Australia & New Zealand Sport

ਦੂਜਿਆਂ ਲਈ ਰਸਤਾ ਬਣਾਉਣ ਦਾ ਸਹੀ ਸਮਾਂ ਹੈ: ਸਟੀਵ ਸਮਿਥ

ਡੁਬਈ ਦੇ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਵਿੱਚ ਆਈਸੀਸੀ ਚੈਂਪੀਅਨਜ਼ ਟਰਾਫੀ 2025 ਦੇ ਸੈਮੀਫਾਈਨਲ ਮੈਚ ਦੌਰਾਨ ਆਸਟ੍ਰੇਲੀਆ ਦੇ ਕਪਤਾਨ ਸਟੀਵ ਸਮਿਥ ਅਤੇ ਵਿਰਾਟ ਕੋਹਲੀ। (ਫੋਟੋ: ਏ ਐਨ ਆਈ)

ਆਸਟ੍ਰੇਲੀਆ ਦੇ ਕਾਰਜਕਾਰੀ ਕਪਤਾਨ ਅਤੇ ਮੁੱਖ ਬੱਲੇਬਾਜ਼ ਸਟੀਵ ਸਮਿਥ ਨੇ ਚੈਂਪੀਅਨਜ਼ ਟਰਾਫੀ ਸੈਮੀਫਾਈਨਲ ਵਿੱਚ ਭਾਰਤ ਹੱਥੋਂ ਹਾਰ ਤੋਂ ਬਾਅਦ ਇੱਕ ਰੋਜ਼ਾ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਹੈ ਪਰ ਉਹ ਟੈਸਟ ਅਤੇ ਟੀ-20 ਖੇਡਣਾ ਜਾਰੀ ਰੱਖੇਗਾ। ਜ਼ਖ਼ਮੀ ਪੈਟ ਕਮਿੰਸ ਦੀ ਗੈਰਮੌਜੂਦਗੀ ਵਿੱਚ ਕਪਤਾਨੀ ਕਰਨ ਵਾਲੇ 35 ਸਾਲਾ ਸਮਿਥ ਨੇ ਸੈਮੀਫਾਈਨਲ ਮੈਚ ਵਿੱਚ 96 ਗੇਂਦਾਂ ’ਚ 73 ਦੌੜਾਂ ਬਣਾਈਆਂ। ਉਸ ਨੇ ਭਾਰਤ ਹੱਥੋਂ ਮਿਲੀ ਹਾਰ ਤੋਂ ਬਾਅਦ ਆਪਣੇ ਸਾਥੀਆਂ ਨੂੰ ਆਪਣੇ ਫ਼ੈਸਲੇ ਬਾਰੇ ਦੱਸ ਦਿੱਤਾ ਸੀ।

ਸਟੀਵ ਸਮਿਥ ਨੇ ਕਿਹਾ, ‘ਮੈਨੂੰ ਲੱਗਦਾ ਹੈ ਕਿ ਇਹ ਦੂਜਿਆਂ ਲਈ ਰਸਤਾ ਬਣਾਉਣ ਦਾ ਸਹੀ ਸਮਾਂ ਹੈ। ਇਹ ਸਫਰ ਸ਼ਾਨਦਾਰ ਰਿਹਾ ਅਤੇ ਮੈਂ ਇਸ ਦੇ ਹਰ ਪਲ ਦਾ ਆਨੰਦ ਮਾਣਿਆ। ਇੰਨੇ ਵਧੀਆ ਸਾਥੀਆਂ ਨਾਲ ਦੋ ਵਿਸ਼ਵ ਕੱਪ ਜਿੱਤਣਾ ਸ਼ਾਨਦਾਰ ਸੀ। ਸਮਿਥ ਨੇ ਕਿਹਾ, ‘ਹੁਣ ਵਿਸ਼ਵ ਕੱਪ 2027 ਲਈ ਤਿਆਰੀ ਸ਼ੁਰੂ ਕਰਨ ਦਾ ਸਮਾਂ ਆ ਗਿਆ ਹੈ, ਇਸ ਕਰਕੇ ਮੈਨੂੰ ਲੱਗਾ ਕਿ ਇਹ ਦੂਜਿਆਂ ਲਈ ਰਸਤਾ ਬਣਾਉਣ ਦਾ ਸਹੀ ਸਮਾਂ ਹੈ।’

ਆਸਟ੍ਰੇਲੀਆ ਦੀ 2015 ਅਤੇ 2023 ਵਿਸ਼ਵ ਕੱਪ ਜੇਤੂ ਟੀਮ ਦਾ ਮੈਂਬਰ ਰਹੇ ਸਮਿਥ ਨੂੰ 2015 ਅਤੇ 2021 ਵਿੱਚ ਆਈਸੀਸੀ ਦਾ ਸਰਵੋਤਮ ਇੱਕ ਰੋਜ਼ਾ ਖਿਡਾਰੀ ਚੁਣਿਆ ਗਿਆ ਸੀ। ਉਸ ਨੂੰ 2015 ਵਿੱਚ ਆਈਸੀਸੀ ਪੁਰਸ਼ ਇੱਕ ਰੋਜ਼ਾ ਟੀਮ ਆਫ ਦਿ ਯੀਅਰ ਵਿੱਚ ਵੀ ਚੁਣਿਆ ਗਿਆ ਸੀ।

Related posts

If Division Is What You’re About, Division Is What You’ll Get

admin

Emirates Illuminates Skies with Diwali Celebrations Onboard and in Lounges

admin

Sydney Opera House Glows Gold for Diwali

admin