Australia & New Zealand

ਡਰਾਈਵਰਾਂ ਦੀ ਹੜਤਾਲ ਕਾਰਣ ਵਿਕਟੋਰੀਅਨ ਬੱਸ ਸੇਵਾਵਾਂ ‘ਚ ਵਿਘਨ !

ਪਬਲਿਕ ਟਰਾਂਸਪੋਰਟ ਓਪਰੇਟਰ ਸੀਡੀਸੀ ਵਿਕਟੋਰੀਆ ਦੇ ਲਗਭਗ 600 ਡਰਾਈਵਰ 24 ਘੰਟੇ ਦੀ ਹੜਤਾਲ 'ਤੇ ਹਨ। ਫੋਟੋ: ਸੀਡੀਸੀ

ਐਂਟਰਪ੍ਰਾਈਜ਼ ਸੌਦੇਬਾਜ਼ੀ ਵਿਵਾਦ ਦੇ ਹਿੱਸੇ ਵਜੋਂ ਵਿਕਟੋਰੀਆ ਵਿੱਚ ਬੱਸ ਡਰਾਈਵਰ ਦੂਜੀ ਵਾਰ ਹੜਤਾਲ ‘ਤੇ ਚਲੇ ਗਏ ਹਨ ਅਤੇ ਪਬਲਿਕ ਟਰਾਂਸਪੋਰਟ ਓਪਰੇਟਰ ਸੀਡੀਸੀ ਵਿਕਟੋਰੀਆ ਦੇ ਲਗਭਗ 600 ਡਰਾਈਵਰ 24 ਘੰਟੇ ਦੀ ਹੜਤਾਲ ‘ਤੇ ਹਨ।

ਇਸ ਹੜਤਾਲ ਦੇ ਨਾਲ ਪ੍ਰਭਾਵਿਤ ਇਲਾਕਿਆਂ ਮੈਲਬੌਰਨ ਦੇ ਪੱਛਮ ਵਿੱਚ ਵਿੰਡਹੈਮ ਵੇਲ ਅਤੇ ਸਨਸ਼ਾਈਨ, ਮੈਲਬੌਰਨ ਦੇ ਉੱਤਰ ਵਿੱਚ ਮੇਰੀਨ ਅਤੇ ਸ਼ਹਿਰ ਦੇ ਦੱਖਣ-ਪੂਰਬ ਵਿੱਚ ਓਕਲੀਹ, ਖੇਤਰੀ ਸ਼ਹਿਰਾਂ ਜੀਲੋਂਗ, ਬੈਲਾਰਟ ਅਤੇ ਮਿਲਡੂਰਾ ਦੇ ਸੀਡੀਸੀ ਰੂਟ ਸ਼ਾਮਲ ਹਨ। ਪਿਛਲੇ ਮਹੀਨੇ ਦੇ ਅਖੀਰ ਵਿੱਚ ਸੀਡੀਸੀ ਅਤੇ ਆਪਰੇਟਰ ਡਾਇਸਨ ਦੇ 1,300 ਡਰਾਈਵਰਾਂ ਨੇ ਇਸ ਵਿੱਚ ਹਿੱਸਾ ਲਿਆ ਸੀ ਜਿਸਨੂੰ ਟ੍ਰਾਂਸਪੋਰਟ ਵਰਕਰਜ਼ ਯੂਨੀਅਨ ਨੇ ਵਿਕਟੋਰੀਆ ਦੇ ਇਤਿਹਾਸ ਵਿੱਚ ਸਭ ਤੋਂ ਵੱਡੀ ਬੱਸ ਹੜਤਾਲ ਦੱਸਿਆ ਸੀ, ਜਿਸ ਕਾਰਣ ਵਿਕਟੋਰੀਆ ਦੇ ਬੱਸ ਰੂਟਾਂ ਅਤੇ ਚਾਰਟਰ ਸੇਵਾਵਾਂ ਦਾ ਇੱਕ ਤਿਹਾਈ ਹਿੱਸਾ ਬੰਦ ਹੋ ਗਿਆ ਸੀ। ਯੂਨੀਅਨ ਨੇ ਕਿਹਾ ਕਿ ਡਾਇਸਨ ਨੇ ਆਪਣੀ ਗੱਲਬਾਤ ਨੂੰ ਅੱਗੇ ਵਧਾਇਆ ਹੈ ਪਰ ਸੀਡੀਸੀ ਨਾਲ ਮਾਮਲੇ ਅਣਸੁਲਝੇ ਰਹੇ, ਨਤੀਜੇ ਵਜੋਂ ਹੜਤਾਲ ਅੱਜ ਸਵੇਰੇ ਸ਼ੁਰੂ ਹੋਈ ਜੋ ਕੱਲ੍ਹ ਸਵੇਰ ਤੱਕ ਚੱਲੇਗੀ।

ਇਸ ਹੜਤਾਲ ਸਬੰਧੀ ਟ੍ਰਾਂਸਪੋਰਟ ਵਰਕਰਜ਼ ਯੂਨੀਅਨ ਦਾ ਕਹਿਣਾ ਹੈ ਕਿ, ‘ਬੱਸ ਡਰਾਈਵਰ, ਇਸ ਸਮੇਂ ਵਿਕਟੋਰੀਆ ਦੇ ਬਾਕੀ ਲੋਕਾਂ ਵਾਂਗ, ਰਹਿਣ-ਸਹਿਣ ਦੇ ਖਰਚੇ ਦੇ ਸੰਕਟ ਨਾਲ ਜੂਝ ਰਹੇ ਹਨ। ਪਿਛਲੇ ਪੰਜ ਤੋਂ 10 ਸਾਲਾਂ ਵਿੱਚ ਮਹਿੰਗਾਈ ਦੇ ਅਨੁਸਾਰ ਉਨ੍ਹਾਂ ਦੀ ਤਨਖਾਹ ਵਿੱਚ ਵਾਧਾ ਨਹੀਂ ਹੋਇਆ ਹੈ। ਇਸ ਵੇਲੇ ਜੋ ਪੇਸ਼ਕਸ਼ ਮੇਜ਼ ‘ਤੇ ਹੈ, ਉਹ ਇਸ ਸਮੱਸਿਆ ਨੂੰ ਹੱਲ ਕਰਨ ਲਈ ਬਿਲਕੁਲ ਵੀ ਢੁਕਵੀਂ ਨਹੀਂ ਹੈ। ਡਰਾਈਵਰਾਂ ਨੇ ਹੜਤਾਲ ਦੀ ਕਾਰਵਾਈ ਨੂੰ ਹਲਕੇ ਵਿੱਚ ਨਹੀਂ ਲਿਆ। ਬੱਸ ਡਰਾਈਵਰ ਇਸ ਤਰੀਕੇ ਨਾਲ ਭਾਈਚਾਰੇ ਨੂੰ ਪ੍ਰਭਾਵਿਤ ਨਹੀਂ ਕਰਨਾ ਚਾਹੁੰਦੇ। ਡਰਾਈਵਰ ਬੱਸਾਂ ਚਲਾੳਂਦੇ ਹਨ ਅਤੇ ਲੋਕਾਂ ਨੂੰ ਉਨ੍ਹਾਂ ਦੀ ਮੰਜ਼ਿਲ ‘ਤੇ ਪਹੁੰਚਾਉਂਦੇ ਹਨ ਪਰ ਬਦਕਿਸਮਤੀ ਨਾਲ ਉਹਨਾਂ ਨੂੰ ਇਸ ਸਮੱਸਿਆ ਨੂੰ ਹੱਲ ਕਰਨ ਦੇ ਲਈ ਸੀਡੀਸੀ ਤੋਂ ਲੋੜੀਂਦੀ ਪੇਸ਼ਕਸ਼ ਨਹੀਂ ਮਿਲ ਰਹੀ ਹੈ ਜਿਸਦੀ ਡਰਾਈਵਰਾਂ ਨੂੰ ਲੋੜ ਹੈ।’

ਸੀਡੀਸੀ ਵਿਕਟੋਰੀਆ ਨੇ ਕਿਹਾ ਕਿ, ‘ਉਹ ਤਨਖਾਹ ਸੌਦੇਬਾਜ਼ੀ ਗੱਲਬਾਤ ਨੂੰ ਜਾਰੀ ਰੱਖਣ ਅਤੇ ਇੱਕ ਨਿਰਪੱਖ ਅਤੇ ਵਾਜਬ ਹੱਲ ਤੱਕ ਪਹੁੰਚਣ ਦੇ ਲਈ ਟ੍ਰਾਂਸਪੋਰਟ ਵਰਕਰਜ਼ ਯੂਨੀਅਨ ਨਾਲ ਮਿਲ ਕੇ ਕੰਮ ਕਰਨ ਲਈ ਵਚਨਬੱਧ ਹੈ। ਸਾਡੀ ਮੁੱਖ ਤਰਜੀਹ ਸਾਡੇ ਗਾਹਕਾਂ ਅਤੇ ਸਾਡੇ ਦੁਆਰਾ ਸੇਵਾਵਾਂ ਦੇਣ ਵਾਲੇ ਭਾਈਚਾਰੇ ਦੇ ਲਈ ਵਿਘਨ ਨੂੰ ਘੱਟ ਤੋਂ ਘੱਟ ਕਰਨਾ ਹੈ ਜਿਨ੍ਹਾਂ ਦੀ ਅਸੀਂ ਸੇਵਾ ਕਰਦੇ ਹਾਂ।’

ਇਸੇ ਦੌਰਾਨ ਟ੍ਰਾਂਸਪੋਰਟ ਵਰਕਰਜ਼ ਯੂਨੀਅਨ ਨੇ ਕਿਹਾ ਹੈ ਕਿ, ‘ਜੇਕਰ ਗੱਲਬਾਤ ਅੱਗੇ ਨਹੀਂ ਵਧਦੀ, ਤਾਂ ਡਰਾਈਵਰ ਅੱਗੇ ਹੋਰ ਵੀ ਹੜਤਾਲ ਕਰਨਗੇ।’

Related posts

If Division Is What You’re About, Division Is What You’ll Get

admin

Emirates Illuminates Skies with Diwali Celebrations Onboard and in Lounges

admin

Sydney Opera House Glows Gold for Diwali

admin