Punjab

ਪਿੰਡ ਸਹਾਰਨਾ ਦੇ ਕਿਸਾਨ ਦੀ ਜ਼ਮੀਨ ਕੁਰਕ ਹੋਣ ਤੋਂ ਬਚ ਗਈ

ਮਾਨਸਾ – ਅੱਜ ਪਿੰਡ ਸਹਾਰਨਾ ਦੇ ਕਿਸਾਨ ਦੀ ਜ਼ਮੀਨ ਉਸ ਸਮੇਂ ਕੁਰਕ ਹੋਣ ਤੋਂ ਬਚ ਗਈ ਜਦੋਂ ਪੰਜਾਬ ਕਿਸਾਨ ਯੂਨੀਅਨ ਦੇ ਆਗੂਆਂ ਵੱਲੋਂ ਇਸ ਕੁਰਕੀ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਜਥੇਬੰਦੀ ਦੇ ਜਿਲ੍ਹਾ ਆਗੂ ਇਕਬਾਲ ਸਿੰਘ ਫਫੜੇ ਅਤੇ ਬਲਾਕ ਆਗੂ ਜਗਤਾਰ ਸਿੰਘ ਸਹਾਰਨਾ ਅਤੇ ਮੱਖਣ ਸਿੰਘ ਮਾਨ ਨੇ ਦੱਸਿਆ ਕਿ ਅੱਜ ਪਿੰਡ ਸਹਾਰਨਾ ਦੇ ਕਿਸਾਨ ਜਸਵੀਰ ਸਿੰਘ ਅਤੇ ਬਲਵਿੰਦਰ ਸਿੰਘ ਪੁੱਤਰ ਬੰਤਾ ਸਿੰਘ ਦੀ ਜ਼ਮੀਨ ਕੁਰਕ ਕਰਨ ਲਈ ਮਾਨਸਾ ਦੇ ਇੱਕ ਪੁਰਾਣੇ ਆੜ੍ਹਤੀਏ ਪਵਨ ਕੁਮਾਰ ਵੱਲੋਂ 2 ਲੱਖ 30 ਹਜ਼ਾਰ 490 ਰੁਪਏ ਦੇ ਬਦਲੇ ਕੁਰਕੀ ਕਰਨਾ ਮਾਨਸਾ ਦੇ ਨਾਇਬ ਤਹਿਸੀਲਦਾਰ ਜਗਪਾਲ ਸਿੰਘ ਪਹੁੰਚੇ ਹੋਏ ਸਨ। ਜਦੋਂ ਇਸ ਦੀ ਭਿਣਕ ਪੰਜਾਬ ਕਿਸਾਨ ਯੂਨੀਅਨ ਦੇ ਆਗੂਆਂ ਨੂੰ ਲੱਗੀ ਤਾਂ ਉਨਾਂ ਵੱਲੋਂ ਇਸ ਕੁਰਕੀ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਜਿਸ ਕਾਰਨ ਇੱਕ ਵਾਰ ਕਿਸਾਨ ਦੀ ਜ਼ਮੀਨ ਕੁਰਕ ਹੋਣ ਤੋਂ ਬਚ ਗਈ। ਉਨਾਂ ਦੱਸਿਆ ਕਿ ਪਿੰਡ ਸਹਾਰਨਾ ਇਹਨਾਂ ਗਰੀਬ ਕਿਸਾਨਾਂ ਕੋਲ ਸਿਰਫ 7 ਏਕੜ ਮਾਰੂ ਜੱਦੀ ਜ਼ਮੀਨ ਦੇ ਮਾਲਕ ਸਨ। ਤਿੰਨ ਏਕੜ ਜ਼ਮੀਨ ਪਹਿਲਾਂ ਹੀ ਕਰਜੇ ਕਾਰਨ ਵਿਕ ਚੁੱਕੀ ਹੈ ਅਤੇ ਬਾਕੀ ਰਹਿੰਦੀ ਜ਼ਮੀਨ ਇਸ ਆੜ੍ਹਤੀਏ ਵੱਲੋਂ ਗਲਤ ਡਾਕੂਮੈਂਟਾਂ ਦੇ ਆਧਾਰ ‘ਤੇ ਕੁਰਕ ਕਰਵਾਉਣ ਲਈ ਯਤਨ ਕੀਤੇ ਜਾ ਰਹੇ ਹਨ। ਉਨਾਂ ਕਿਹਾ ਕਿ ਜਥੇਬੰਦੀ ਵੱਲੋਂ ਕਰਜੇ ਵਿੱਚ ਕਿਸੇ ਵੀ ਕਿਸਾਨ ਦੀ ਜ਼ਮੀਨ ਮਜ਼ਦੂਰ ਅਤੇ ਛੋਟੇ ਦੁਕਾਨਦਾਰ ਦਾ ਘਰ ਕਦੇ ਕੁਰਕ ਨਹੀਂ ਹੋਣ ਦਿੱਤੇ ਜਾਣਗੇ। ਉਨਾਂ ਮੰਗ ਕੀਤੀ ਕਿ ਭਗਵੰਤ ਮਾਨ ਸਰਕਾਰ ਵੱਲੋਂ ਕਿਸਾਨਾਂ ਨਾਲ ਵਾਅਦਾ ਕੀਤਾ ਗਿਆ ਸੀ ਉਹ ਕਿਸੇ ਵੀ ਕਿਸਾਨ ਦੀ ਜ਼ਮੀਨ ਕੁਰਕ ਨਹੀਂ ਹੋਣ ਦੇਣਗੇ, ਕਿਸਾਨਾਂ ਅਤੇ ਮਜ਼ਦੂਰਾਂ ਦੀਆਂ ਕੁਰਕੀਆਂ ਬੰਦ ਕੀਤੀਆਂ ਜਾਣ ਅਤੇ ਚੜ੍ਹੇ ਕਰਜੇ ਨੂੰ ਖਤਮ ਕੀਤਾ ਜਾਵੇ।

ਇਸ ਮੌਕੇ ਤੇ ਗੁਰਦੀਪ ਸਿੰਘ ਖਿਆਲਾ, ਬਚਿੱਤਰ ਸਿੰਘ ਮੂਸਾ, ਸਰੂਪ ਸਿੰਘ ਸਹਾਰਨਾ, ਸਨਪ੍ਰੀਤ ਸਿੰਘ ਸੱਦਾ ਸਿੰਘ ਵਾਲਾ ਵੀ ਹਾਜ਼ਰ ਸਨ।

Related posts

ਡੀਆਈਜੀ ਹਰਚਰਨ ਸਿੰਘ ਭੁੱਲਰ ਦੀ ਗ੍ਰਿਫ਼ਤਾਰੀ ਨਾਲ ਪੰਜਾਬ ਪੁਲਿਸ ‘ਚ ਮਚੀ ਹਥੜਾ-ਦਫ਼ੜੀ !

admin

ਹਾਈਕੋਰਟ ਵਲੋਂ ਨਸ਼ਾ ਐਕਟ ਅਧੀਨ ਘਰਾਂ ਅਤੇ ਦੁਕਾਨਾਂ ਢਾਹੁਣ ‘ਤੇ ਰੋਕ

admin

ਸ਼ਹੀਦੀ ਨਗਰ ਕੀਰਤਨ ਮੱਧ ਪ੍ਰਦੇਸ਼ ਤੋਂ ਅਗਲੇ ਪੜਾਅ ਰਾਜਿਸਥਾਨ ਲਈ ਰਵਾਨਾ

admin