Punjab Women's World

ਲੜਕੀਆਂ ਨੂੰ ਪੜ੍ਹ ਲਿਖ ਅਕਾਦਮਿਕ ਪੱਧਰ ’ਤੇ ਉਚਾਈਆਂ ਨੂੰ ਛੂਹਣਾ ਚਾਹੀਦਾ ਹੈ: ਡਾ. ਸੁਰਿੰਦਰ ਕੌਰ

ਭਾਵੇਂ ਇਹ ਸਕੂਲ ਪੱਧਰ ਦੀਆਂ ਵਿਦਿਆਰਥਣਾਂ ਹਨ ਪਰ ਇਨ੍ਹਾਂ ਅੰਦਰਲਾ ਹੁਨਰ ਕਾਲਜ ਪੱਧਰ ਦੀਆਂ ਵਿਦਿਆਰਥਣਾਂ ਨੂੰ ਮਾਤ ਪਾਉਂਦਾ ਨਜ਼ਰੀ ਪੈਂਦਾ ਹੈ।

ਅੰਮ੍ਰਿਤਸਰ – ਖ਼ਾਲਸਾ ਕਾਲਜ ਫ਼ਾਰ ਵੂਮੈਨ ਵਿਖੇ 12ਵੀਂ ਕਲਾਸ ਦੀ ਵਿਦਾਇਗੀ ਪਾਰਟੀ ਕਰਵਾਈ। ਜਿਸ ’ਚ ਖ਼ਾਲਸਾ ਯੂਨੀਵਰਸਿਟੀ ਦੇ ਅਕਾਦਮਿਕ ਡੀਨ ਡਾ. ਸੁਰਿੰਦਰ ਕੌਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਜਿਨ੍ਹਾਂ ਦਾ ਪ੍ਰੋਗਰਾਮ ਕੋਆਰਡੀਨੇਟਰ ਸ਼ਰੀਨਾ ਮਹਾਜਨ, ਡਾ. ਰਾਜਵਿੰਦਰ ਕੌਰ, ਵਾਈਸ ਪ੍ਰਿੰਸੀਪਲ ਪ੍ਰੋ. ਰਵਿੰਦਰ ਕੌਰ, ਡਾ. ਮਨਬੀਰ ਕੌਰ ਤੇ ਵਿਦਿਆਰਥਣਾਂ ਵੱਲੋਂ ਫੁੱਲਾਂ ਦਾ ਗੁਲਦਸਤਾ ਭੇਂਟ ਕਰਕੇ ਸਵਾਗਤ ਕੀਤਾ ਗਿਆ।

ਇਸ ਪ੍ਰੋਗਰਾਮ ਦਾ ਆਗਾਜ਼ ਡਾ. ਸੁਰਿੰਦਰ ਕੌਰ ਨੇ ਸ਼ਮ੍ਹਾ ਰੌਸ਼ਨ ਕਰਕੇ ਕਰਨ ਉਪਰੰਤ ਵਿਦਿਆਰਥਣਾਂ ਨੂੰ ਵਧਾਈ ਦਿੰਦਿਆਂ ਬੋਰਡ ਦੀ ਪ੍ਰੀਖਿਆ ’ਚੋਂ ਅਵੱਲ ਰਹਿਣ ਦੀ ਕਾਮਨਾ ਕੀਤੀ। ਉਨ੍ਹਾਂ ਕਿਹਾ ਕਿ ਲੜਕੀਆਂ ਨੂੰ ਪੜ੍ਹ ਲਿਖ ਅਕਾਦਮਿਕ ਪੱਧਰ ’ਤੇ ਉਚਾਈਆਂ ਨੂੰ ਛੂਹਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੜ੍ਹੀ-ਲਿਖੀ ਔਰਤ ਸਿਰਫ਼ ਪਰਿਵਾਰ ਨੂੰ ਹੀ ਨਹੀਂ, ਸਗੋਂ ਸਮਾਜ ਨੂੰ ਵੀ ਵਿਕਸਿਤ ਰਾਹਾਂ ਵੱਲ ਲਿਜਾਣ ’ਚ ਮੱਹਤਵਪੂਰਨ ਰੋਲ ਅਦਾ ਕਰਦੀ ਹੈ।

ਇਸ ਮੌਕੇ ਡਾ. ਸੁਰਿੰਦਰ ਕੌਰ ਨੇ ਵਿਦਿਆਰਥਣਾਂ ਦੇ ਹੁਨਰ ਦੀ ਤਾਰੀਫ਼ ਕਰਦਿਆਂ ਕਿਹਾ ਕਿ ਭਾਵੇਂ ਇਹ ਸਕੂਲ ਪੱਧਰ ਦੀਆਂ ਵਿਦਿਆਰਥਣਾਂ ਹਨ ਪਰ ਇਨ੍ਹਾਂ ਅੰਦਰਲਾ ਹੁਨਰ ਕਾਲਜ ਪੱਧਰ ਦੀਆਂ ਵਿਦਿਆਰਥਣਾਂ ਨੂੰ ਮਾਤ ਪਾਉਂਦਾ ਨਜ਼ਰੀ ਪੈਂਦਾ ਹੈ। ਉਨ੍ਹਾਂ ਵਿਦਿਆਰਥਣਾਂ ਨੂੰ 12ਵੀਂ ਤੋਂ ਬਾਅਦ ਕਾਲਜ ’ਚ ਦਾਖ਼ਲਾ ਲੈ ਕੇ ਫਿਰ ਤੋਂ ਵਿਦਿਆਰਥਣਾਂ ਦੀ ਸੂਚੀ ’ਚ ਸ਼ਾਮਿਲ ਹੋਣ ਲਈ ਉਤਸ਼ਾਹਿਤ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਲਈ ਕਾਰਜਸ਼ੀਲ ਅਧਿਆਪਕਾਂ ਦੀ ਵੀ ਸ਼ਲਾਘਾ ਕੀਤੀ।

ਇਸ ਮੌਕੇ ਵਿਦਿਆਰਥਣਾਂ ਨੇ ਮਾਡਲਿੰਗ, ਗੀਤ, ਲੋਕ ਗੀਤ, ਡਾਂਸ, ਕੋਰੀਓਗ੍ਰਾਫੀ, ਗੇਮਸ ਆਦਿ ਸਭਿਆਚਾਰਕ ਪ੍ਰੋਗਰਾਮ ਰਾਹੀਂ ਮੰਨੋਰੰਜਨ ਕੀਤਾ। ਇਸ ਦੌਰਾਨ 11ਵੀਂ ਕਲਾਸ ਦੀ ਵਿਦਿਆਰਥਣ ਕਨਿਸ਼ਠਾ ਨੇ 12ਵੀਂ ਕਲਾਸ ਦੀਆਂ ਵਿਦਿਆਰਥਣਾਂ ਲਈ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਬੜੇ ਹੀ ਖੂਬਸੂਰਤ ਸ਼ਬਦਾਂ ’ਚ ਕੀਤਾ। 12ਵੀਂ ਦੀ ਵਿਦਿਆਰਥਣ ਕਰਨਬੀਰ ਕੌਰ ਨੇ ਕਾਲਜ ਪ੍ਰਤੀ, ਅਧਿਆਪਕਾਂ ਪ੍ਰਤੀ ਅਤੇ ਆਪਣੀਆਂ ਜੂਨੀਅਰ ਵਿਦਿਆਰਥਣਾਂ ਪ੍ਰਤੀ ਬੜੇ ਭਾਵਪੂਰਤ ਸ਼ਬਦਾਂ ’ਚ ਆਪਣੇ ਜਜਬਾਤਾਂ ਨੂੰ ਸਾਂਝਿਆਂ ਕੀਤਾ।

ਇਸ ਮੌਕੇ ਡਾ. ਸੁਰਿੰਦਰ ਕੌਰ ਨੇ ਮਾਡਲਿੰਗ ਦੌਰਾਨ ਜੇਤੂ ਵਿਦਿਆਰਥਣਾਂ ਨੂੰ ਵੱਖ-ਵੱਖ ਖ਼ਿਤਾਬ ਦੇ ਕੇ ਨਿਵਾਜਿਆ ਗਿਆ। ਜਿਨ੍ਹਾਂ ’ਚ ਟੈਗ ਨੰ. 12 ਅਮਨਦੀਪ ਕੌਰ ਮਿਸ ਫੇਅਰਵੈਲ ਚੁਣੀ ਗਈ। ਇਸ ਤੋਂ ਇਲਾਵਾ ਮਿਸ ਬਿਊਟੀਫੁੱਲ, ਮਿਸ ਐਲੀਗੈਂਟ, ਮਿਸ ਕੈਟ ਵਾਕ ਦੇ ਟੈਗ ਦਿੱਤੇ ਗਏ। ਗੇਮਸ ’ਚ ਜੇਤੂ ਰਹਿਣ ਵਾਲੀਆਂ ਵਿਦਿਆਰਥਣਾਂ ਨੂੰ ਵੀ ਇਨਾਮ ਤਕਸੀਮ ਕੀਤੇ ਗਏ।  ਇਸ ਮੌਕੇ ਸ਼ਰੀਨਾ ਮਹਾਜਨ ਨੇ ਡਾ. ਸੁਰਿੰਦਰ ਕੌਰ ਦਾ ਧੰਨਵਾਦ ਕਰਦਿਆਂ  ਕਿਹਾ ਕਿ ਉਨ੍ਹਾਂ ਦੀ ਪ੍ਰੇਰਨਾ ਸਦਕਾ ਹੀ ਅਸੀਂ ਅਜਿਹੇ ਕਾਰਜ ਸਫ਼ਲਤਾਪੂਰਵਕ ਨੇਪਰੇ ਚਾੜ੍ਹਦੇ ਹਾਂ। ਉਨ੍ਹਾਂ ਆਪਣੀ ਸਮੁੱਚੀ ਟੀਮ ਦੇ ਸਹਿਯੋਗ ਦੇ ਨਾਲ-ਨਾਲ ਵਿਦਿਆਰਥਣਾਂ ਦਾ ਧੰਨਵਾਦ ਕੀਤਾ। ਉਨ੍ਹਾਂ ਵਿਦਿਆਰਥਣਾਂ ਨੂੰ ਉੱਚ ਸਿੱਖਿਆ ਪ੍ਰਾਪਤ ਕਰਨ ਲਈ ਕਾਲਜ ’ਚ ਦਾਖ਼ਲ ਹੋਣ ਲਈ ‘ਜੀ ਆਇਆ’ ਕਿਹਾ। ਇਸ ਪ੍ਰੋਗਰਾਮ ਦੌਰਾਨ ਜੱਜ ਦੀ ਭੂਮਿਕਾ ਪ੍ਰੋ. ਕਮਲਜੀਤ ਕੌਰ ਅਤੇ ਪ੍ਰੋ. ਅਮਨਪ੍ਰੀਤ ਕੌਰ ਨੇ ਬਾਖ਼ੂਬੀ ਨਿਭਾਈ।

Related posts

ਪੰਜਾਬ ਪੁਲਿਸ ਵਲੋਂ ਦੋ ਅੱਤਵਾਦੀ ਮਾਡਿਊਲਾਂ ਦੇ ਪਰਦਾਫਾਸ਼ ਦਾ ਦਾਅਵਾ !

admin

ਮੈਂਬਰ ਪਾਰਲੀਮੈਂਟ ਅੰਮ੍ਰਿਤਪਾਲ ਸਿੰਘ ‘ਤੇ ਐਨ.ਐਸ.ਏ ਦੀ ਮਿਆਦ ਹੋਰ ਵਧਾਈ !

admin

ਨੌਵੀਂ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਤੇਗ ਬਹਾਦੁਰ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਗਿਆ !

admin