Punjab

‘ਪੰਜਾਬ ਸਿੱਖਿਆ ਕ੍ਰਾਂਤੀ’ ਮੁਹਿੰਮ ਤਹਿਤ ਕਾਉਂਕੇ ਤੇ ਡੱਲਾ ਦੇ ਸਕੂਲਾਂ ‘ਚ ਵੱਖ-ਵੱਖ ਪ੍ਰੋਜੈਕਟਾਂ ਦੇ ਉਦਘਾਟਨ

'ਪੰਜਾਬ ਸਿੱਖਿਆ ਕ੍ਰਾਂਤੀ' ਮੁਹਿੰਮ ਤਹਿਤ ਅੱਜ ਵਿਧਾਨ ਸਭਾ ਹਲਕਾ ਜਗਰਾਉਂ ਦੇ ਪਿੰਡ ਕਾਉਂਕੇ ਕਲਾਂ, ਕਾਉਂਕੇ ਕਲੋਨੀਆਂ ਅਤੇ ਡੱਲਾ ਵਿਖੇ ਵੱਖ-ਵੱਖ ਸਕੂਲਾਂ ਵਿੱਚ ਪੰਜਾਬ ਸਰਕਾਰ ਵੱਲੋਂ ਭੇਜੀਆਂ ਗ੍ਰਾਂਟਾਂ ਨਾਲ ਤਿਆਰ ਕੀਤੇ ਗਏ ਵੱਖ-ਵੱਖ ਪ੍ਰੋਜੈਕਟਾਂ ਦੇ ਨੀਂਹ ਪੱਥਰਾਂ ਦੇ ਉਦਘਾਟਨ ਕੀਤੇ ਗਏ।

ਜਗਰਾਉਂ – ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ‘ਪੰਜਾਬ ਸਿੱਖਿਆ ਕ੍ਰਾਂਤੀ’ ਮੁਹਿੰਮ ਤਹਿਤ ਅੱਜ ਵਿਧਾਨ ਸਭਾ ਹਲਕਾ ਜਗਰਾਉਂ ਦੇ ਪਿੰਡ ਕਾਉਂਕੇ ਕਲਾਂ, ਕਾਉਂਕੇ ਕਲੋਨੀਆਂ ਅਤੇ ਡੱਲਾ ਵਿਖੇ ਵੱਖ-ਵੱਖ ਸਕੂਲਾਂ ਵਿੱਚ ਪੰਜਾਬ ਸਰਕਾਰ ਵੱਲੋਂ ਭੇਜੀਆਂ ਗ੍ਰਾਂਟਾਂ ਨਾਲ ਤਿਆਰ ਕੀਤੇ ਗਏ ਵੱਖ-ਵੱਖ ਪ੍ਰੋਜੈਕਟਾਂ ਦੇ ਨੀਂਹ ਪੱਥਰਾਂ ਦੇ ਉਦਘਾਟਨ ਕੀਤੇ ਗਏ। ਪਿੰਡ ਕਾਉਂਕੇ ਕਲੋਨੀਆਂ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਬਾਥਰੂਮਾਂ ਵਾਸਤੇ 50 ਹਜ਼ਾਰ ਰੁਪਏ, ਨਵੀਂ ਚਾਰ-ਦਿਵਾਰੀ 80 ਮੀਟਰ ਵਾਸਤੇ 4 ਲੱਖ ਰੁਪਏ ਦੇ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਗਿਆ। ਸਰਕਾਰ ਪ੍ਰਾਇਮਰੀ ਸਮਾਰਟ ਸਕੂਲ ਕਾਉਂਕੇ-2 ਵਿਖੇ ਸਕੂਲ ਦੀ ਚਾਰ-ਦਿਵਾਰੀ ਲਈ 3 ਲੱਖ 30 ਹਜ਼ਾਰ ਰੁਪਏ ਦਾ ਪ੍ਰੋਜੈਕਟ ਲੋਕ ਅਰਪਣ ਕੀਤਾ ਗਿਆ। ਇਸੇ ਤਰਾਂ ਹੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਾਉਂਕੇ ਕਲਾਂ ਵਿਖੇ ਵਿਦਿਆਰਥੀਆਂ ਦੀ ਸਹੂਲਤ ਲਈ ਬਾਥਰੂਮਾਂ ਵਾਸਤੇ 2 ਲੱਖ 50 ਹਜ਼ਾਰ ਰੁਪਏ ਅਤੇ ਲਾਇਬ੍ਰੇਰੀ ਵਾਸਤੇ 25 ਹਜ਼ਾਰ ਰੁਪਏ ਦਾ ਪ੍ਰੋਜੈਕਟ ਵਿਦਿਆਰਥੀਆਂ ਨੂੰ ਸੌਂਪਿਆ ਗਿਆ। ਇਸ ਤੋਂ ਇਲਾਵਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡੱਲਾ ਵਿਖੇ ਵਿਕਲਾਂਗ ਬੱਚਿਆਂ ਲਈ 2 ਲੱਖ ਰੁਪਏ ਦੀ ਲਾਗਤ ਨਾਲ ਬਾਥਰੂਮ, ਚਾਰ-ਦੁਆਰੀ ਲਈ 2 ਲੱਖ 50 ਹਜ਼ਾਰ ਰੁਪਏ ਅਤੇ ਬਾਸਕਟ ਬਾਲ ਗਰਾਊਂਡ ਲਈ ਇੱਕ ਲੱਖ 60 ਹਜ਼ਾਰ ਰੁਪਏ ਦੇ ਪ੍ਰੋਜੈਕਟ ਵਿਦਿਆਰਥੀਆਂ ਨੂੰ ਸਮਰਪਿਤ ਕੀਤੇ ਗਏ। ਇਹਨਾਂ ਸਕੂਲਾਂ ਦੇ ਹੋਏ ਵੱਖ-ਵੱਖ ਅਤੇ ਪ੍ਰਭਾਵਸ਼ਾਲੀ ਸਮਾਗਮਾਂ ਦੌਰਾਨ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਨੇ ਅਖਿਆ ਕਿ ਪੰਜਾਬ ਸਰਕਾਰ ਸਿੱਖਿਆ ਦਾ ਮਿਆਰ ਉਚਾ ਚੁੱਕਣ ਲਈ ਜੰਗੀ ਪੱਧਰ ‘ਤੇ ਉਪਰਾਲੇ ਕਰ ਰਹੀ ਹੈ ਅਤੇ ਸਕੂਲਾਂ ਦੇ ਪ੍ਰੋਜੈਕਟਾਂ ਦੇ ਸਾਰੇ ਕੰਮ ਮੁਕੰਮਲ ਹੋਣ ਉਪਰੰਤ ਉਦਘਾਟਨ ਕੀਤੇ ਜਾ ਰਹੇ ਹਨ ਅਤੇ ਇਹ ਪ੍ਰੋਜੈਕਟ ਵਿਦਿਆਰਥੀਆਂ ਦਾ ਪ੍ਰਾਈਵੇਟ ਸਕੂਲਾਂ ਦੇ ਮੁਕਾਬਲੇ ਬੌਧਿਕ ਵਿਕਾਸ ਅਤੇ ਸਿੱਖਿਆ ਦਾ ਮਿਆਰ ਉਚਾ ਚੁੱਕਣ ਲਈ ਵੀ ਸਹਾਈ ਹੋਣਗੇ।ਵਿਧਾਇਕਾ ਮਾਣੂੰਕੇ ਨੇ ਦੱਸਿਆ ਕਿ ਪਿਛਲੀ ਸਰਕਾਰਾਂ ਮੌਕੇ ਸਿੱਖਿਆ ਦਾ ਬੱਜਟ ਕੇਵਲ 5 ਪ੍ਰਤੀਸ਼ਤ ਹੁੰਦਾ ਸੀ, ਪਰੰਤੂ ਇਸ ਵਾਰ ਆਮ ਆਦਮੀ ਪਾਰਟੀ ਪੰਜਾਬ ਸਰਕਾਰ ਵੱਲੋਂ ਸਿੱਖਿਆ ਦਾ ਬੱਜਟ 5 ਪ੍ਰਤੀਸ਼ਤ ਤੋਂ ਵਧਾਕੇ 18 ਪ੍ਰਤੀਸ਼ਤ ਕਰ ਦਿੱਤਾ ਗਿਆ ਹੈ।ਉਹਨਾਂ ਕਿਹਾ ਕਿ ਸਰਕਾਰੀ ਸਕੂਲਾਂ ਦੀ ਬਦਲ ਰਹੀ ਨੁਹਾਰ ਨੂੰ ਵੇਖਕੇ ਇਸ ਵਾਰ ਪ੍ਰਾਈਵੇਟ ਸਕੂਲਾਂ ਨੂੰ ਛੱਡਕੇ 8905 ਵਿਦਿਆਰਥੀਆਂ ਨੇ ਸਰਕਾਰੀ ਸਕੂਲਾਂ ਵਿੱਚ ਦਾਖਲਾ ਲਿਆ ਹੈ ਅਤੇ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੇ ਚੰਦਰਯਾਨ-3 ਅਤੇ ਅਦਿੱਤਿਆ ਐਲ-1 ਲਾਂਚ ਦੇਖਣ ਲਈ ਇਸਰੋ ਦਾ ਦੌਰਾ ਕੀਤਾ। ਉਹਨਾਂ ਹੋਰ ਦੱਸਿਆ ਕਿ ਪਿਛਲੇ ਤਿੰਨ ਸਾਲਾ ਦੌਰਾਨ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੂੰ ਵਿਸ਼ਵ ਪੱਧਰੀ ਸਿਖਲਾਈ ਦਿੱਤੀ ਗਈ ਹੈ, ਜਿੰਨਾਂ ਵਿੱਚ ਸਿੰਘਾਪੁਰ ਵਿਖੇ 234 ਪ੍ਰਿੰਸੀਪਲ ਸਿਖਲਾਈ ਪ੍ਰਾਪਤ ਕਰ ਚੁੱਕੇ ਹਨ।  ਫਿਨਲੈਂਡ ਵਿਖੇ 144 ਪ੍ਰਾਇਮਰੀ ਸਕੂਲਾਂ ਦੇ ਅਧਿਆਪਕ, ਮੁੱਖ ਅਧਿਆਪਕ ਅਤੇ ਬੀ.ਪੀ.ਈ.ਓ. ਟ੍ਰੇਨਿੰਗ ਲੈ ਚੁੱਕੇ ਹਨ। ਇਸੇ ਤਰਾਂ ਹੀ ਆਈ.ਆਈ.ਐਮ. ਅਹਿਮਦਾਬਾਦ ਵਿਖੇ 150 ਪ੍ਰਿੰਸੀਪਲ ਅਤੇ ਹੈਡ ਮਾਸਟਰ ਸਿਖਲਾਈ ਪ੍ਰਾਪਤ ਕਰ ਚੁੱਕੇ ਹਨ। ਉਹਨਾਂ ਕਿਹਾ ਕਿ ਪਿਛਲੇ ਦਿਨੀ ਫਿਨਲੈਂਡ ਵਿਖੇ ਟ੍ਰੇਨਿੰਗ ਲੈਣ ਲਈ ਲੁਧਿਆਣਾ ਜ਼ਿਲ੍ਹੇ ਵਿੱਚੋਂ 4 ਅਧਿਆਪਕ ਚੁਣੇ ਗਏ ਸਨ, ਜਿੰਨਾਂ ਵਿੱਚ 2 ਜਗਰਾਉਂ ਹਲਕੇ ਨਾਲ ਸਬੰਧਿਤ ਸਨ। ਉਹਨਾਂ ਬੱਚਿਆਂ ਦੇ ਮਾਪਿਆਂ ਨੂੰ ਸੰਬੋਧਨ ਹੁੰਦਿਆਂ ਆਖਿਆ ਕਿ ਉਹ ਇਸ ਗੱਲ ਦੀ ਪਰਖ ਜ਼ਰੂਰ ਕਰਨ ਕਿ ਹੁਣ ਪ੍ਰਾਈਵੇਟ ਸਕੂਲਾਂ ਦੇ ਮੁਕਾਬਲੇ ਸਰਕਾਰੀ ਸਕੂਲਾਂ ਦੇ ਅਧਿਆਪਕ ਵੱਧ ਪੜ੍ਹੇ-ਲਿਖੇ ਅਤੇ ਵੱਧ ਤਜ਼ਰਬੇ ਵਾਲੇ ਹਨ। ਇਸ ਲਈ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਸਰਕਾਰੀ ਸਕੂਲਾਂ ਵਿੱਚ ਪੜ੍ਹਾਕੇ ਉਹਨਾਂ ਦੇ ਭਵਿੱਖ ਨੂੰ ਸੁਨਹਿਰਾ ਬਨਾਉਣ। ਇਹਨਾਂ ਸਮਾਗਮਾਂ ਵਿੱਚ ਸਰਕਾਰੀ ਕੰਨਿਆਂ ਸੀਨੀ:ਸੈਕੰ:ਸਕੂਲ ਜਗਰਾਉਂ ਦੇ ਪ੍ਰਿੰ:ਰੁਪਿੰਦਰ ਕਂਰ ਗਿੱਲ ਵਿਸ਼ੇਸ਼ ਤੌਰਤੇ ਸ਼ਾਮਲ ਹੋਏ। ਸਮਾਗਮਾਂ ਦੌਰਾਨ ਬੀ.ਪੀ.ਈ.ਓ.ਜਗਰਾਉਂ ਸੁਖਦੇਵ ਸਿੰਘ ਹਠੂਰ, ਸੀਨੀ:ਸੈਕੰ:ਸਕੂਲ ਕਾਉਂਕੇ ਕਲਾਂ ਦੇ ਪ੍ਰਿੰਸੀਪਲ ਦਲਜੀਤ ਕੌਰ ਅਤੇ ਸੀਨੀ:ਸੈਕੰ:ਸਕੂਲ ਡੱਲਾ ਦੇ ਪ੍ਰਿੰਸੀਪਲ ਹਰਜਿੰਦਰ ਕੌਰ ਨੇ ਪੰਜਾਬ ਸਰਕਾਰ ਅਤੇ ਹਲਕਾ ਜਗਰਾਉਂ ਦੇ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਦਾ ਗਰਾਂਟਾਂ ਜਾਰੀ ਕਰਵਾਉਣ ਲਈ ਧੰਨਵਾਦ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮਾਰਕੀਟ ਕਮੇਟੀ ਹਠੂਰ ਦੇ ਚੇਅਰਮੈਨ ਕਰਮਜੀਤ ਸਿੰਘ ‘ਕੰਮੀ ਡੱਲਾ’, ਸਰਪੰਚ ਗੋਪਾਲ ਸਿੰਘ ‘ਪਾਲੀ ਡੱਲਾ’, ਅਮਰਦੀਪ ਸਿੰਘ ਟੂਰੇ, ਕੋਅਰਡੀਨੇਟਰ ਮਾ.ਪਰਮਿੰਦਰ ਸਿੰਘ, ਚਰਨਜੀਤ ਕੌਰ ਸਰਪੰਚ ਕਾਉਂਕੇ ਕਲਾਂ, ਜਗਰੂਪ ਸਿੰਘ ਟਾਰਜਨ, ਸੁਖਦੇਵ ਸਿੰਘ ਕਾਉਂਕੇ, ਸਕੂਲ ਮੁਖੀ ਜਗਤਾਰ ਸਿੰਘ, ਬਲਜੀਤ ਕੌਰ, ਮੈਡਮ ਮੁਕਤਾ, ਪਰਮਿੰਦਰ ਸਿੰਘ ਪੰਮਾਂ, ਸਤਨਾਮ ਸਿੰਘ ਹਠੂਰ, ਪ੍ਰਧਾਨ ਨੰਦ ਸਿੰਘ, ਹਾਕਮ ਸਿੰਘ, ਸੰਤ ਸਿੰਘ, ਸੁਰਿੰਦਰ ਸਿੰਘ, ਪੱਪੂ ਸਿੰਘ, ਬੂਟਾ ਸਿੰਘ ਪੰਚ ਕਾਉਂਕੇ, ਮਾ.ਰਾਜਿੰਦਰ ਸਿੰਘ, ਸੁਖਮੰਦਰ ਸਿੰਘ ਪੰਚ, ਫਤਹਿ ਸਿੰਘ, ਅਵਤਾਰ ਸਿੰਘ ਮੱਲ੍ਹੀ, ਮੱਖਣ ਸਿੰਘ, ਹਰਜੀਤ ਸਿੰਘ ਹੀਤਾ, ਗੁਰਚਰਨ ਸਿੰਘ, ਸਤਨਾਮ ਸਿੰਘ ਪੰਚ, ਸਤਿੰਦਰ ਸਿੰਘ, ਸਰਪੰਚ ਗੁਰਪ੍ਰੀਤ ਸਿੰਘ ਡਾਂਗੀਆਂ, ਪੰਚ ਗੁਰਪ੍ਰੀਤ ਸਿੰਘ ਡਾਂਗੀਆਂ, ਪੰਚ ਗੁਰਦਿੱਤ ਸਿੰਘ ਕਾਉਂਕੇ, ਲੈਕ:ਮਨਜੀਤ ਕੌਰ, ਲੈਕ:ਨਵਜੋਤ ਕੌਰ, ਮੁੱਖ ਅਧਿਆਪਕਾ ਪੂਜਾ ਵਰਮਾਂ, ਹਰਪ੍ਰੀਤ ਕੌਰ ਚੀਮਾਂ, ਜਸਪ੍ਰੀਤ ਕੌਰ, ਅਮਨਦੀਪ ਕੌਰ, ਰਾਧਾ ਰਾਣੀ, ਗੁਰਿੰਦਰ ਕੌਰ, ਸ਼ਬਨਮ ਰਤਨ, ਪ੍ਰਿਤਪਾਲ ਸਿੰਘ, ਇਕਬਾਲ ਸਿੰਘ, ਕੁਲਦੀਪ ਸਿੰਘ ਢੋਲਣ, ਗੌਰਵ ਗੁਪਤਾ, ਹਰਚੰਦ ਸਿੰਘ ਪੰਚ ਡੱਲਾ, ਜਗਸੀਰ ਸਿੰਘ ਪੰਚ, ਸੁਖਵਿੰਦਰ ਸਿੰਘ ਪੰਚ, ਬਲਵਿੰਦਰ ਕੌਰ ਪੰਚ, ਸੁਖਦੇਵ ਸਿੰਘ ਪੰਚ, ਨਸੀਬ ਕੌਰ ਪੰਚ, ਜਗਦੀਸ਼ ਕੌਰ, ਨਰਿੰਦਰਪਾਲ ਕੌਰ ਡੱਲਾ, ਦਲਜੀਤ ਸਿੰਘ ਡੱਲਾ, ਮੇਜਰ ਸਿੰਘ ਸਰਪੰਚ ਨਵਾਂ ਡੱਲਾ, ਬਲਵੀਰ ਸਿੰਘ ਡੱਲਾ, ਕਾਬਲ ਸਿੰਘ, ਐਡਵੋਕੇਟ ਰੁਪਿੰਦਰ ਸਿੰਘ ਸਰਾਂ, ਸਾਬਕਾ ਸਰਪੰਚ ਨਿਰਮਲ ਸਿੰਘ ਧੀਰਾ, ਰਣਜੀਤ ਸਿੰਘ, ਜੋਰਾ ਸਿੰਘ, ਮਾ.ਪਵਿੱਤਰ ਸਿੰਘ ਆਦਿ ਨੇ ਵੀ ਵਿਧਾਇਕਾ ਮਾਣੂੰਕੇ ਦਾ ਨਿੱਘਾ ਸਵਾਗਤ ਕੀਤਾ। ਇਸ ਮੌਕੇ ਬੱਚਿਆਂ ਦੇ ਮਾਪੇ ਵੱਡੀ ਗਿਣਤੀ ਵਿੱਚ ਹਾਜ਼ਰ ਸਨ।

Related posts

ਪੰਜਾਬ ਪੁਲਿਸ ਵਲੋਂ ਦੋ ਅੱਤਵਾਦੀ ਮਾਡਿਊਲਾਂ ਦੇ ਪਰਦਾਫਾਸ਼ ਦਾ ਦਾਅਵਾ !

admin

ਮੈਂਬਰ ਪਾਰਲੀਮੈਂਟ ਅੰਮ੍ਰਿਤਪਾਲ ਸਿੰਘ ‘ਤੇ ਐਨ.ਐਸ.ਏ ਦੀ ਮਿਆਦ ਹੋਰ ਵਧਾਈ !

admin

ਨੌਵੀਂ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਤੇਗ ਬਹਾਦੁਰ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਗਿਆ !

admin