Punjab

ਸਪਰੋੜ ਵਿਖੇ ਕਰਵਾਇਆ ਬੱਚਿਆਂ ਲਈ ਪ੍ਰੇਰਨਾਦਾਇਕ ਗੈ੍ਜੂਏਸ਼ਨ ਸੈਰੇਮਨੀ ਪ੍ਰੋਗਰਾਮ

ਬੱਚਿਆਂ ਲਈ ਪ੍ਰੇਰਨਾਦਾਇਕ ਗੈ੍ਜੂਏਸ਼ਨ ਸੈਰੇਮਨੀ ਪ੍ਰੋਗਰਾਮ ਅਤੇ ਮੈਗਾ ਪੀਟੀਐਮ ਦਾ ਆਯੋਜਨ ਕੀਤਾ ਗਿਆ।

ਜਲੰਧਰ, (ਪਰਮਿੰਦਰ ਸਿੰਘ) – ਪੰਜਾਬ ਦੇ ਸਿੱਖਿਆ ਵਿਭਾਗ ਅਤੇ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਮਮਤਾ ਬਜਾਜ ਅਤੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਫਗਵਾੜਾ-2 ਸੰਜੀਵ ਕੁਮਾਰ ਦੀ ਯੋਗ ਅਗਵਾਈ ਹੇਠ ਸਰਕਾਰੀ ਐਲੀਮੈਂਟਰੀ ਸਕੂਲ ਸਪਰੋੜ ਬਲਾਕ ਕਪੂਰਥਲਾ -2 ਵਿਖੇ ਨਰਸਰੀ, ਐਲਕੇਜੀ ਅਤੇ ਯੂਕੇਜੀ ਦੀ ਸਾਰੇ ਸਾਲ ਦੀ ਕਾਰਗੁਜ਼ਾਰੀ ਨੂੰ ਲੈਣ ਕੇ ਬੱਚਿਆਂ ਲਈ ਪ੍ਰੇਰਨਾਦਾਇਕ ਗੈ੍ਜੂਏਸ਼ਨ ਸੈਰੇਮਨੀ ਪ੍ਰੋਗਰਾਮ ਅਤੇ ਮੈਗਾ ਪੀਟੀਐਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਨਰਸਰੀ ਤੋਂ ਲੈ ਕੇ ਪੰਜਵੀਂ ਜਮਾਤ ਪਹਿਲੇ ਤਿੰਨ ਸਥਾਨਾਂ ਰਹੇ ਵਿਦਿਆਰਥੀਆਂ ਨੂੰ ਮੋਮੈਟੋ ਦੇ ਕਿ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਬੋਲਦਿਆਂ ਸਕੂਲ ਦੇ ਮੁੱਖ ਅਧਿਆਪਕ ਗਣੇਸ਼ ਭਗਤ ਨੇ ਦੱਸਿਆ ਸਾਲ 2017 ਤੋਂ ਪੰਜਾਬ ਭਰ ਦੇ ਸਰਕਾਰੀ ਸਕੂਲਾਂ ਵਿਚ ਪ੍ਰੀ ਪ੍ਰਾਇਮਰੀ ਦੀ ਕਲਾਸ ਦੀ ਸ਼ੁਰੂਆਤ ਹੋਈ ਸੀ। ਉਸ ਸਮੇਂ ਤੋਂ ਲੈ ਕੇ ਇਨ੍ਹਾਂ ਪੜਾਉਣ ਵਾਲੇ ਮਿਹਨਤੀ ਅਧਿਆਪਕਾਂ ਇਨ੍ਹਾਂ ਛੋਟੇ ਬੱਚਿਆਂ ਨੂੰ ਸਿੱਖਿਆ ਵਿਭਾਗ ਵੱਲੋਂ ਭੇਜੀ ਗਾਈਡ ਲਾਈਨ ਨਾਲ ਬੱਚਿਆਂ ਵਿੱਚ ਪ੍ਰੀ ਪ੍ਰਾਇਮਰੀ ਜਮਾਤਾਂ ਤੋਂ ਹੀ ਬੱਚੇ ਦੀ ਰੁਚੀ ਵਿਕਸਤ ਹੋਣੀ ਸ਼ੁਰੂ ਹੋ ਜਾਂਦੀ ਹੈ। ਬੜੇ ਬੜੀ ਰੁਚੀ ਨਾਲ ਸਹਾਇਕ ਕਿਰਿਆਵਾਂ ਵਿਚ ਵਧੇਰੇ ਰੁਚੀ ਦਿਖਾਉਂਦੇ ਹਨ। ਇਹ ਸਮਾਂ ਦੀ ਜਾਣ ਪਛਾਣ ਕਰਨ ਹੁੰਦਾ ਹੈ। ਇਹ ਸਕੂਲ ਵਿੱਚ ਕਰਵਾਏ ਜਾਂਦੇ ਵਿੱਦਿਅਕ ਮੁਕਾਬਲਿਆਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਂਦੇ ਹਨ। ਇਹ ਡਰਾਇੰਗ, ਪੇਂਟਿੰਗ, ਸੁੰਦਰ ਲਿਖਾਈ, ਅਤੇ ਕਵਿਤਾਵਾਂ ਸ਼ਾਮਿਲ ਹੁੰਦੇ ਹਨ। ਇਸ ਮੌਕੇ ਤੇ ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਜਸਵੀਰ ਕੁਮਾਰ ਨੇ ਸਿੱਖਿਆ ਵਿਭਾਗ ਦਾ ਧੰਨਵਾਦ ਕਰਦਿਆਂ ਕਿਹਾ ਉਨ੍ਹਾਂ ਵੱਲੋਂ ਨਵੇਂ ਕਮਰੇ ਦੀ ਉਸਾਰੀ ਲਈ ਜੋ ਗ੍ਰਾਂਟ ਭੇਜੀ ਉਸ ਨੂੰ ਸਰਕਾਰੀ ਹਦਾਇਤਾਂ ਅਨੁਸਾਰ ਖਰਚ ਕਰ ਲਿਆ ਹੈ। ਅਤੇ ਦੂਸਰੇ ਕਮਰੇ ਦੀ ਗ੍ਰਾਂਟ ਜੋ ਆਈ ਹੈ। ਉਸ ਕੰਮ ਚੱਲ ਰਿਹਾ ਹੈ। ਇਸ ਬੱਚਿਆਂ ਦੇ ਮਾਪਿਆਂ ਵਿੱਚ ਸਕੂਲ ਦੇ ਸੁੰਦਰੀਕਰਨ ਹੋਣ ਸਰਕਾਰੀ ਸਕੂਲਾਂ ਵਿਚ ਆਪਣੇ ਬੱਚੇ ਦਾਖਲ ਕਰਵਾਉਣ ਦਾ ਵਿਸ਼ਵਾਸ ਵਧਿਆ ਹੈ। ਇਸ ਮੌਕੇ ਤੇ ਸਕੂਲ ਮੈਨੇਜਮੈਂਟ ਕਮੇਟੀ ਦੇ ਮੈਂਬਰ ਉਪ ਚੇਅਰਪਰਸਨ ਅਮਨਦੀਪ ਕੌਰ, ਜੋਤੀ ਕੁਮਾਰੀ, ਮੁਰਸ਼ਿਦ ਆਲਮ, ਰਾਜੀਵ ਕੁਮਾਰ, ਹਰਸ਼ਦੀਪ ਝੱਲੀ ਤੋਂ ਇਲਾਵਾ ਮੈਡਮ ਜਸਵਿੰਦਰ ਕੋਰ, ਰੀਨੂੰ ਸੰਘੋਤਰਾ, ਮੈਡਮ ਕਾਜਲ, ਨੀਲਮ ਅਤੇ ਬੱਚਿਆਂ ਦੇ ਮਾਪਿਆਂ ਨੇ ਵਿੱਚ ਗਿਣਤੀ ਵਿਚ ਸ਼ਮੂਲੀਅਤ ਕੀਤੀ।

Related posts

ਬੰਦੀ ਛੋੜ ਦਿਵਸ ਮੌਕੇ ਸ੍ਰੀ ਹਰਿਮੰਦਰ ਸਾਹਿਬ ਦੀ ਦਰਸ਼ਨੀ ਡਿਓੜੀ ਤੋਂ ਸਿੱਖ ਪੰਥ ਦੇ ਨਾਂ ਸੰਦੇਸ਼ !

admin

ਸਪੈਸ਼ਲ ਟਾਸਕ ਫੋਰਸ ਦਾ ਕੰਮ ਹੁਣ ਵਧੇਰੇ ਪਾਰਦਰਸ਼ੀ ਹੋਵੇਗਾ

admin

ਜੂਆਲੋਜਿਕਲ ਸੋਸਾਇਟੀ ਨੇ ‘ਸੇਵਾ ਪਾਰਵ ਅਤੇ ਵਿਸ਼ਵ ਓਜ਼ੋਨ ਦਿਵਸ’ ਮਨਾਇਆ

admin