India Sport Women's World

ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਇੰਗਲੈਂਡ ਵਿਰੁੱਧ ਵਨਡੇ ਸੀਰੀਜ਼ ਜਿੱਤ ਕੇ ਇਤਿਹਾਸ ਰਚਿਆ !

ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਇੰਗਲੈਂਡ ਵਿਰੁੱਧ ਵਨਡੇ ਸੀਰੀਜ਼ 2-1 ਨਾਲ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ।

ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਇੰਗਲੈਂਡ ਵਿਰੁੱਧ ਵਨਡੇ ਸੀਰੀਜ਼ 2-1 ਨਾਲ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਟੀਮ ਇੰਡੀਆ ਨੇ ਚੈਸਟਰ-ਲੇ-ਸਟ੍ਰੀਟ ਵਿਖੇ ਖੇਡਿਆ ਗਿਆ ਤੀਜਾ ਵਨਡੇ ਮੈਚ 13 ਦੌੜਾਂ ਨਾਲ ਜਿੱਤ ਲਿਆ ਹੈ। ਇਹ ਪਹਿਲਾ ਮੌਕਾ ਹੈ ਜਦੋਂ ਭਾਰਤੀ ਮਹਿਲਾ ਟੀਮ ਨੇ ਇੰਗਲੈਂਡ ਦੇ ਇੱਕੋ ਦੌਰੇ ‘ਤੇ ਸੀਮਤ ਓਵਰਾਂ ਦੀਆਂ ਦੋਵੇਂ ਸੀਰੀਜ਼ ਜਿੱਤੀਆਂ।

ਭਾਰਤ ਨੇ 2018 ਵਿੱਚ ਦੱਖਣੀ ਅਫਰੀਕਾ ਵਿਰੁੱਧ ਵਨਡੇ ਸੀਰੀਜ਼ 2-1 ਨਾਲ ਜਿੱਤੀ ਜਦੋਂ ਕਿ ਟੀ-20 ਸੀਰੀਜ਼ 3-1 ਨਾਲ। ਉਸੇ ਸਾਲ ਟੀਮ ਇੰਡੀਆ ਨੇ ਸ਼੍ਰੀਲੰਕਾ ਵਿਰੁੱਧ ਵਨਡੇ ਸੀਰੀਜ਼ 2-1 ਨਾਲ ਜਿੱਤੀ ਜਦੋਂ ਕਿ ਟੀ-20 ਸੀਰੀਜ਼ 4-0 ਨਾਲ। ਸਾਲ 2019 ਵਿੱਚ ਭਾਰਤੀ ਮਹਿਲਾ ਟੀਮ ਨੇ ਵੈਸਟਇੰਡੀਜ਼ ਵਿਰੁੱਧ ਵਨਡੇ ਸੀਰੀਜ਼ 2-1 ਨਾਲ ਜਿੱਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਟੀ-20 ਸੀਰੀਜ਼ ਵਿੱਚ 5-0 ਨਾਲ ਕਲੀਨ ਸਵੀਪ ਕੀਤਾ। ਭਾਰਤ ਨੇ ਸਾਲ 2022 ਵਿੱਚ ਸ਼੍ਰੀਲੰਕਾ ਵਿਰੁੱਧ ਉਸਦੀ ਧਰਤੀ ‘ਤੇ ਵਨਡੇ ਸੀਰੀਜ਼ 3-0 ਨਾਲ ਕਲੀਨ ਸਵੀਪ ਕਰਨ ਤੋਂ ਬਾਅਦ ਟੀ-20 ਸੀਰੀਜ਼ 2-1 ਨਾਲ ਜਿੱਤੀ ਸੀ।

ਇਸ ਮੈਚ ਦੀ ਗੱਲ ਕਰੀਏ ਤਾਂ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਤੋਂ ਬਾਅਦ ਭਾਰਤੀ ਟੀਮ ਨੇ ਕਪਤਾਨ ਹਰਮਨਪ੍ਰੀਤ ਕੌਰ ਦੇ ਸੈਂਕੜੇ ਦੀ ਮਦਦ ਨਾਲ ਪੰਜ ਵਿਕਟਾਂ ਦੇ ਨੁਕਸਾਨ ‘ਤੇ 318 ਦੌੜਾਂ ਬਣਾਈਆਂ। ਹਰਮਨਪ੍ਰੀਤ ਕੌਰ ਨੇ ਜੇਮੀਮਾ ਰੋਡਰਿਗਜ਼ ਨਾਲ ਚੌਥੀ ਵਿਕਟ ਲਈ 110 ਦੌੜਾਂ ਜੋੜ ਕੇ ਭਾਰਤ ਨੂੰ ਇੱਕ ਵੱਡੇ ਸਕੋਰ ਤੱਕ ਪਹੁੰਚਾਇਆ। ਜੇਮੀਮਾ ਨੇ ਟੀਮ ਦੇ ਖਾਤੇ ਵਿੱਚ 50 ਦੌੜਾਂ ਜੋੜੀਆਂ ਜਦੋਂ ਕਿ ਹਰਮਨਪ੍ਰੀਤ ਕੌਰ ਨੇ 84 ਗੇਂਦਾਂ ਵਿੱਚ 14 ਚੌਕਿਆਂ ਦੀ ਮਦਦ ਨਾਲ 102 ਦੌੜਾਂ ਦੀ ਪਾਰੀ ਖੇਡੀ।

ਇੰਗਲੈਂਡ ਟੀਮ ਲਈ ਲੌਰੇਨ ਬੈੱਲ, ਲੌਰੇਨ ਫਾਈਲਰ, ਚਾਰਲੀ ਡੀਨ, ਸੋਫੀ ਏਕਲਸਟੋਨ ਅਤੇ ਲੰਿਸੀ ਸਮਿਥ ਨੇ ਇੱਕ-ਇੱਕ ਵਿਕਟ ਲਈ। ਜਵਾਬ ਵਿੱਚ ਇੰਗਲੈਂਡ ਦੀ ਟੀਮ 49.5 ਓਵਰਾਂ ਵਿੱਚ 305 ਦੌੜਾਂ ‘ਤੇ ਸਿਮਟ ਗਈ। ਐਮਾ ਲੈਂਬ ਨੇ ਕਪਤਾਨ ਨਤਾਲੀਆ-ਸਾਈਵਰ-ਬਰੰਟ ਨਾਲ ਤੀਜੀ ਵਿਕਟ ਲਈ 162 ਦੌੜਾਂ ਜੋੜ ਕੇ ਟੀਮ ਦੀਆਂ ਉਮੀਦਾਂ ਨੂੰ ਵਧਾਇਆ। ਲੈਂਬ ਨੇ 81 ਗੇਂਦਾਂ ਵਿੱਚ 68 ਦੌੜਾਂ ਬਣਾਈਆਂ ਜਦੋਂ ਕਿ ਬਰੰਟ ਨੇ 105 ਗੇਂਦਾਂ ਵਿੱਚ 11 ਚੌਕਿਆਂ ਨਾਲ 98 ਦੌੜਾਂ ਦੀ ਪਾਰੀ ਖੇਡੀ ਪਰ ਫਿਰ ਵੀ ਟੀਮ ਜਿੱਤ ਵੱਲ ਨਾ ਜਾ ਸਕੀ। ਭਾਰਤ ਲਈ ਕ੍ਰਾਂਤੀ ਗੌਡ ਨੇ 52 ਗੇਂਦਾਂ ਵਿੱਚ ਸਭ ਤੋਂ ਵੱਧ ਛੇ ਵਿਕਟਾਂ ਲਈਆਂ ਜਦੋਂ ਕਿ ਸ਼੍ਰੀ ਚਰਨੀ ਨੇ ਦੋ ਵਿਕਟਾਂ ਲਈਆਂ। ਇਨ੍ਹਾਂ ਤੋਂ ਇਲਾਵਾ ਦੀਪਤੀ ਸ਼ਰਮਾ ਨੂੰ ਇੱਕ ਵਿਕਟ ਮਿਲੀ।

Related posts

ਮਾਲੇਗਾਓਂ ਬੰਬ ਧਮਾਕੇ ਦੇ ਸਾਰੇ 7 ਮੁਲਜ਼ਮ 17 ਸਾਲਾਂ ਬਾਅਦ ਬਰੀ !

admin

ਖੇਡ-ਸੰਸਥਾ ਵਲੋਂ ਖੋ-ਖੋ ਨੂੰ 16 ਹੋਰ ਪ੍ਰਮੁੱਖ ਖੇਡਾਂ ਦੇ ਬਰਾਬਰ ਮਾਨਤਾ ਮਿਲੀ !

admin

ਡੋਨਾਲਡ ਟਰੰਪ ਦਾ 25% ਟੈਕਸ ਭਾਰਤੀ ਨਿਰਯਾਤਕਾਂ ‘ਤੇ ਮਾੜਾ ਅਸਰ ਪਾਵੇਗਾ !

admin