Punjab

ਮਨੋਰੋਗ ਅਤੇ ਕੈਰੀਅਰ ਚੋਣ ਵਿਸ਼ੇ ’ਤੇ ਲੈਕਚਰ ਕਰਵਾਇਆ ਗਿਆ

ਖ਼ਾਲਸਾ ਕਾਲਜ ਫ਼ਾਰ ਵੂਮੈਨ ਵਿਖੇ ਕਰਵਾਏ ਗਏ ਲੈਕਚਰ ਮੌਕੇ ਨਿਸ਼ਾ ਨੰਦਾ, ਸ੍ਰੀਮਤੀ ਰਵਿੰਦਰ ਕੌਰ, ਡਾ. ਮਨਜੀਤਪਾਲ ਕੌਰ ਮਦਾਨ ਤੇ ਹੋਰ ਸਖ਼ਸੀਅਤਾਂ।

ਅੰਮ੍ਰਿਤਸਰ – ਖ਼ਾਲਸਾ ਕਾਲਜ ਫ਼ਾਰ ਵੂਮੈਨ ਵਿਖੇ ਰੋਟਰੀ ਕਲੱਬ ਅੰਮ੍ਰਿਤਸਰ (ਦੱਖਣੀ) ਦੇ ਸਹਿਯੋਗ ਨਾਲ ਰੋਟਰੈਕਟ ਕਲੱਬ ਵੱਲੋਂ ਮਨੋਰੋਗ ਅਤੇ ਕੈਰੀਅਰ ਚੋਣ ਵਿਸ਼ੇ ’ਤੇ ਵਿਸ਼ੇਸ਼ ਲੈਕਚਰ ਕਰਵਾਇਆ ਗਿਆ। ਜਿਸ ’ਚ ਨਿਸ਼ਾ ਨੰਦਾ (ਕਲੀਨਿਕਲ ਸਾਈਕੋਲੋਜਿਸਟ ਅਤੇ ਨਿਯੋਰੋ ਸਾਈਕੇਟਰਿਸਟ) ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ।

ਇਸ ਮੌਕੇ ਖ਼ਾਲਸਾ ਯੂਨੀਵਰਸਿਟੀ ਦੇ ਅਕਾਦਮਿਕ ਡੀਨ ਡਾ. ਸੁਰਿੰਦਰ ਕੌਰ ਨੇ ਰੋਟਰੈਕਟ ਕਲੱਬ ਕੋਆਡੀਨੇਟਰ ਸ੍ਰੀਮਤੀ ਰਵਿੰਦਰ ਕੌਰ ਨਾਲ ਮਿਲ ਕੇ ਆਏ ਹੋਏ ਮਹਿਮਾਨਾਂ ਨੂੰ ਪੌਦਾ ਭੇਂਟ ਕਰਕੇ ਕੀਤਾ ਗਿਆ। ਇਸ ਮੌਕੇ ਨਿਸ਼ਾ ਨੰਦਾ ਨੇ ਵਿਦਿਆਰਥੀਆਂ ਨੂੰ ਮਨੋਰੋਗਾਂ ਸਬੰਧੀ ਵੱਡਮੁੱਲੀ ਜਾਣਕਾਰੀ ਦਿੰਦਿਆਂ ਕੈਰੀਅਰ ਚੋਣ ਬਾਰੇ ਸੁਚੇਤ ਹੋ ਕੇ ਵਿਚਾਰ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਵਿਦਿਆਰਥੀਆਂ ਨੂੰ ਜ਼ਿੰਦਗੀ ਪ੍ਰਤੀ ਸਕਾਰਾਤਮਕ ਦ੍ਰਿਸ਼ਟੀਕੋਣ ਰੱਖਣ ਪ੍ਰਤੀ ਜਾਣਕਾਰੀ ਪ੍ਰਦਾਨ ਕੀਤੀ।

ਇਸ ਮੌਕੇ ਕਾਲਜ ਵਿਖੇ ਰੋਟਰੀ ਕਲੱਬ (ਦੱਖਣੀ) ਦੇ ਪਾਸਟ ਡਿਸਟ੍ਰਿਕਟ ਗਵਰਨਰ ਸੀ. ਏ. ਦਵਿੰਦਰ ਸਿੰਘ, ਰੋਟਰੀਅਨ ਡਾ. ਜੀ. ਐਸ. ਮਦਾਨ, ਡਾ. ਮਨਜੀਤਪਾਲ ਕੌਰ ਮਦਾਨ, ਰੋਟਰੀਅਨ ਗੁਰਮੀਤ ਸਿੰਘ ਹੀਰਾ, ਰੋਟਰੀ ਕਲੱਬ ਅੰਮ੍ਰਿਤਸਰ ਦੱਖਣੀ ਦੇ ਪ੍ਰਧਾਨ ਰਜਿੰਦਰ ਸਿੰਘ, ਰੋਟਰੀਅਨ ਇੰਜੀਨੀਅਰ ਆਰ. ਐਸ. ਖੇੜਾ, ਰੋਟਰੈਕਟਰ ਨਵਦੀਪ ਕੌਰ, ਰੋਟਰੈਕਟ ਕਲੱਬ ਦੀ ਸਕੱਤਰ ਦਵਿੰਦਰ ਕੌਰ, ਕਾਲਜ ਸਟਾਫ਼ ਅਤੇ ਵਿਦਿਆਰਥੀ ਮੌਜੂਦ ਸਨ।

Related posts

14 ਅੱਤਵਾਦੀ ਹਮਲਿਆਂ ਦਾ ਦੋਸ਼ੀ, 5 ਲੱਖ ਰੁਪਏ ਦਾ ਇਨਾਮ: ਗੈਂਗਸਟਰ ਹੈਪੀ ਪਾਸੀਆ ਅਮਰੀਕਾ ‘ਚ ਗ੍ਰਿਫਤਾਰ

admin

ਭਰਤੀ ਲਈ ਆਮਦਨ ਯੋਗਤਾ ਘਟਾਏ ਜਾਣ ਲਈ ਪੰਜਾਬ ਸਰਕਾਰ ਦਾ ਧੰਨਵਾਦ: ਭਰਾਜ 

admin

ਸ਼੍ਰੋਮਣੀ ਅਕਾਲੀ ਦਲ ਨੇ ਐਡਵੋਕੇਟ ਘੁੰਮਣ ਨੂੰ ਉਮੀਦਵਾਰ ਐਲਾਨਿਆ !

admin