ਭਾਰਤੀ ਬੈਡਮਿੰਟਨ ਸਟਾਰ ਸਾਇਨਾ ਨੇਹਵਾਲ ਅਤੇ ਉਨ੍ਹਾਂ ਦੇ ਪਤੀ ਪਾਰੂਪੱਲੀ ਕਸ਼ਯਪ ਨੇ ਆਪਸੀ ਸਹਿਮਤੀ ਨਾਲ ਆਪਣੇ ਵਿਵਾਹਕ ਰਿਸ਼ਤਿਆਂ ਤੋਂ ਵੱਖ-ਵੱਖ ਹੋਣ ਦਾ ਐਲਾਨ ਕੀਤਾ ਹੈ। ਸਾਇਨਾ ਅਤੇ ਸਾਬਕਾ ਸ਼ਟਲਰ ਕਸ਼ਯਪ ਦਾ ਵਿਆਹ ਹਾਲੇ ਦਸੰਬਰ 2018 ਵਿੱਚ ਹੀ ਹੋਇਆ ਸੀ। ਬੈਡਮਿੰਟਨ ਸਟਾਰ ਸਾਇਨਾ ਨੇ ਤਾਜ਼ਾ ਜਾਣਕਾਰੀ ਸਾਂਝੀ ਕਰਕੇ ਸਾਰੇ ਖੇਡ ਜਗਤ ਨੂੰ ਹੈਰਾਨ ਕਰ ਦਿੱਤਾ ਹੈ।
ਰਾਸ਼ਟਰਮੰਡਲ ਖੇਡਾਂ ਦੇ ਵਿੱਚ ਦੋ ਵਾਰ ਚੈਂਪੀਅਨ ਰਹੀ ਸਾਇਨਾ ਨੇਹਵਾਲ ਨੇ ਦੱਸਿਆ ਹੈ ਕਿ, ‘ਜ਼ਿੰਦਗੀ ਕਈ ਵਾਰ ਸਾਨੂੰ ਵੱਖ-ਵੱਖ ਦਿਸ਼ਾਵਾਂ ਵਿੱਚ ਲੈ ਜਾਂਦੀ ਹੈ। ਬਹੁਤ ਸੋਚ-ਵਿਚਾਰ ਤੋਂ ਬਾਅਦ, ਕਸ਼ਯਪ ਪਾਰੂਪੱਲੀ ਅਤੇ ਮੈਂ ਵੱਖ ਹੋਣ ਦਾ ਫੈਸਲਾ ਕੀਤਾ ਹੈ। ਅਸੀਂ ਆਪਣੇ ਅਤੇ ਇੱਕ ਦੂਜੇ ਲਈ ਸ਼ਾਂਤੀ ਅਤੇ ਵਿਕਾਸ ਦੀ ਚੋਣ ਕਰ ਰਹੇ ਹਾਂ। ਮੈਂ ਉਨ੍ਹਾਂ ਯਾਦਾਂ ਲਈ ਧੰਨਵਾਦੀ ਹਾਂ ਅਤੇ ਤੁਹਾਨੂੰ ਸਾਰਿਆਂ ਨੂੰ ਭਵਿੱਖ ਲਈ ਸ਼ੁਭਕਾਮਨਾਵਾਂ ਦਿੰਦੀ ਹਾਂ। ਇਸ ਸਮੇਂ ਦੌਰਾਨ ਸਾਡੀ ਨਿੱਜਤਾ ਨੂੰ ਸਮਝਣ ਅਤੇ ਸਤਿਕਾਰ ਕਰਨ ਲਈ ਧੰਨਵਾਦ।’