ਜਲੰਧਰ, (ਪਰਮਿੰਦਰ ਸਿੰਘ) – ਮਿੱਡ ਡੇ ਮੀਲ ਵਰਕਰ ਯੂਨੀਅਨ ਨੇ ਪੰਜਾਬ ਸਰਕਾਰ ਵੱਲੋਂ ਮਿੱਡ ਡੇ ਮੀਲ ਵਰਕਰਾਂ ਨੂੰ ਚੋਣਾਂ ਲੜਨ ਤੋਂ ਵਾਂਝਾ ਰੱਖਣ ਦੀ ਨਿਖੇਧੀ ਕਰਦਿਆਂ ਕਿਹਾ ਕਿ ਇਹਨਾਂ ਵਰਕਰਾਂ ਨੂੰ ਸਰਕਾਰ ਜਦੋਂ ਰੈਗੂਲਰ ਮੁਲਾਜ਼ਮ ਹੀ ਨਹੀਂ ਮੰਨਦੀ,ਫਿਰ ਇਹਨਾਂ ਵਰਕਰਾਂ ਉੱਪਰ ਇਹੋ ਜਿਹੀ ਪਾਬੰਦੀ ਕਿਉਂ ਲਾਈ ਜਾ ਰਹੀ ਹੈ । ਹੁਣ ਜਦੋਂ ਕਈ ਮਿੱਡ ਡੇ ਮੀਲ ਵਰਕਰਜ਼ ਪੰਚਾਇਤ ਚੋਣਾਂ ਜਿੱਤ ਚੁੱਕੀਆ ਹਨ। ਹੁਣ ਜਿੱਥੇ ਇਹਨਾਂ ਵਰਕਰਾਂ ਦੇ ਮਾਣ ਸਨਮਾਨ ਨੂੰ ਸੱਟ ਵੱਜੇਗੀ ਉੱਥੇ ਆਮ ਲੋਕਾਂ ਵਲੋਂ ਦਿੱਤੇ ਗਏ ਫਤਵੇ ਵਿਰੁੱਧ ਸਰਕਾਰ ਦੀ ਇਹ ਕਾਰਜ ਸ਼ੈਲੀ ਸਾਬਤ ਹੋਵੇਗੀ। ਉਹਨਾਂ ਵਲੋਂ ਪੰਚ ਮੈਂਬਰ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਨਾਲ ਦੋਬਾਰਾ ਚੋਣ ਹੋਣ ਨਾਲ ਆਰਥਿਕ ਤੌਰ ‘ਤੇ ਵੀ ਨੁਕਸਾਨ ਹੋਵੇਗਾ।ਇਸ ਸਬੰਧੀ ਸਾਂਝਾ ਬਿਆਨ ਜਾਰੀ ਕਰਦਿਆਂ ਮਿੱਡ ਡੇ ਮੀਲ ਵਰਕਰਜ ਯੂਨੀਅਨ ਪੰਜਾਬ ਦੀ ਸੂਬਾ ਪ੍ਰਧਾਨ ਬਿਮਲਾ ਦੇਵੀ ਅਤੇ ਜਨਰਲ ਸਕੱਤਰ ਕਮਲਜੀਤ ਕੌਰ ਹੁਸ਼ਿਆਰਪੁਰ ਅਤੇ ਪ ਸ ਸ ਫ ਦੇ ਸੂਬਾ ਪ੍ਰਧਾਨ ਸਤੀਸ਼ ਰਾਣਾ ਅਤੇ ਸੂਬਾ ਜਨਰਲ ਸਕੱਤਰ ਤੀਰਥ ਸਿੰਘ ਬਾਸੀ ਨੇ ਕਿਹਾ ਕਿ ਇਹ ਹਿਦਾਇਤ ਪੰਚਾਇਤ ਚੋਣਾਂ ਤੋਂ ਹੋਣ ਤੋਂ ਪਹਿਲਾਂ ਜਾਰੀ ਕਰਨੀਆਂ ਬਣਦੀਆਂ ਸਨ ਤਾਂ ਜੋ ਮਿੱਡ ਡੇ ਮੀਲ ਵਰਕਰਾਂ ਪੰਚਾਇਤ ਚੋਣਾਂ ਵਿੱਚ ਹਿੱਸਾ ਨਾ ਲੈਂਦੀਆਂ।