Punjab

ਜਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਅਮ੍ਰਿਤਪਾਲ ਸਿੰਘ ਵੱਲੋ ਤਨਖਾਹਾਂ ਜਾਰੀ ਕਰਵਾਉਣ ਦਾ ਦਿੱਤਾ ਭਰੋਸਾ

ਜਲੰਧਰ, (ਪਰਮਿੰਦਰ ਸਿੰਘ) – ਬੀਤੇ ਲੰਮੇ ਸਮੇ ਤੋਂ ਰੈਗੂਲਰ ਕਰਨ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰ ਰਹੇ ਦਫ਼ਤਰੀ ਕਰਮਚਾਰੀ ਨੂੰ 27 ਤਰੀਕ ਨੂੰ ਹੋਣ ਵਾਲੀ ਸਬ ਕਮੇਟੀ ਤੇ ਸਮੂਹ ਅਧਿਕਾਰੀਆਂ ਦੀ ਮੀਟਿੰਗ ਵਿੱਚ ਪੱਕੇ ਹੋਣ ਦੀ ਆਸ ਬਜੀ । ਪ੍ਰੈਸ ਬਿਆਨ ਜਾਰੀ ਕਰਦੇ ਹੋਏ ਸਰਵ ਸਿੱਖਿਆ ਅਭਿਆਨ ਮਿਡ ਡੇ ਮੀਲ ਦਫ਼ਤਰੀ ਕਰਮਚਾਰੀ ਯੂਨੀਅਨ ਦੇ ਆਗੂ ਸ਼ੋਭਿਤ ਭਗਤ, ਗਗਨਦੀਪ ਸ਼ਰਮਾ, ਰਾਕੇਸ਼ ਕੁਮਾਰ, ਰਜੀਵ ਸ਼ਰਮਾ,ਸੋਹਨ ਲਾਲ ਵੱਲੋ ਇਸੇ ਸਬੰਧ ਵਿੱਚ ਆਮ ਆਦਮੀ ਪਾਰਟੀ ਦੇ ਜਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਅਮ੍ਰਿਤਪਾਲ ਜੀ ਨੂੰ ਮਿਲਿਆ ਗਿਆ ਤੇ ਉਹਨਾਂ ਨੂੰ ਮੁਲਾਜ਼ਮ ਮੰਗਾ ਬਾਰੇ ਦੱਸਿਆ ਗਿਆ ਉਹਨਾਂ ਵੱਲੋ ਗੱਲ ਨੂੰ ਬੜੇ ਧਿਆਨ ਨਾਲ ਸੁਣਿਆ ਗਿਆ ।  ਰੈਗੂਲਰ ਦੇ ਸਬੰਧ ਵਿੱਚ ਉਹਨਾਂ ਵੱਲੋ ਕਿਹਾ ਗਿਆ ਸਰਕਾਰ ਵੱਲੋ ਜਲਦ ਹੀ ਤੁਹਾਨੂੰ ਰੈਗੂਲਰ ਕੀਤਾ ਜਾ ਰਿਹਾ ਹੈ ।  ਆਗੂਆਂ ਵੱਲੋ ਕਿਹਾ ਗਿਆ ਅਸੀਂ ਚਾਹੁੰਦੇ ਹਾਂ ਸਰਕਾਰ ਸਾਨੂੰ ਜਲਦ ਰੈਗੂਲਰ ਕਰੇ ਤੇ ਤੁਸੀਂ ਆਪ ਮੁਹਾਵਰ ਅੱਗੇ ਹੋ ਕੇ ਕੰਮ ਕਰਵਾਓ ਉਹਨਾਂ ਵੱਲੋ ਪੂਰਨ ਤੌਰ ਤੇ ਸਾਡੀ ਮੰਗ ਸਰਕਾਰ ਪੱਧਰ ਤੇ ਹੱਲ ਕਰਵਾਉਣ ਦਾ ਭਰੋਸਾ ਦਿੱਤਾ । ਆਗੂਆਂ ਵੱਲੋ ਦੱਸਿਆ ਗਿਆ ਕੇ ਪਿਛਲੇ ਦੋ ਮਹੀਨਿਆਂ ਦੀ ਤਨਖਾਹ ਵਿੱਚ ਸਿੱਖਿਆ ਸਕੱਤਰ ਜੀ ਵੱਲੋ ਕਟ ਲਗਾ ਦਿਤਾ ਗਿਆ ਜਿਸ ਕਰਕੇ ਕਰਮਚਾਰੀਆਂ ਦੀਆਂ ਲੋਨ ਦੀਆਂ ਕਿਸ਼ਤਾਂ, ਬਚਿਆਂ ਦੀਆਂ ਫੀਸਾਂ,ਘਰੇਲੋਂ ਖਰਚੇ ਕਰਨ ਵਿੱਚ ਬਹੁਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ।  ਜਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਅਮ੍ਰਿਤਪਾਲ ਜੀ ਵੱਲੋ  ਮੌਕੇ ਤੇ ਸਿੱਖਿਆ ਸਕੱਤਰ ਨੂੰ ਮੈਸਜ ਕੀਤਾ ਗਿਆ ਤੇ ਦਫ਼ਤਰੀਆਂ ਕਰਮਚਾਰੀਆਂ ਪ੍ਰਤੀ ਹਮਦਰਦੀ ਦਿਖਾਉਂਦੇ ਹੋਏ ਤਨਖਾਹਾਂ ਜਾਰੀ ਕਰਨ ਲਈ ਕਿਹਾ ਗਿਆ ।

Related posts

ਜੂਆਲੋਜਿਕਲ ਸੋਸਾਇਟੀ ਨੇ ‘ਸੇਵਾ ਪਾਰਵ ਅਤੇ ਵਿਸ਼ਵ ਓਜ਼ੋਨ ਦਿਵਸ’ ਮਨਾਇਆ

admin

ਇਨੋਵੇਸ਼ਨਸ ਐਂਡ ਐਪੀਲਕੇਸ਼ਨਸ ਇਨ ਮੈਥੇਮੈਟਿਕਸ ਵਿਸ਼ੇ ’ਤੇ ਸੈਮੀਨਾਰ ਕਰਵਾਇਆ ਗਿਆ

admin

ਕਵਿਤਾ ਮੁਕਾਬਲੇ ’ਚ ਵਿਦਿਆਰਥਣਾਂ ਨੇ ਪਹਿਲਾ ਸਥਾਨ ਹਾਸਲ ਕੀਤਾ

admin