ਮਾਸਕੋ – ਸਿਖਰਲੇ ਰੂਸੀ ਅਧਿਕਾਰੀ ਸਬੰਧਾਂ ਨੂੰ ਬਹਾਲ ਕਰਨ, ਯੂਕਰੇਨ ਤੇ ਰੂਸ ਦੇ ਰਾਸ਼ਟਰਪਤੀ ਤੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵਿਚਾਲੇ ਮੀਟਿੰਗ ਦੀ ਤਿਆਰੀ ਲਈ ਅਮਰੀਕੀ ਅਧਿਕਾਰੀਆਂ ਨਾਲ ਗੱਲਬਾਤ ਕਰਨਗੇ। ਇਹ ਜਾਣਕਾਰੀ ਕਰੈਮਲਿਨ ਨੇ ਦਿੱਤੀ। ਕਰੈਮਲਿਨ ਦੇ ਬੁਲਾਰੇ ਦਿਮਿੱਤਰੀ ਪੈਸਕੋਵ ਨੇ ਕਿਹਾ ਕਿ ਰੂਸੀ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਤੇ ਪੂਤਿਨ ਦੇ ਵਿਦੇਸ਼ ਮਾਮਲਿਆਂ ਦੇ ਸਲਾਹਕਾਰ ਯੂਰੀ ਉਸ਼ਾਕੋਵ 18 ਫਰਵਰੀ ਨੂੰ ਹੋਣ ਵਾਲੀ ਵਾਰਤਾ ’ਚ ਹਿੱਸਾ ਲੈਣ ਲਈ ਸਾਊਦੀ ਅਰਬ ਦੀ ਰਾਜਧਾਨੀ ਲਈ ਉਡਾਣ ਭਰਨਗੇ। ਉਨ੍ਹਾਂ ਕਿਹਾ ਕਿ ਇਹ ਵਾਰਤਾ ਮੁੱਖ ਤੌਰ ’ਤੇ ‘ਅਮਰੀਕਾ-ਰੂਸ ਸਬੰਧਾਂ ਨੂੰ ਪੂਰੀ ਤਰ੍ਹਾਂ ਬਹਾਲ ਕਰਨ’ ਦੇ ਨਾਲ ਨਾਲ ਯੂਕਰੇਨੀ ਸਮਝੌਤੇ ਤੇ ਦੋਵਾਂ ਰਾਸ਼ਟਰਪਤੀਆਂ ਦੀ ਮੀਟਿੰਗ ’ਤੇ ਕੇਂਦਰਿਤ ਹੋਵੇਗੀ। ਸਟੀਵ ਵਿਟਕੌਫ ਮਾਈਕ ਵਾਲਟਜ਼ ਯੂਕਰੇਨ ਬਾਰੇ ਗੱਲਬਾਤ ਲਈ ਸਾਊਦੀ ਅਰਬ ਦੀ ਯਾਤਰਾ ਕਰਨਗੇ।