Punjab

ਝੂਠੇ ਪੁਲਿਸ ਕੇਸਾਂ ਵਿਰੁੱਧ ਜਨਤਕ ਜਥੇਬੰਦੀਆਂ ਵਲੋਂ ਸੰਘਰਸ਼ ਦਾ ਐਲਾਨ !

ਜਲੰਧਰ/ਫਿਲੌਰ, (ਪਰਮਿੰਦਰ ਸਿੰਘ) – ਤਹਿਸੀਲ ਕੰਪਲੈਕਸ ਫਿਲੌਰ ਤੇ ਸਬ ਤਹਿਸੀਲ ਕੇਂਦਰਾਂ ਵਿੱਚ ਫੈਲੇ ਭ੍ਰਿਸ਼ਟਾਚਾਰ ਅਤੇ ਭਰਿਸ਼ਟਾਚਾਰ ਵਿਰੁੱਧ ਅਵਾਜ਼ ਉਠਾਉਣ ਵਾਲਿਆਂ ਤੇ ਦਰਜ਼ ਝੂਠੇ ਪੁਲਿਸ ਕੇਸਾਂ ਵਿਰੁੱਧ ਜਨਤਕ ਜਥੇਬੰਦੀਆਂ ਵਲੋਂ ਸੰਘਰਸ਼ ਦੇ ਪਹਿਲੇ ਪੜਾਅ ਦਾ ਐਲਾਨ ਕੀਤਾ ਗਿਆ ਹੈ ਜਿਸ ਤਹਿਤ 24 ਫਰਵਰੀ ਨੂੰ ਭ੍ਰਿਸ਼ਟਾਚਾਰੀ ਅਧਿਕਾਰੀਆਂ ਦੇ ਪੁਤਲੇ ਫੂਕੇ ਜਾਣਗੇ। ਇਹ ਫੈਂਸਲਾ ਜਨਤਕ ਜਥੇਬੰਦੀਆਂ ਦੀ ਸਾਂਝੀ ਮੀਟਿੰਗ ਵਿੱਚ ਕੀਤਾ ਗਿਆ ਜਿਸ ਦੀ ਅਗਵਾਈ ਜਰਨੈਲ ਫਿਲੌਰ, ਐਡਵੋਕੇਟ ਸੰਜੀਵ ਭੌਰਾ, ਕੁਲਜੀਤ ਸਿੰਘ, ਗੁਰਨਾਮ ਸਿੰਘ ਤੱਗੜ, ਪਰਸ਼ੋਤਮ ਫਿਲੌਰ ਆਦਿ ਆਗੂਆਂ ਨੇ ਕੀਤੀ। ਇਸ ਮੌਕੇ ਆਗੂਆਂ ਨੇ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਭ੍ਰਿਸ਼ਟਾਚਾਰ ਇੱਕ ਬ੍ਰਾਂਡ ਬਣ ਗਿਆ ਹੈ ਤੇ ਰਿਸ਼ਵਤ ਵਿਰੁੱਧ ਅਵਾਜ਼ ਉਠਾਉਣ ਵਾਲਿਆਂ ਤੇ ਝੂਠੇ ਪਰਚੇ ਦਰਜ ਕੀਤੇ ਜਾ ਰਹੇ ਹਨ ਤਾਂ ਕੇ ਲੋਕਾਂ ਦੀ ਬੇਕਿਰਕ ਲੁੱਟ ਕੀਤੀ ਜਾ ਸਕੇ ਪਰਚੇ ਦਰਜ ਕਰ ਕੇ ਇਹ ਸੰਕੇਤ ਦਿੱਤਾ ਜਾ ਰਿਹਾ ਹੈ ਕੇ ਜਿਹੜਾ ਲੁੱਟ ਖ਼ਿਲਾਫ਼ ਬੋਲੇਗਾ ਉਸ ਨੂੰ ਜੇਲ੍ਹ ਭੇਜਿਆ ਜਾਵੇਗਾ। ਆਗੂਆਂ ਨੇ ਕਿਹਾ ਕਿ ਜਨਤਕ ਜਥੇਬੰਦੀਆਂ ਵਲੋਂ ਲੋਕਾਂ ਦੀ ਲੁੱਟ ਨਹੀਂ ਹੋਣ ਦਿੱਤੀ ਜਾਵੇਗੀ ਤੇ ਝੂਠੇ ਪਰਚੇ ਰੱਦ ਕਰਾਉਣ ਲਈ ਵੱਡਾ ਸੰਘਰਸ ਕੀਤਾ ਜਾਵੇਗਾ। ਸੰਘਰਸ ਦੇ ਅਗਲੇ ਪੜਾਅ ਵਿੱਚ ਲੋਕਾਂ ਨੂੰ ਲਾਮਬੰਦ ਕਰਨ ਲਈ ਪਿੰਡ ਪਿੰਡ ਜਨਤਕ ਮੁਹਿੰਮ ਚਲਾਈ ਜਾਵੇਗੀ। ਇਸ ਮੌਕੇ ਜਨਤਕ ਜਥੇਬੰਦੀਆਂ ਵਿੱਚ ਕਿਸਾਨ, ਮਜਦੂਰ, ਨੌਜਵਾਨ ਸਭਾਵਾਂ, ਅੰਬੇਡਕਰੀ ਸਭਾਵਾਂ ਤੇ ਇਲਾਕੇ ਦੀਆਂ ਪੰਚਾਇਤਾ ਦੇ ਨੁਮਾਇੰਦੇ ਸ਼ਾਮਲ ਸਨ।
ਇਸ ਮੌਕੇ ਦਿਹਾਤੀ ਮਜ਼ਦੂਰ ਸਭਾ – ਜਰਨੈਲ ਫਿਲ਼ੌਰ , ਮਾ ਹੰਸ ਰਾਜ  , ਹਨੀ ਸੰਤੋਖਪੁਰਾ ,ਧੰਮਾ ਫੈਡਰੇਸ਼ਨ ਆਫ ਇੰਡੀਆ – ਐਡਵੋਕੇਟ ਸੰਜੀਵ ਭੌਰਾ , ਐਡਵੋਕੇਟ ਨਰਿੰਦਰ ਬੇਗਮਪੁਰ, ਜਮਹੂਰੀ ਕਿਸਾਨ ਸਭਾ – ਕੁਲਜੀਤ ਸਿੰਘ , ਤਰਜਿੰਦਰ ਧਾਲੀਵਾਲ ,ਕਿਰਤੀ ਕਿਸਾਨ ਯੂਨੀਅਨ  – ਤਰਸੇਮ ਸਿੰਘ ( ਬਲਾਕ ਪ੍ਰਧਾਨ ਫਿਲੌਰ )  ਗੁਰਨਾਮ ਤੱਗੜ ( ਬਲਾਕ ਸਕੱਤਰ ਨੂਰਮਹਿਲ ) ਬਲਦੇਵ ਸੇਲਕੀਆਣਾ (ਕਿਰਤੀ ਕਿਸਾਨ ਯੂਨੀਅਨ ),ਭੀਮ ਆਰਮੀ ਪੰਜਾਬ – ਰਾਹੁਲ ਕੋਰੀ, ਸਰਪੰਚ ਜਗਤਪੁਰ ਪੰਜਢੇਰਾ ਅਮਰਜੀਤ ਕੁਮਾਰ ਗਗਨ , ਸਮੂਹ ਗ੍ਰਾਮ ਪੰਚਾਇਤ ਬ੍ਰਹਮਪੁਰੀ ਸਰਪੰਚ ਹਿਨਾ , ਗਗਨ ਕੁਮਾਰ ,ਦੇਵ ਰਾਜ ਕਲੇਰ ,ਆਸ਼ਾ ਰਾਣੀ ਪੰਚ ,ਲਖਵੀਰ ਪੰਚ ,ਗੇਜੂ ਪੰਚ , ਸਮੂਹ ਪਿੰਡ ਗੰਨਾਪਿੰਡ ਨਿਵਾਸੀ ਸੁਨੀਲ ਗੰਨਾਪਿੰਡ, ਸੰਦੀਪਕੁਮਾਰ ,ਧਰਮਿੰਦਰ ਕੁਮਾਰ ਪੰਜਾਬ ਸੂਬਾਰਡੀਨੇਟ ਸਰਵਿਸਜ ਸਮੇਤ ਮਨਜੀਤ ਕੁਮਾਰ, ਕਰਮਜੀਤ ਕੁਮਾਰ, ਗਗਨ, ਹੀਬਾ, ਬਲਵਿੰਦਰ ਕੁਮਾਰ, ਸ਼ਾਂਮ ਲਾਲ , ਪ੍ਰਭਾਕਰ ਹਿਬਾ, ਬਲਜੀਤ ਕੁਮਾਰ, ਸੁਰਿੰਦਰ ਮਾਹਲਾਂ, ਪਰਸ਼ੋਤਮ ਨਗਰ, ਰਾਜਿੰਦਰ ਕੁਮਾਰ ਰਾਜੂ ਬ੍ਰਹਮਪੁਰੀ, ਅਜਮੇਰ ਕੁਮਾਰ ਆਦਿ
ਭਾਰੀ ਗਿਣਤੀ ਵਿੱਚ ਲੋਕ ਹਾਜ਼ਰ ਸਨ।

Related posts

ਭਵਾਨੀਗੜ੍ਹ ਵਿਖੇ ਨਵਾਂ ਬਣਿਆ ਸਬ-ਡਵੀਜ਼ਨਲ ਕੰਪਲੈਕਸ ਲੋਕਾਂ ਨੂੰ ਸਮਰਪਿਤ

admin

ਕੰਪਿਊਟਰ ਅਧਿਆਪਕਾਂ ਵਲੋਂ 2 ਮਾਰਚ ਨੂੰ ‘ਹੱਕ ਬਚਾਓ ਰੈਲੀ’ ਕਰਨ ਦਾ ਐਲਾਨ !

admin

ਮੁੱਖ ਮੰਤਰੀ ਨੇ 216 ਅਤਿ ਆਧੁਨਿਕ ਸਫ਼ਾਈ ਮਸ਼ੀਨਾਂ ਨੂੰ ਝੰਡੀ ਵਿਖਾ ਕੇ ਰਵਾਨਾ ਕੀਤਾ !

admin