Punjab

5ਵੇਂ ‘ਟੀਚਰ ਆਫ਼ ਦਾ ਯੀਅਰ ਆਫ਼ ਪੰਜਾਬ ਐਵਾਰਡ-2024’ ਦਾ ਕੀਤਾ ਐਲਾਨ !

ਖ਼ਾਲਸਾ ਕਾਲਜ ਆਫ਼ ਐਜ਼ੂਕੇਸ਼ਨ, ਜੀ. ਟੀ. ਰੋਡ ਵਿਖੇ ਡਾ. ਖੁਸ਼ਵਿੰਦਰ ਕੁਮਾਰ, ਡਾ. ਸਰਬਜੀਤ ਸਿੰਘ ਹੁਸ਼ਿਆਰ ਨਗਰ ਐਵਾਰਡ ਸਬੰਧੀ ਪੋਸਟਰ ਜਾਰੀ ਕਰਦੇ ਹੋਏ ਨਾਲ ਹੋਰ ਸਟਾਫ਼।

ਅੰਮ੍ਰਿਤਸਰ – ਖ਼ਾਲਸਾ ਕਾਲਜ ਆਫ ਐਜੂਕੇਸ਼ਨ, ਜੀ. ਟੀ. ਰੋਡ ਵਿਖੇ 5ਵੇਂ ‘ਟੀਚਰ ਆਫ਼ ਦਾ ਯੀਅਰ ਆਫ਼ ਪੰਜਾਬ ਐਵਾਰਡ-2024’ ਦਾ ਐਲਾਨ ਕੀਤਾ ਗਿਆ। ਇਸ ਐਵਾਰਡ ਸਬੰਧੀ ਈ-ਮੇਲ ਰਾਹੀਂ ਅਪਲਾਈ ਕਰਨ ਦੀ ਆਖਰੀ ਮਿਤੀ 20-04-2025 ਹੈ ਅਤੇ ਅਧਿਆਪਕ ਆਪਣੇ ਦਸਤਾਵੇਜ਼ ਡਾਕ ਰਾਹੀਂ ਮਿਤੀ 30-06-2025 ਤੱਕ ਭੇਜ ਸਕਦੇ ਹਨ।

ਉਕਤ ਐਵਾਰਡ ਸਬੰਧੀ ਕਾਲਜ ਵਿਖੇ ਮੀਟਿੰਗ ਦੌਰਾਨ ਖਾਲਸਾ ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਖੁਸ਼ਵਿੰਦਰ ਕੁਮਾਰ ਅਤੇ ਯੂ. ਐੱਸ. ਦੀ ਖ਼ਾਲਸਾ ਗਲੋਬਲ ਰੀਚ ਫਾਊਡੇਸ਼ਨ ਦੇ ਕੋ-ਆਰਡੀਨੇਟਰ ਡਾ: ਸਰਬਜੀਤ ਸਿੰਘ ਹੁਸ਼ਿਆਰ ਨਗਰ ਨੇ ਸਾਂਝੇ ਤੌਰ ’ਤੇ ਕਿਹਾ ਕਿ ਇਸ ਸਾਲ ਦੇ ਉਲੀਕੇ ਜਾਣ ਵਾਲੇ ਪ੍ਰੋਗਰਾਮ ਦੀਆਂ ਤਿਆਰੀਆਂ ਸਬੰਧੀ ਵਿਉਂਤਬੰਦੀ ਬਣਾ ਲਈ ਗਈ ਹੈ ਅਤੇ ਫਾਊਡੇਸ਼ਨ ਦੁਆਰਾ ਸਕੂਲ ਅਧਿਆਪਕਾਂ ਦੀ ਸਕੂਲੀ ਸਿੱਖਿਆ ਵਿਚਲੀ ਦੇਣ ਨੂੰ ਸਮਰਪਿਤ ਇਹ ਐਵਾਰਡ ਇਕ ਵਿਸ਼ੇਸ਼ ਉਪਰਾਲਾ ਹੈ, ਜਿਹੜਾ ਕਿ ਅਧਿਆਪਕਾਂ ਦੀ ਹੌਸਲਾ ਅਫਜਾਈ ਕਰਨ ’ਚ ਇਕ ਅਹਿਮ ਰੋਲ ਅਦਾ ਕਰਦਾ ਹੈ।

ਇਸ ਮੌਕੇ ਡਾ. ਕੁਮਾਰ ਨੇ ਕਿਹਾ ਕਿ ਪੰਜਾਬੀ ਭਾਸ਼ਾ ਦੇ ਪਸਾਰ ਲਈ ਵਿਸ਼ੇਸ਼ ਯਤਨਾਂ ਲਈ ਪੰਜਾਬੀ ਭਾਸ਼ਾ ਰਤਨ ਪੁਰਸਕਾਰ ਪ੍ਰਦਾਨ ਕਰਨਾ ਇਕ ਸ਼ਲਾਘਾ ਯੋਗ ਕਦਮ ਹੈ। ਉਨ੍ਹਾਂ ਕਿਹਾ ਕਿ ਉਕਤ ਐਵਾਰਡ ਦੇ ਲਈ ਈ-ਮੇਲ ਰਾਹੀਂ kcegtroadawards0gmail.com ਅਪਲਾਈ ਕਰਨ ਦੀ ਆਖਰੀ ਮਿਤੀ 20-04-2025 ਹੈ ਅਤੇ ਅਧਿਆਪਕ ਆਪਣੇ ਦਸਤਾਵੇਜ਼ ਡਾਕ ਰਾਹੀਂ ਮਿਤੀ 30-06-2025 ਤੱਕ ਭੇਜ ਸਕਦੇ ਹਨ।

ਇਸ ਮੌਕੇ ਡਾ. ਹੁਸ਼ਿਆਰ ਨਗਰ ਕਿਹਾ ਕਿ ਖ਼ਾਲਸਾ ਯੂਨੀਵਰਸਿਟੀ ਦੇ ਪ੍ਰੋ-ਚਾਂਸਲਰ ਅਤੇ ਖਾਲਸਾ ਕਾਲਜ ਗਵਰਨਿੰਗ ਕੌਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਅਤੇ ਫਾਊਡੇਸ਼ਨ ਦੇ ਫ਼ਾਊਡਰ ਡਾ. ਬਖਸ਼ੀਸ਼ ਸਿੰਘ ਦਾ ਇਹ ਇਕ ਸਾਂਝਾ ਉਪਰਾਲਾ ਹੈ, ਜਿਸ ਨਾਲ ਸਕੂਲੀ ਅਧਿਆਪਕਾਂ ਨੂੰ ਸਿੱਖਿਆ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ 2020 ਤੋਂ ਆਗਾਜ ਕੀਤੇ ਗਏ ਇਸ ਐਵਾਰਡ ਲਈ ਪੰਜਾਬ ਭਰ ਤੋਂ ਇਕ ਵੱਡੀ ਗਿਣਤੀ ਅਧਿਆਪਕਾਂ ਦੁਆਰਾ ਅਪਲਾਈ ਕੀਤਾ ਜਾਂਦਾ ਹੈ ਅਤੇ ਇਸ ਸਬੰਧੀ ਇਕ ਵਿਸ਼ੇਸ਼ ਪੱਤਰ ਸਿੱਖਿਆ ਵਿਭਾਗ ਪੰਜਾਬ ਨੂੰ ਵੀ ਭੇਜਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਐਵਾਰਡ ਦੇ ਜੇਤੂ ਅਧਿਆਪਕ ਨੂੰ ਇਕ ਲੱਖ ਰੁਪਏ ਦੀ ਇਨਾਮ ਰਾਸ਼ੀ ਦੇ ਨਾਲ ਨਿਵਾਜਿਆ ਜਾਵੇਗਾ।

ਇਸ ਮੌਕੇ ’ਤੇ ਕਮੇਟੀ ਦੇ ਕੋ-ਆਰਡੀਨੇਟਰ ਡਾ. ਨਿਰਮਲਜੀਤ ਕੌਰ (ਵਾਈਸ ਪਿ੍ਰੰਸੀਪਲ), ਡਾ. ਗੁਰਜੀਤ ਕੌਰ (ਐਸੋਸੀਏਟ ਪ੍ਰੋਫੈਸਰ) ਅਤੇ ਕਮੇਟੀ ਮੈਂਬਰ ਸ੍ਰੀਮਤੀ ਰਾਜਵਿੰਦਰ ਕੌਰ, ਡਾ. ਅਵਨੀਤ ਕੌਰ, ਡਾ. ਹਰਸਿਮਰਨਜੀਤ ਕੌਰ ਅਤੇ ਡਾ. ਸੁਖਮਨਦੀਪ ਕੌਰ ਹਾਜ਼ਰ ਸਨ। ਇਸ ਮੌਕੇ ਡਾ. ਕੁਮਾਰ, ਸ: ਹੁਸ਼ਿਆਰ ਨਗਰ ਵੱਲੋਂ ਉਕਤ ਐਵਾਰਡ ਸਬੰਧੀ ਪੋਸਟਰ ਵੀ ਜਾਰੀ ਕੀਤਾ ਗਿਆ।

Related posts

ਧਾਰਮਿਕ ਸਥਾਨਾਂ ਤੇ ਸੰਸਥਾਵਾਂ ਦਾ ਮਾਣ ਸਨਮਾਨ ਕਾਇਮ ਰੱਖਣਾ ਚਾਹੀਦਾ: ਜਥੇਦਾਰ ਗਿਆਨੀ ਰਘਬੀਰ ਸਿੰਘ

admin

ਅਕਾਲ ਤਖ਼ਤ ਦੀ ਸਰਵਉੱਚਤਾ ਨੂੰ ਚੁਣੌਤੀ ਦੇਣ ਵਾਲੇ ਪੰਥ ਦੇ ਦੁਸ਼ਮਣ: ਦਲ ਖਾਲਸਾ

admin

ਗੁਜਰਾਤ ਦੀ ਕਾਮਧੇਨੂੰ ’ਵਰਸਿਟੀ ਦੇ ਵਿਦਿਆਰਥੀਆਂ ਵਲੋਂ ਖ਼ਾਲਸਾ ਕਾਲਜ ਵੈਟਰਨਰੀ ਦਾ ਦੌਰਾ !

admin