Punjab

ਮਿਉਂਸਿਪਲ ਪੈਨਸ਼ਨਰਜ਼ ਯੂਨੀਅਨ ਗੁਰਾਇਆ ਦੀ ਮਹੀਨਾਵਾਰ ਮੀਟਿੰਗ ਹੋਈ

ਮਿਉਂਸਿਪਲ ਪੈਨਸ਼ਨਰਜ਼ ਯੂਨੀਅਨ ਗੁਰਾਇਆ ਦੀ ਮਹੀਨਾਵਾਰ ਮੀਟਿੰਗ ਸ਼੍ਰੀ ਭਗਵਾਨ ਵਾਲਮੀਕਿ ਮੰਦਰ ਵਿਚ ਸ਼੍ਰੀ ਸਤਪਾਲ ਮਹਿੰਮੀ ਜੀ ਦੀ ਪ੍ਰਧਾਨਗੀ ਹੇਠ ਹੋਈ।

ਜਲੰਧਰ/ਗੁਰਾਇਆ, (ਪਰਮਿੰਦਰ ਸਿੰਘ) – ਮਿਉਂਸਿਪਲ ਪੈਨਸ਼ਨਰਜ਼ ਯੂਨੀਅਨ ਗੁਰਾਇਆ ਦੀ ਮਹੀਨਾਵਾਰ ਮੀਟਿੰਗ ਸ਼੍ਰੀ ਭਗਵਾਨ ਵਾਲਮੀਕਿ ਮੰਦਰ ਵਿਚ ਸ਼੍ਰੀ ਸਤਪਾਲ ਮਹਿੰਮੀ ਜੀ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਸਤਪਾਲ ਮਹਿੰਮੀ ਜੀ ਨੇ ਸਾਡੇ ਵਿਛੜ ਚੁੱਕੇ ਬਹੁਤ ਹੀ ਸਤਿਕਾਰ ਯੋਗ ਸੰਘਰਸ਼ਾਂ ਦੇ ਆਗੂ ਸਰਦਾਰ ਬਲਵੀਰ ਸਿੰਘ ਜੌਹਲ ਅਤੇ ਸਤਪਾਲ ਸ਼ਰਮਾ ਜੀ ਨੂੰ ਯਾਦ ਕੀਤਾ। ਮਹਿੰਮੀ ਜੀ ਨੇ ਕਿਹਾ ਕਿ ਸਾਨੂੰ ਵੀ ਉਨ੍ਹਾਂ ਵਾਂਗੂੰ ਸੰਘਰਸ਼ਾਂ ਵਿੱਚ ਵਧ ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ। ਮੀਟਿੰਗ ਵਿੱਚ ਜਨਰਲ ਸਕੱਤਰ ਤਾਰਾ ਸਿੰਘ ਨੇ ਦੱਸਿਆ ਕਿ ਪੰਜਾਬ ਦੀ ਹੁਕਮਰਾਨ ਸਰਕਾਰ ਨੇ ਪੰਜਾਬ ਦੇ ਛੇਵੇਂ ਤਨਖਾਹ ਕਮਿਸ਼ਨ ਦਾ ਸਾਢੇ ਪੰਜ ਸਾਲਾਂ ਦਾ ਬਣਦਾ ਬਕਾਇਆ ਪੈਨਸ਼ਨਰਾਂ ਨੂੰ ਵੱਖ ਵੱਖ ਉਮਰ ਗਰੁਪਾਂ ਵਿਚ ਵੰਡ ਕੇ ਵੀਰੋ ਲੀਰ ਕਰ ਦਿੱਤਾ। ਇਸ ਤੋਂ ਇਲਾਵਾ ਪੰਜਾਬ ਦੇ ਛੇਵੇਂ ਤਨਖਾਹ ਕਮਿਸ਼ਨ ਦੀ ਸਿਫਾਰਸ਼ ਦੇ ਬਾਵਜੂਦ ਪੈਨਸ਼ਨਰਾਂ ਲਈ 2.59 ਦਾ ਗੁਣਾਕ ਲਾਗੂ ਨਹੀਂ ਕੀਤਾ। ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ 11, ਫੀਸਦੀ ਡੀ ਏ ਦਾ ਬਕਾਇਆ ਨਹੀਂ ਦਿੱਤਾ। ਮੀਟਿੰਗ ਵਿੱਚ ਸਤਪਾਲ ਮਹਿੰਮੀ,  ਲਲਿਤ ਕੁਮਾਰ , ਕ੍ਰਿਸ਼ਨ ਪਾਲ, ਬਿਮਲਾ ਪੁਜ, ਸੁਨੀਤਾ ਰਾਣੀ, ਪਿਆਰੀ, ਜਮਨਾ, ਇੰਦਰ ਜੀਤ, ਕਮਲਾ, ਲਖਵਿੰਦਰ ਰਾਮ, ਸ਼ਿਵ ਦਾਸ, ਵਿਨੋਦ ਕੁਮਾਰ, ਸੰਤੋਖ ਸਿੰਘ, ਚਰਨ ਦਾਸ, ਤਾਰਾ ਸਿੰਘ, ਕੁਸ਼ੱਲਿਆ, ਰਾਮ ਲੁਭਾਇਆ, ਸਤਪਾਲ ਯਾਦਵ, ਸ਼ਕੁੰਤਲਾ, ਸ਼ੀਲਾ, ਅਤੇ ਰੇਸ਼ਮ ਪੈਨਸ਼ਨਰਜ਼ ਹਾਜ਼ਰ ਸਨ।

Related posts

ਡੀਆਈਜੀ ਹਰਚਰਨ ਸਿੰਘ ਭੁੱਲਰ ਦੀ ਗ੍ਰਿਫ਼ਤਾਰੀ ਨਾਲ ਪੰਜਾਬ ਪੁਲਿਸ ‘ਚ ਮਚੀ ਹਥੜਾ-ਦਫ਼ੜੀ !

admin

ਹਾਈਕੋਰਟ ਵਲੋਂ ਨਸ਼ਾ ਐਕਟ ਅਧੀਨ ਘਰਾਂ ਅਤੇ ਦੁਕਾਨਾਂ ਢਾਹੁਣ ‘ਤੇ ਰੋਕ

admin

ਸ਼ਹੀਦੀ ਨਗਰ ਕੀਰਤਨ ਮੱਧ ਪ੍ਰਦੇਸ਼ ਤੋਂ ਅਗਲੇ ਪੜਾਅ ਰਾਜਿਸਥਾਨ ਲਈ ਰਵਾਨਾ

admin