ਅੰਮ੍ਰਿਤਸਰ – ਖ਼ਾਲਸਾ ਕਾਲਜ ਆਫ਼ ਲਾਅ ਵਿਖੇ ਖੂਨਦਾਨ ਕੈਂਪ ਲਗਾਇਆ ਗਿਆ। ਕਾਲਜ ਦੇ ਡਾਇਰੈਕਟਰ-ਕਮ-ਪਿ੍ਰੰਸੀਪਲ ਪ੍ਰੋ. (ਡਾ.) ਜਸਪਾਲ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ’ਤੇ ਆਯੋਜਿਤ ਉਕਤ ਕੈਂਪ ਮੌਕੇ 50 ਦੇ ਲਗਭਗ ਵਿਦਿਆਰਥੀਆਂ ਨੇ ਖੂਨ ਦਾਨ ਕੀਤਾ।
ਇਸ ਸਬੰਧੀ ਡਾ. ਜਸਪਾਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਾਲਜ ਦੇ ਐਨ. ਐਸ. ਐਸ ਵਿੰਗ ਵੱਲੋਂ ਨਾਲੇਜ ਵਿੱਲਾ ਇੰਟੀਗਰੇਟਿਡ ਐਜੂਕੇਸ਼ਨ ਐਂਡ ਵੈਲਫੇਅਰ ਸੁਸਾਇਟੀ, ਅੰਮ੍ਰਿਤਸਰ ਤੋਂ ਸ: ਬਿਕਰਮਜੀਤ ਸਿੰਘ ਅਤੇ ਸਿਵਲ ਹਸਪਤਾਲ, ਅਜਨਾਲਾ ਦੇ ਸਮਰਥਨ ਨਾਲ ਖੂਨਦਾਨ ਕੈਂਪ ਲਗਾਇਆ ਗਿਆ। ਉਨ੍ਹਾਂ ਕਿਹਾ ਕਿ ਸ੍ਰੀ ਰਵੀ ਕਾਂਤ ਮਹਾਜਨ ਨੇ ਬਲੱਡ ਬੈਂਕ ਨੂੰ ਸੁਪਰਵਾਈਜ ਕੀਤਾ। ਇਸ ਤੋਂ ਇਲਾਵਾ ਖੂਨਦਾਨੀਆਂ ਦੀ ਇਕ ਡਾਇਰੈਕਟਰੀ ਵੀ ਤਿਆਰ ਕੀਤੀ ਗਈ।
ਖ਼ੂਨਦਾਨ ਕੈਂਪ ਦਾ ਉਦਘਾਟਨ ਵਿਦਿਆਰਥੀਆਂ ਵੱਲੋਂ ਸ਼ਬਦ ਗਾਇਨ ਕਰਨ ਉਪਰੰਤ ਸਿਵਲ ਹਸਪਤਾਲ, ਅਜਨਾਲਾ ਬਲੱਡ ਬੈਂਕ ਤੋਂ ਇੰਚਾਰਜ਼ ਡਾ. ਰਿਤੂ ਅਤੇ ਡਾ. ਜਸਪਾਲ ਸਿੰਘ ਵੱਲੋਂ ਕੀਤਾ ਗਿਆ। ਉਨ੍ਹਾਂ ਨੇ ਸਾਂਝੇ ਤੌਰ ’ਤੇ ਖੂਨ ਦਾਨ ਕੈਂਪ ’ਚ ਯੋਗਦਾਨ ਪਾਉਣ ਵਾਲੇ ਵਿਦਿਆਰਥੀਆਂ ਦੀ ਹੌਂਸਲਾ ਅਫਜ਼ਾਈ ਕੀਤੀ। ਉਨ੍ਹਾਂ ਇਸ ਗੱਲ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਖੂਨ ਦਾਨ ਕੈਂਪ ’ਚ ਲੜਕੀਆਂ ਨੇ ਵੀ ਬਰਾਬਰ ਦਾ ਯੋਗਦਾਨ ਪਾਇਆ। ਉਨ੍ਹਾਂ ਕਿਹਾ ਕਿ ਡਾ. ਗੁਨੀਸ਼ਾ ਸਲੂਜਾ, ਪ੍ਰੋਗਰਾਮ ਅਧਿਕਾਰੀ, ਐਨ. ਐਸ. ਐਸ. ਵਿੰਗ ਅਤੇ ਐਨ. ਐਸ. ਐਸ. ਵਲੰਟੀਅਰਾਂ ਨੇ ਕੈਂਪ ਦੀ ਸਫਲਤਾ ਲਈ ਬਹੁਤ ਸਖਤ ਮਿਹਨਤ ਕੀਤੀ। ਇਸ ਕੈਂਪ ’ਚ ਲਗਭਗ 50 ਵਿਦਿਆਰਥੀਆਂ ਨੇ ਖੂਨਦਾਨ ਕੀਤਾ। ਇਸ ਮੌਕੇ ਖੂਨਦਾਨ ਕਰਨ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਅਤੇ ਮੈਡਲ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਡਾ. ਪਵਨਦੀਪ ਕੌਰ, ਡਾ. ਸੀਮਾ ਰਾਣੀ, ਡਾ. ਦਿਵਿਆ ਸ਼ਰਮਾ, ਡਾ. ਪੂਰਨਿਮਾ ਖੰਨਾ, ਡਾ. ਮੋਹਿਤ ਸੈਣੀ, ਡਾ. ਗੁਰਜਿੰਦਰ ਕੌਰ, ਡਾ. ਸ਼ਿਵਨ ਸਰਪਾਲ, ਡਾ. ਪ੍ਰੀਤਇੰਦਰ ਕੌਰ, ਪ੍ਰੋ. ਉਕਰਸ਼ ਸੇਠ, ਪ੍ਰੋ. ਮਨੀਸ਼ ਕੁਮਾਰ, ਪ੍ਰੋ: ਸੁਗਮ, ਪ੍ਰੋ: ਮਨਸੀਰਤ ਕੌਰ, ਪ੍ਰੋ: ਪ੍ਰੇਰਨਾ, ਸ: ਰਣਜੀਤ ਸਿੰਘ, ਆਫਿਸ ਸੁਪਰਡੈਂਟ ਤੋਂ ਇਲਾਵਾ ਕਾਲਜ ਸਟਾਫ ਮੈਂਬਰ ਵੀ ਹਾਜਰ ਸਨ।