Punjab

ਖਾਲਸਾ ਕਾਲਜ ਦੇ 13 ਵਿਦਿਆਰਥੀ ਆਈ. ਸੀ. ਆਈ. ਸੀ. ਆਈ. ਲਾਈਫ਼ ਇੰਸ਼ੋਰੈਂਸ਼ ’ਚ ਨਿਯੁਕਤ

ਖ਼ਾਲਸਾ ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਡਾ. ਅਰਵਿੰਦਰ ਕੌਰ ਕਾਹਲੋਂ ਚੁਣੇ ਵਿਦਿਆਰਥੀਆਂ ਅਤੇ ਡਾ. ਹਰਭਜਨ ਸਿੰਘ ਰੰਧਾਵਾ ਤੇ ਹੋਰ ਸਟਾਫ਼ ਦਰਮਿਆਨ ਖੜ੍ਹੇ ਵਿਖਾਈ ਦੇ ਰਹੇ।

ਅੰਮ੍ਰਿਤਸਰ – ਖ਼ਾਲਸਾ ਕਾਲਜ ਦੇ 13 ਵਿਦਿਆਰਥੀਆਂ ਨੂੰ ਆਈ. ਸੀ. ਆਈ. ਸੀ. ਆਈ. ਪ੍ਰੋਡੈਂਸ਼ੀਅਲ ਲਾਈਫ਼ ਇੰਸ਼ੋਰੈਂਸ ਵੱਲੋਂ ਚੁਣਿਆ ਗਿਆ ਹੈ। ਉਕਤ ਇੰਸ਼ੋਰੈਂਸ਼ ਕੰਪਨੀ ਭਾਰਤੀ ਬੀਮਾ ਉਦਯੋਗ ’ਚ ਮੋਹਰੀ ਨਾਵਾਂ ’ਚੋਂ ਇਕ ਹੈ। ਇਸ ਮੌਕੇ ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਡਾ. ਅਰਵਿੰਦਰ ਕੌਰ ਕਾਹਲੋਂ ਨੇ ਚੁਣੇ ਗਏ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੇ ਅਕਾਦਮਿਕ ਅਤੇ ਪੇਸ਼ੇਵਰ ਸਫ਼ਰ ਦੇ ਇਸ ਨਵੇਂ ਅਧਿਆਏ ’ਚ ਵੱਡੀ ਸਫਲਤਾ ਲਈ ਅਸ਼ੀਰਵਾਦ ਦਿੱਤਾ।

ਇਸ ਮੌਕੇ ਪ੍ਰਿੰ: ਡਾ. ਕਾਹਲੋਂ ਨੇ ਟੇ੍ਰਨਿੰਗ ਐਂਡ ਪਲੇਸਮੈਂਟ ਸੈੱਲ ਦੇ ਡਾਇਰੈਕਟਰ ਡਾ. ਹਰਭਜਨ ਸਿੰਘ ਰੰਧਾਵਾ ਅਤੇ ਟੀਮ ਦੇ ਸ਼ਾਨਦਾਰ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਕਤ ਭਰਤੀ ਪ੍ਰੀਕ੍ਰਿਆ ਐੱਚ. ਆਰ. ਸ੍ਰੀ ਅਭਿਜੀਤ ਸ਼ਸ਼ੀਧਰਨ ਵੱਲੋਂ ਇਕ ਸੰਖੇਪ ਓਰੀਐਂਟੇਸ਼ਨ ਨਾਲ ਸ਼ੁਰੂ ਹੋਈ ਹੈ, ਜਿਸ ਤੋਂ ਬਾਅਦ ਗਰੁੱਪ ਡਿਸਕਸ਼ਨ ਅਤੇ ਅੰਤਿਮ ਇੰਟਰਵਿਊ ਦੌਰ ਹੋਇਆ। ਉਨ੍ਹਾਂ ਕਿਹਾ ਕਿ ਚੁਣੇ ਵਿਦਿਆਰਥੀਆਂ ਨੂੰ ਜੀਵਨ ਬੀਮੇ ਦੇ ਵੱਖ-ਵੱਖ ਖੇਤਰਾਂ, ਮਾਰਕੀਟਿੰਗ ਅਤੇ ਵਿਕਰੀ ਤੋਂ ਲੈ ਕੇ ਵਿੱਤੀ ਯੋਜਨਾਬੰਦੀ ਅਤੇ ਗ੍ਰਾਹਕ ਸੇਵਾ ਤੱਕ, ਵਿਹਾਰਕ ਅਨੁਭਵ ਦਾ ਮੌਕਾ ਮਿਲੇਗਾ।

ਪ੍ਰਿੰ: ਡਾ. ਕਾਹਲੋਂ ਨੇ ਕਿਹਾ ਕਿ ਆਈ. ਸੀ. ਆਈ. ਸੀ. ਆਈ. ਨੇ ਚੁਣੇ ਗਏ ਵਿਦਿਆਰਥੀਆਂ ਨੂੰ 2.90 ਐੱਲ. ਪੀ. ਏ. ਦਾ ਪੈਕੇਜ਼ ਪੇਸ਼ ਕੀਤਾ ਹੈ। ਇਨ੍ਹਾਂ ਵਿਦਿਆਰਥੀਆਂ ਦੀ ਚੋਣ ਕਾਲਜ ਲਈ ਇਕ ਮਾਣ ਵਾਲੀ ਗੱਲ ਹੈ ਅਤੇ ਸੰਸਥਾ ਦੀ ਉਦਯੋਗ ਸਬੰਧਿਤ ਹੁਨਰਾਂ ਨੂੰ ਉਤਸ਼ਾਹਿਤ ਕਰਨ ਅਤੇ ਵਿਦਿਆਰਥੀਆਂ ਨੂੰ ਸਫ਼ਲ ਕਰੀਅਰ ਲਈ ਤਿਆਰ ਕਰਨ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ। ਇਸ ਪ੍ਰਾਪਤੀ ਲਈ ਫੈਕਲਟੀ ਅਤੇ ਵਿਦਿਆਰਥੀ ਵਧਾਈ ਦੇ ਹੱਕਦਾਰ ਹਨ।

ਇਸ ਮੌਕੇ ਡਾ. ਰੰਧਾਵਾ ਅਤੇ ਸਹਾਇਕ ਡਾਇਰੈਕਟਰ ਡਾ. ਅਨੁਰੀਤ ਕੌਰ ਨੇ ਸਫ਼ਲ ਵਿਦਿਆਰਥੀਆਂ ਨੂੰ ਸੁਨਿਹਰੇ ਭਵਿੱਖ ਸਬੰਧੀ ਸ਼ੁਭਕਾਮਨਾਵਾਂ ਦਿੱਤੀਆਂ। ਡਾ. ਰੰਧਾਵਾ ਨੇ ਕਿਹਾ ਕਿ ਪਲੇਸਮੈਂਟ ਕੋਆਰਡੀਨੇਟਰ ਪ੍ਰੋ. ਸੋਨਾਲੀ ਤੁਲੀ, ਪ੍ਰੋ. ਹਰਿਆਲੀ ਢਿੱਲੋਂ ਅਤੇ ਪ੍ਰੋ. ਰੋਹਿਤ ਕਾਕਾਰੀਆ ਨੇ ਮੁਹਿੰਮ ਨੂੰ ਸਫ਼ਲ ਬਣਾਉਣ ’ਚ ਮਹੱਤਵਪੂਰਨ ਭੂਮਿਕਾ ਨਿਭਾਈ।

Related posts

HAPPY DIWALI 2025 !

admin

ਰੌਸ਼ਨੀ ਦੇ ਤਿਉਹਾਰ ਦੀਵਾਲੀ ਦੀਆਂ ਆਪ ਸਭ ਨੂੰ ਬਹੁਤ-ਬਹੁਤ ਮੁਬਾਰਕਾਂ !

admin

ਡੀਆਈਜੀ ਹਰਚਰਨ ਸਿੰਘ ਭੁੱਲਰ ਦੀ ਗ੍ਰਿਫ਼ਤਾਰੀ ਨਾਲ ਪੰਜਾਬ ਪੁਲਿਸ ‘ਚ ਮਚੀ ਹਥੜਾ-ਦਫ਼ੜੀ !

admin