Sport

ਨਿਊਜ਼ੀਲੈਂਡ ਨੇ ਆਈ.ਸੀ.ਸੀ. ਚੈਂਪੀਅਨਜ਼ ਟਰਾਫੀ ਦੇ ਗਰੁੱਪ ਏ ’ਚ ਬੰਗਲਾਦੇਸ਼ ਨੂੰ ਹਰਾਇਆ !

ਰਾਵਲਪਿੰਡੀ ਦੇ ਰਾਵਲਪਿੰਡੀ ਕ੍ਰਿਕਟ ਸਟੇਡੀਅਮ ਵਿੱਚ ਆਈਸੀਸੀ ਚੈਂਪੀਅਨਜ਼ ਟਰਾਫੀ, 2025 ਵਿੱਚ ਬੰਗਲਾਦੇਸ਼ ਵਿਰੁੱਧ ਗਰੁੱਪ ਏ ਮੈਚ ਦੌਰਾਨ ਨਿਊਜ਼ੀਲੈਂਡ ਦਾ ਰਚਿਨ ਰਵਿੰਦਰ ਆਪਣਾ ਸੈਂਕੜਾ ਜਸ਼ਨ ਮਨਾਉਂਦਾ ਹੋਇਆ। (ਫੋਟੋ: ਏ ਐਨ ਆਈ)

ਰਾਵਲਪਿੰਡੀ – ਆਲਰਾਊਂਡਰ ਮਾਈਕਲ ਬ੍ਰੇਸਵੈਲ ਦੇ ਚਾਰ ਵਿਕਟਾਂ ਅਤੇ ਰਚਿਨ ਰਵਿੰਦਰ ਦੇ ਸੈਂਕੜੇ ਦੀ ਮਦਦ ਨਾਲ ਨਿਊਜ਼ੀਲੈਂਡ ਨੇ ਆਈ.ਸੀ.ਸੀ. ਚੈਂਪੀਅਨਜ਼ ਟਰਾਫੀ ਦੇ ਗਰੁੱਪ ਏ ਦੇ ਮੈਚ ’ਚ ਬੰਗਲਾਦੇਸ਼ ਨੂੰ 5 ਵਿਕਟਾਂ ਨਾਲ ਹਰਾ ਦਿਤਾ।

ਨਿਊਜ਼ੀਲੈਂਡ ਦੇ ਕਪਤਾਨ ਮਿਸ਼ੇਲ ਸੈਂਟਨਰ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਬੰਗਲਾਦੇਸ਼ ਦੀ ਹਾਰ ਨਾਲ ਮੇਜ਼ਬਾਨ ਅਤੇ ਮੌਜੂਦਾ ਚੈਂਪੀਅਨ ਪਾਕਿਸਤਾਨ ਵੀ ਸੈਮੀਫਾਈਨਲ ਦੀ ਦੌੜ ਤੋਂ ਬਾਹਰ ਹੋ ਗਿਆ, ਜਦਕਿ  ਭਾਰਤ ਨੇ ਆਖਰੀ ਚਾਰ ਵਿਚ ਜਗ੍ਹਾ ਬਣਾਈ। ਨਿਊਜ਼ੀਲੈਂਡ ਅਤੇ ਭਾਰਤ ਦੋਹਾਂ  ਦੇ ਦੋ ਮੈਚਾਂ ਵਿਚੋਂ ਦੋ ਜਿੱਤਾਂ ਨਾਲ ਚਾਰ-ਚਾਰ ਅੰਕ ਹਨ। ਨਿਊਜ਼ੀਲੈਂਡ (ਪਲੱਸ 0.863) ਹਾਲਾਂਕਿ ਭਾਰਤ ਨਾਲੋਂ ਬਿਹਤਰ ਨੈੱਟ ਰਨ ਰੇਟ (ਪਲੱਸ 0.647) ਕਾਰਨ ਚੋਟੀ ’ਤੇ  ਹੈ। ਬੰਗਲਾਦੇਸ਼ ਅਤੇ ਪਾਕਿਸਤਾਨ ਹੁਣ ਤਕ  ਅਪਣੇ  ਦੋਵੇਂ ਮੈਚ ਹਾਰ ਚੁਕੇ ਹਨ ਅਤੇ ਉਨ੍ਹਾਂ ਦਾ ਅੰਕ ਖਾਤਾ ਵੀ ਨਹੀਂ ਖੁੱਲ੍ਹਿਆ ਹੈ।

ਰਚਿਨ ਰਵਿੰਦਰ ਨੇ 38ਵੇਂ ਓਵਰ ’ਚ ਮੁਸਤਫਿਜ਼ੁਰ ਦੇ ਇਕ ਹੀ ਓਵਰ ’ਚ ਚਾਰ ਅਤੇ ਦੋ ਦੌੜਾਂ ਨਾਲ ਟੀਮ ਦੀਆਂ ਦੌੜਾਂ ਦਾ ਦੋਹਰਾ ਸੈਂਕੜਾ ਪੂਰਾ ਕੀਤਾ। ਰਵਿੰਦਰ ਹਾਲਾਂਕਿ ਇਸ ਲਾਈਫਲਾਈਨ ਦਾ ਫਾਇਦਾ ਨਹੀਂ ਉਠਾ ਸਕੇ ਅਤੇ ਅਗਲੇ ਹੀ ਓਵਰ ’ਚ ਬਦਲਵੇਂ ਖਿਡਾਰੀ ਪਰਵੇਜ਼ ਹੁਸੈਨ ਨੂੰ ਰਿਸ਼ਦ ਦੀ ਗੇਂਦ ’ਤੇ  ਈਮੋਨ ਨੇ ਕੈਚ ਕਰ ਦਿਤਾ।

Related posts

ਸ਼ੁਭਮਨ ਗਿੱਲ ਨੇ ਇੰਗਲੈਂਡ ਵਿੱਚ ਯਾਦਗਾਰੀ ਪਾਰੀ ਖੇਡ ਕੇ ਰਿਕਾਰਡਾਂ ਦੀ ਝੜੀ ਲਾਈ !

admin

10 ਆਲ-ਟਾਈਮ ਟੈਸਟ ਬੱਲੇਬਾਜ਼ਾਂ ‘ਚ ਰੂਟ ਨੂੰ ਪਹਿਲਾ ਤੇ ਰਿੱਕੀ ਪੋਂਟਿੰਗ ਦਾ ਤੀਜਾ ਸਥਾਨ !

admin

ਦੋ ਨਵੀਆਂ ਫ੍ਰੈਂਚਾਇਜ਼ੀਜ਼ ਤੀਜੇ ਸੀਜ਼ਨ ਲਈ ਵਰਲਡ ਪੈਡਲ ਲੀਗ ਵਿੱਚ ਸ਼ਾਮਲ !

admin