ਮਾਨਸਾ – ਪੰਜਾਬ ਕ੍ਰਿਕਟ ਐਸੋ: ਮੋਹਾਲੀ ਦੇ ਸਕੱਤਰ ਦਿਲਸੇਰ ਖੰਨਾ ਨੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਵਲੋਂ ਵੂਮੈਨ ਕਮੇਟੀ ਦਾ ਮੈਂਬਰ ਬਣਾਇਆ ਗਿਆ ਹੈ। ਉਹਨਾਂ ਦਾ ਮੈਂਬਰ ਬਣਨਾ ਪੰਜਾਬ ਕ੍ਰਿਕਟ ਐਸੋਸੀਏਸ਼ਨ ਅਤੇ ਜਿਲ੍ਹਾ ਕ੍ਰਿਕਟ ਐਸੋਸੀਏਸ਼ਨ ਮਾਨਸਾ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ ਕਿਉਂਕਿ ਦਿਲਸੇਰ ਖੰਨਾ ਲਗਾਤਾਰ ਸਫਲਤਾ ਦੀਆਂ ਬੁਲੰਦੀਆਂ ਛੂਹ ਰਹੇ ਹਨ। ਪਹਿਲਾਂ ਉਹ ਭਾਰਤੀ T-20 ਟੀਮ ਦੇ ਮੈਨੇਜਰ ਬਣੇ। ਉਹਨਾਂ ਦੀ ਅਗਵਾਈ ਵਿੱਚ ਭਾਰਤ ਨੇ ਵਰਲਡ ਕੱਪ ਜਿੱਤਿਆ। ਇਸ ਤੋਂ ਇਲਾਵਾ ਉਹਨਾਂ ਦੀ ਅਗਵਾਈ ਵਿੱਚ ਪੰਜਾਬ ਦੀ ਕ੍ਰਿਕਟ ਵੀ ਬੁਲੰਦੀਆਂ ਪ੍ਰਾਪਤ ਕਰ ਰਹੀ ਹੈ। ਇਸ ਸਾਲ ਪੰਜਾਬ ਨੇ ਅੰਡਰ-23 ਸਾਲ ਵੰਨ-ਡੇ ਅਤੇ ਡੇਲੀਜ ਵਿੱਚ ਚੈਂਪੀਅਨਸ਼ਿਪ ਜਿੱਤੀ ਅਤੇ ਅੰਡਰ-16 ਸਾਲ ਉਪ ਵਿਜੇਤਾ ਰਹੀ ਅਤੇ ਅੰਡਰ-15 ਸਾਲ ਲੜਕੀਆਂ ਵੀ ਉਪ ਵਿਜੇਤਾ ਰਹੀਆਂ। ਉਹਨਾਂ ਦੀ ਅਗਵਾਈ ਵਿੱਚ ਪੰਜਾਬ ਦੀ ਕ੍ਰਿਕਟ ਬੁਲੰਦੀਆਂ ਛੂਹ ਰਹੀ ਹੈ। ਪਿਛਲੇ ਸਮੇਂ ਦੌਰਾਨ ਪਦਮ ਸ੍ਰੀ ਰਜਿੰਦਰ ਗੁਪਤਾ ਜੀ ਵੱਲੋਂ ਪੰਜਾਬ ਸਾਰੇ ਜਿਲ੍ਹਿਆ ਨੂੰ ਬਰਾਬਰ ਸਹੂਲਤਾਂ ਦੇ ਕੇ ਜੋ ਚੰਗੀ ਸ਼ੁਰੂਆਤ ਕੀਤੀ ਸੀ। ਉਹਨਾਂ ਦੇ ਨਕਸ਼ੇ ਕਦਮਾਂ ਤੇ ਚਲਦਿਆਂ ਦਿਲਸ਼ੇਰ ਖੰਨਾ ਪੰਜਾਬ ਦੇ ਖਿਡਾਰੀਆਂ ਲਈ ਮਸੀਹਾ ਬਣ ਰਹੇ ਹਨ। ਇਸ ਖੁਸ਼ੀ ਵਿੱਚ ਜਿਲ੍ਹਾ ਕ੍ਰਿਕਟ ਐਸੋਸੀਏਸ਼ਨ ਮਾਨਸਾ ਦੇ ਸਮੂਹ ਅਹੁਦੇਦਾਰਾਂ ਅਤੇ ਖਿਡਾਰੀਆਂ ਵੱਲੋਂ ਸ੍ਰੀ ਦਿਲਸ਼ੇਰ ਖੰਨਾ ਸਕੱਤਰ ਪੰਜਾਬ ਕ੍ਰਿਕਟ ਐਸੋਸੀਏਸ਼ਨ ਨੂੰ ਬਹੁਤ-ਬਹੁਤ ਵਧਾਈ।