Punjab Sport

ਵੈਟਰਨਰੀ ਦੇ ਵਿਦਿਆਰਥੀਆਂ ਨੇ 17ਵੀਂ ਐਥਲੈਟਿਕ ਮੀਟ ’ਚ 23 ਤਗਮਿਆਂ ’ਤੇ ਕੀਤਾ ਕਬਜ਼ਾ

ਖ਼ਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਸ ਦੇ ਪ੍ਰਿੰਸੀਪਲ ਡਾ. ਹਰੀਸ਼ ਕੁਮਾਰ ਵਰਮਾ ਜੇਤੂ ਖਿਡਾਰੀਆਂ ਅਤੇ ਸਟਾਫ਼ ਦਰਮਿਆਨ ਖੜ੍ਹੇ ਵਿਖਾਈ ਦੇ ਰਹੇ।

ਅੰਮ੍ਰਿਤਸਰ – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਦੇ ਵਿਦਿਆਰਥੀਆਂ ਨੇ ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਯੂਨੀਵਰਸਿਟੀ (ਗਡਵਾਸੂ) ਵਿਖੇ ਹੋਈ 17ਵੀਂ ਸਾਲਾਨਾ ਐਥਲੈਟਿਕ ਮੀਟ ਦੌਰਾਨ ਆਪਣੀ ਕਾਬਲੀਅਤ ਸ਼ਾਨਦਾਰ ਮੁਜ਼ਾਹਰਾ ਕਰਕੇ ਵੱਖ-ਵੱਖ 23 ਤਗਮਿਆਂ ’ਤੇ ਕਬਜ਼ਾ ਕੀਤਾ ਹੈ।

ਇਸ ਸਬੰਧੀ ਕਾਲਜ ਪ੍ਰਿੰਸੀਪਲ ਡਾ. ਹਰੀਸ਼ ਕੁਮਾਰ ਵਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਕਤ ਸਮਾਗਮ ’ਚ ਯੂਨੀਵਰਸਿਟੀ ਦੇ 200 ਤੋਂ ਵੱਧ ਵਿਦਿਆਰਥੀਆਂ, ਜੋ ਕਿ ਗਡਵਾਸੂ ਦੇ 9 ਵੱਖ-ਵੱਖ ਕਾਲਜਾਂ ਨਾਲ ਸਬੰਧਿਤ ਸਨ, ਨੇ 16 ਟਰੈਕ ਐਂਡ ਫੀਲਡ ਮੁਕਾਬਲਿਆਂ ’ਚ ਹਿੱਸਾ ਲਿਆ। ਉਨ੍ਹਾਂ ਕਿਹਾ ਕਿ ਉਕਤ ਪ੍ਰਤੀਯੋਗਤਾ ’ਚ ਖੇਤੀਬਾੜੀ, ਪਸ਼ੂ ਪਾਲਣ, ਡੇਅਰੀ ਵਿਕਾਸ ਅਤੇ ਫੂਡ ਪ੍ਰੋਸੈਸਿੰਗ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।

ਉਨ੍ਹਾਂ ਕਿਹਾ ਕਿ ਕਾਲਜ ਐਥਲੀਟ ਦੇ 27 ਭਾਗੀਦਾਰਾਂ ਦੀ ਟੀਮ ਨੇ ਡਾ. ਸੱਤਿਆਵਾਨ ਰਾਮਪਾਲ, ਡਾ. ਮਨਬੀਰ ਸਿੰਘ, ਡਾ. ਦੀਪਾਂਕਰ ਬਿਸ਼ਟ ਅਤੇ ਡਾ. ਮਨਪ੍ਰੀਤ ਕੌਰ ਦੀ ਅਗਵਾਈ ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 5 ਸੋਨੇ, 3 ਚਾਂਦੀ ਅਤੇ 15 ਕਾਂਸੀ ਸਮੇਤ 23 ਤਗਮੇ ਜਿੱਤੇ। ਉਨ੍ਹਾਂ ਕਿਹਾ ਕਿ ਜਸਨੂਰ ਸਿੰਘ ਧਾਲੀਵਾਲ ਨੇ ਹਾਈ ਜੰਪ, ਬ੍ਰੌਡ ਜੰਪ ਅਤੇ ਟ੍ਰਿਪਲ ਜੰਪ ’ਚ 3 ਸੋਨੇ ਦੇ ਤਗਮੇ ਜਿੱਤ ਕੇ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ, ਜਦਕਿ  1.75 ਮੀਟਰ ਦੀ ਛਾਲ ਨਾਲ ਹਾਈ ਜੰਪ ’ਚ ਯੂਨੀਵਰਸਿਟੀ ਰਿਕਾਰਡ ਕਾਇਮ ਕੀਤਾ। ਉਨ੍ਹਾਂ ਕਿਹਾ ਕਿ ਵਿਸ਼ਨੂੰ ਢਾਕਾ ਨੇ 1500 ਮੀਟਰ ਦੌੜ ’ਚ ਜਿੱਤ ਪ੍ਰਾਪਤ ਕੀਤੀ, ਜਦੋਂ ਕਿ ਇਨਾਇਤ ਪਾਠਕ ਨੇ ਮਹਿਲਾ ਜੈਵਲਿਨ ਥ੍ਰੋ ’ਚ ਦਬਦਬਾ ਬਣਾਇਆ।

ਡਾ. ਵਰਮਾ ਨੇ ਕਿਹਾ ਕਿ ਰਿਲੇਅ ਟੀਮਾਂ ਨੇ ਬੇਮਿਸਾਲ ਟੀਮ ਵਰਕ ਦਾ ਪ੍ਰਦਰਸ਼ਨ ਕਰਦਿਆਂ ਕਈ ਕਾਂਸੀ ਦੇ ਤਗਮੇ ਜਿੱਤੇ। ਇਸ ਤੋਂ ਇਲਾਵਾ 2 ਫੈਕਲਟੀ ਮੈਂਬਰਾਂ ਡਾ. ਮਨਪ੍ਰੀਤ ਕੌਰ ਅਤੇ ਡਾ. ਮਨਬੀਰ ਸਿੰਘ ਨੇ 100 ਮੀਟਰ ਫੈਕਲਟੀ ਦੌੜ ’ਚ ਕ੍ਰਮਵਾਰ ਇਕ ਚਾਂਦੀ ਅਤੇ ਇਕ ਕਾਂਸੀ ਦਾ ਤਗਮਾ ਜਿੱਤ ਕੇ ਕਾਲਜ ਦਾ ਮਾਣ ਹੋਰ ਵਧਾਇਆ। ਉਨ੍ਹਾਂ ਕਿਹਾ ਕਿ ਗਡਵਾਸੂ ਦੇ ਉੱਪ ਕੁਲਪਤੀ ਡਾ. ਜਤਿੰਦਰ ਪਾਲ ਸਿੰਘ ਗਿੱਲ ਨੇ ਖਿਡਾਰੀਆਂ ਦੀ ਖੇਡ ਭਾਵਨਾ ਦੀ ਪ੍ਰਸ਼ੰਸਾ ਕਰਦਿਆਂ ਇਨਾਮ ਤਕਸੀਮ ਕੀਤੇ।

Related posts

ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦਾ ਚੰਡੀਗੜ੍ਹ ਪਹੁੰਚਣ ‘ਤੇ ਸ਼ਾਨਦਾਰ ਸਵਾਗਤ !

admin

ਸਿੰਘ ਸਾਹਿਬ ਵਲੋਂ ਸਮੂਹ ਸਿੱਖ ਜਗਤ ਨੂੰ ਇੱਕ ਨਿਸ਼ਾਨ ਹੇਠ ਇਕਜੁੱਟ ਹੋਣ ਦੀ ਅਪੀਲ !

admin

ਵਿਦਵਾਨ ਲਿਖਾਰੀ ਤੇ ਬੁਲਾਰੇ ਬਨਾਮ ਗਊਆਂ !

admin