India

ਤਾਜ ਮਹੱਲ ਦੀ ਸੁਰੱਖਿਆ ਕਰੇਗਾ ਡਰੋਨ ਸਿਸਿਟਮ !

ਤਾਜ ਮਹੱਲ ਵਿੱਚ ਵੀ ਹੁਣ ਡਰੋਨ ਮਾਰੂ ਪ੍ਰਣਾਲੀ ਦੀ ਸਥਾਪਨਾ ਕੀਤੀ ਜਾਵੇਗੀ। (ਫੋਟੋ: ਏ ਐਨ ਆਈ)

ਸੰਭਾਵਿਤ ਹਵਾਈ ਖਤਰਿਆਂ ਨਾਲ ਨਜਿੱਠਣ ਲਈ ਤਾਜ ਮਹੱਲ ਵਿੱਚ ਵੀ ਹੁਣ ਡਰੋਨ ਮਾਰੂ ਪ੍ਰਣਾਲੀ ਦੀ ਸਥਾਪਨਾ ਕੀਤੀ ਜਾਵੇਗੀ। ਇਸ ਨਾਲ ਵਿਸ਼ਵ ਪ੍ਰਸਿੱਧ ਤਾਜ ਮਹੱਲ ਦੀ ਸੁਰੱਖਿਆ ਹੋਰ ਤਕਨੀਕੀ ਢੰਗ ਨਾਲ ਹੋਣ ਜਾ ਰਹੀ ਹੈ। ਇਸ ਸਮੇਂ ਕੇਂਦਰੀ ਉਦਯੋਗਿਕ ਸੁਰੱਖਿਆ ਬਲ (ਸੀ.ਆਈ.ਐੱਸ.ਐੱਫ.) ਅਤੇ ਉੱਤਰ ਪ੍ਰਦੇਸ਼ ਪੁਲਿਸ ਸਮੇਤ ਇਸ ਸਮਾਰਕ ’ਚ ਜਲਦੀ ਹੀ ਆਧੁਨਿਕ ਡਰੋਨ ਨਿਰਪੱਖਤਾ ਤਕਨਾਲੋਜੀ ਦੇ ਰੂਪ ’ਚ ਸੁਰੱਖਿਆ ਦੀ ਇਕ ਹੋਰ ਪਰਤ ਜੋੜੀ ਜਾਵੇਗੀ।

ਸਹਾਇਕ ਪੁਲਿਸ ਕਮਿਸ਼ਨਰ ਸਈਦ ਅਰੀਬ ਅਹਿਮਦ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ, ‘‘ਇਹ ਡਰੋਨ ਪ੍ਰਣਾਲੀ 7-8 ਕਿਲੋਮੀਟਰ ਤੱਕ ਕੰਮ ਕਰੇਗੀ ਪਰ ਇਹ ਮੁੱਖ ਤੌਰ ’ਤੇ ਤਾਜ ਮਹੱਲ ਦੇ ਮੁੱਖ ਗੁੰਬਦ ਤੋਂ 200 ਮੀਟਰ ਦੇ ਘੇਰੇ ’ਚ ਅਸਰਦਾਰ ਹੋਵੇਗੀ।’’ ਉਨ੍ਹਾਂ ਕਿਹਾ ਕਿ ਇਹ ਪ੍ਰਣਾਲੀ ਖੇਤਰ ਵਿਚ ਦਾਖਲ ਹੋਣ ਵਾਲੇ ਕਿਸੇ ਵੀ ਡਰੋਨ ਦੇ ਸਿਗਨਲ ਨੂੰ ਅਪਣੇ ਆਪ ਜਾਮ ਕਰ ਦੇਵੇਗੀ ਜਿਸ ਨਾਲ ਇਹ ‘ਸਾਫਟ ਕਿੱਲ’ ਵਜੋਂ ਜਾਣਿਆ ਜਾਂਦਾ ਹੈ। ਸਿਸਟਮ ਨੂੰ ਚਲਾਉਣ ਲਈ ਪੁਲਿਸ ਕਰਮਚਾਰੀਆਂ ਨੂੰ ਸਿਖਲਾਈ ਦਿਤੀ ਜਾ ਰਹੀ ਹੈ ਅਤੇ ਇਕ ਸਮਰਪਿਤ ਪ੍ਰਤੀਕਿਰਿਆ ਟੀਮ ਬਣਾਈ ਜਾ ਰਹੀ ਹੈ। ਟੀਮ ਡਰੋਨ ਦੇ ਮੂਲ ਬਿੰਦੂ ਦਾ ਪਤਾ ਲਗਾਏਗੀ ਅਤੇ ਉਸ ਖੇਤਰ ਨੂੰ ਸੁਰੱਖਿਅਤ ਕਰੇਗੀ ਜਿੱਥੇ ਇਸ ਨੂੰ ਹੇਠਾਂ ਲਿਆਂਦਾ ਗਿਆ ਹੈ।

ਤਾਜ ਮਹੱਲ ਯੂਨੈਸਕੋ ਦੀ ਵਿਸ਼ਵ ਵਿਰਾਸਤ ਸੂਚੀ ਦੇ ਵਿੱਚ ਦਰਜ ਹੈ। ਤਾਜ ਮਹੱਲ ਭਾਰਤ ਦੇ ਸੱਭ ਤੋਂ ਵੱਧ ਵੇਖੇ ਜਾਣ ਵਾਲੇ ਸਮਾਰਕਾਂ ’ਚੋਂ ਇਕ ਹੈ ਅਤੇ ਕੌਮੀ ਮਾਣ ਦਾ ਪ੍ਰਤੀਕ ਹੈ।

Related posts

ਭਾਰਤ ਵਲੋਂ 32,000 ਫੁੱਟ ਦੀ ਉਚਾਈ ‘ਤੇ ਸਵਦੇਸ਼ੀ ਫੌਜੀ ਲੜਾਈ ਪੈਰਾਸ਼ੂਟ ਪ੍ਰਣਾਲੀ ਦਾ ਸਫਲਤਾਪੂਰਵਕ ਟੈਸਟ

admin

ਭਾਰਤੀ ਫੌਜ ਨੂੰ ਆਧੁਨਿਕ ਹਥਿਆਰਾਂ ਨਾਲ ਲੈਸ ਕਰਨ ਲਈ ਦੋ ਸੌਦਿਆਂ ਨੂੰ ਅੰਤਿਮ ਰੂਪ ਦਿੱਤਾ

admin

Emirates Illuminates Skies with Diwali Celebrations Onboard and in Lounges

admin