Punjab

ਖਾਲਸਾ ਯੂਨੀਵਰਸਿਟੀ ਦਾ ਇੰਜੀਨੀਅਰਿੰਗ ਪ੍ਰੋਗਰਾਮਾਂ ਲਈ ਐਲ ਐਂਡ ਟੀ ਐਜੂਟੈਕ ਨਾਲ ਸਮਝੌਤਾ !

ਖਾਲਸਾ ਯੂਨੀਵਰਸਿਟੀ ਨੇ ਇੰਜੀਨੀਅਰਿੰਗ ਪ੍ਰੋਗਰਾਮਾਂ ਲਈ ਐਲ ਐਂਡ ਟੀ ਐਜੂਟੈਕ ਨਾਲ ਸਮਝੌਤਾ ਕੀਤਾ ਹੈ।

ਅੰਮ੍ਰਿਤਸਰ – ਖਾਲਸਾ ਯੂਨੀਵਰਸਿਟੀ, ਅੰਮ੍ਰਿਤਸਰ ਨੇ ਅੱਜ ਲਾਰਸਨ ਐਂਡ ਟੂਬਰੋ ਲਿਮਟਿਡ ਦੇ ਸਿੱਖਿਆ ਵਿੰਗ ਐਜੂਟੈਕ (ਇੰਡੀਆ) ਨਾਲ ਇੱਕ ਪ੍ਰਮੁੱਖ ਸਮਝੌਤਾ (ਐਮ ਓ ਯੂ) ਕੀਤਾ। ਯੂਨੀਵਰਸਿਟੀ ਕਨੈਕਟ ਇੰਟੀਗ੍ਰੇਟਿਡ ਪ੍ਰੋਗਰਾਮ ਦੇ ਤਹਿਤ ਇਹ ਸਮਝੌਤਾ ਵਿਸ਼ੇਸ਼ ਇੰਜੀਨੀਅਰਿੰਗ ਪ੍ਰੋਗਰਾਮਾਂ ਨੂੰ ਸ਼ੁਰੂ ਕਰਨ ਦੇ ਉਦੇਸ਼ ਨਾਲ ਕੀਤਾ ਗਿਆ ਹੈ ਜੋ ਅਕਾਦਮਿਕ ਸਿੱਖਿਆ ਨੂੰ ਉਦਯੋਗ ਅਤੇ ਹੁੁਨਰ ਵਿਕਾਸ ਨਾਲ ਜੋੜਦੇ ਹੋਏ ਸਿੱਖਿਆ ਪ੍ਰਦਾਨ ਕਰਨ ‘ਚ ਮਦਦ ਕਰੇਗਾ।

ਖਾਲਸਾ ਯੂਨੀਵਰਸਿਟੀ ਦੇ ਅਧਿਕਾਰੀਆਂ ਨੇ ਕਿਹਾ ਕਿ ਹੁਣ ਵਿਦਿਆਰਥੀ ਐਲ ਐਂਡ ਟੀ ਐਜੂਟੈਕ ਦੇ ਲਰਨ ਕਨੈਕਟ ਪਲੇਟਫਾਰਮ ਨੂੰ ਅਪਣਾ ਕੇ ਉਦਯੋਗ-ਵਿਸ਼ੇਸ਼ ਤਕਨਾਲੋਜੀਆਂ ਅਤੇ ਸਾਧਨਾਂ ਨਾਲ ਸੰਪਰਕ ਕਰ ਸਕਣਗੇ। ਇਸ ਸਮਝੌਤੇ ਤੇ ਵਰਸਿਟੀ ਦੇ ਵਾਈਸ ਚਾਂਸਲਰ ਡਾ. ਮਹਿਲ ਸਿੰਘ ਅਤੇ ਐਲ ਐਂਡ ਟੀ ਵੱਲੋਂ ਸੰਜੀਵ ਸ਼ਰਮਾ, ਮੁੁਖੀ, ਮਾਰਕੀਟਿੰਗ ਨੈੱਟਵਰਕ, ਐਲ ਐਂਡ ਟੀ ਐਜੂਟੈਕ (ਇੰਡੀਆ) ਨੇ ਵੱਖ-ਵੱਖ ਡੀਨਾਂ ਅਤੇ ਡਾਇਰੈਕਟਰਾਂ ਦੀ ਮੌਜੂਦਗੀ ਵਿੱਚ ਹਸਤਾਖਰ ਕੀਤੇ।

ਜਸਵੰਤ ਸਿੰਘ, ਬ੍ਰਾਂਚ ਮੈਨੇਜਰ, ਐਲ ਐਂਡ ਟੀ ਐਜੂਟੈਕ (ਚੰਡੀਗੜ੍ਹ), ਕੇਯੂ ਰਜਿਸਟਰਾਰ, ਡਾ. ਖੁੁਸ਼ਵਿੰਦਰ ਸਿੰਘ, ਡਾ. ਮੰਜੂ ਬਾਲਾ, ਡਾਇਰੈਕਟਰ, ਸਕੂਲ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ (ਕੇਸੀਈਟੀ), ਡਾ. ਸੁੁਰਿੰਦਰ ਕੌਰ, ਡੀਨ, ਅਕਾਦਮਿਕ ਮਾਮਲੇ, ਇਸ ਸਮਾਰੋਹ ਦੌਰਾਨ ਮੌਜੂਦ ਸਨ। ਡਾ. ਮਹਿਲ ਸਿੰਘ ਨੇ ਕਿਹਾ ਕਿ ਇਹ ਮਹੱਤਪੂਰਨ ਗਠਜੋੜ ਹੋਇਆ ਹੈ ਜੋ ਵਿਦਿਆਰਥੀਆਂ ਅਤੇ ਫੈਕਲਟੀ ਦੋਵਾਂ ਲਈ ਲਾਹੇਵੰਦ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਐਲ ਐਂਡ ਟੀ ਐਜੂਟੈਕ ਨਾਲ ਸਾਂਝੇਦਾਰੀ, ਕਲਾਸ-ਰੂਮ ਸਿੱਖਿਆ ਅਤੇ ਉਦਯੋਗਿਕ ਅਭਿਆਸ ਵਿਚਕਾਰ ਪਾੜੇ ਨੂੰ ਪੂਰਾ ਕਰੇਗੀ ਅਤੇ ਵਿਦਿਆਰਥੀਆਂ ਨੂੰ ਮੌਜੂਦਾ ਸਮੇਂ ਦੀਆਂ ਲੋੜਾਂ ਅਨੁਸਾਰ ਸਿੱਖਿਆ ਗ੍ਰਹਿਣ ਕਰਨ ਦੇ ਕਾਬਲ ਬਣਾਵੇਗੀ ਤਾਂ ਜੋ ਉਹ ਰੁਜਗਾਰ ਪ੍ਰਾਪਤ ਕਰ ਸਕਣ।

ਡਾ. ਸੁੁਰਿੰਦਰ ਕੌਰ, ਡੀਨ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਪੇਸ਼ ਕੀਤੇ ਜਾ ਰਹੇ ਇਸ ਪ੍ਰੋਗਰਾਮ ਅਨੁਸਾਰ ਸਿਖਲਾਈ ਅਤੇ ਵਿਹਾਰਕ ਐਕਸਪੋਜ਼ਰ ਨੂੰ ਉਤਸ਼ਾਹਿਤ ਕੀਤਾ ਜਾਵੇਗਾ ਜੋ ਰਾਸ਼ਟਰੀ ਸਿੱਖਿਆ ਨੀਤੀ-2020 ਦੇ ਦ੍ਰਿਸ਼ਟੀਕੋਣ ਨਾਲ ਮੇਲ ਖਾਂਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਇਹ ਸਹਿਯੋਗ ਯੂਨੀਵਰਸਿਟੀ ਦੇ ਅਕਾਦਮਿਕ ਈਕੋਸਿਸਟਮ ਨੂੰ ਹੋਰ ਵਧਾਏਗਾ ਅਤੇ ਤਕਨੀਕੀ ਸਾਫਟ ਸਕਿੱਲਜ਼ ਅਤੇ ਉਦਯੋਗਿਕ ਜਰੂਰਤਾਂ ਨੂੰ ਪੂਰਾ ਕਰੇਗਾ।

ਡਾ. ਖੁੁਸ਼ਵਿੰਦਰ ਨੇ ਜ਼ੋਰ ਦੇ ਕੇ ਕਿਹਾ ਕਿ ਇਸ ਐਮ.ਓ.ਯੂ. ਨਾਲ ਯੂਨੀਵਰਸਿਟੀ ਦੇ ਤਕਨੀਕੀ ਸਿੱਖਿਆ ਮਾਡਲ ‘ਚ ਅਹਿਮ ਬਦਲਾਅ ਆਵੇਗਾ। ਉਨ੍ਹਾਂ ਕਿਹਾ ਕਿ ਕੇਯੂ ਅਜਿਹੇ ਵਿਦਿਆਰਥੀਆਂ ਨੂੰ ਤਿਆਰ ਕਰਨ ਲਈ ਵਚਨਬੱਧ ਹੈ ਜੋ ਨਾ ਸਿਰਫ਼ ਅਕਾਦਮਿਕ ਤੌਰ ਤੇ ਮਜ਼ਬੂਤ ਹੋਣ ਸਗੋਂ ਉਦਯੋਗ ਦੀਆਂ ਲੋੜਾਂ ਦੀ ਪੂਰਤੀ ਵੀ ਕਰਨ। ਡਾ. ਮੰਜੂ ਬਾਲਾ ਨੇ ਕਿਹਾ ਕਿ, ‘ਬੀ.ਟੈਕ. ਮਕੈਨੀਕਲ ਇੰਜੀਨੀਅਰਿੰਗ (ਏਆਈ ਅਤੇ ਸੀਪੀਐਸ, ਡਿਜੀਟਲ ਨਿਰਮਾਣ), ਬੀ. ਟੈਕ ਸਿਵਲ ਇੰਜੀਨੀਅਰਿੰਗ (ਏਆਈ/ਐਮਐਲ, ਬਿਲਡਿੰਗ ਸਿਸਟਮ ਡਿਜ਼ਾਈਨ)। ਬੀ. ਟੈਕ. ਇਲੈਕਟ੍ਰੀਕਲ ਅਤੇ ਇਲੈਕਟ੍ਰਾਨਿਕਸ ਇੰਜੀਨੀਅਰਿੰਗ (ਏਆਈ, ਸਸਟੇਨੇਬਲ ਪਾਵਰ ਇੰਜੀਨੀਅਰਿੰਗ), ਬੀ. ਟੈਕ. ਇਲੈਕਟ੍ਰਾਨਿਕਸ ਅਤੇ ਸੰਚਾਰ ਇੰਜੀਨੀਅਰਿੰਗ (ਇੰਡਸਟਰੀਅਲ ਆਈੂਟੀ ਅਤੇ ਸਮਾਰਟ ਸਿਸਟਮ) ਅਤੇ ਬੀ. ਟੈਕ. ਕੰਪਿਊਟਰ ਸਾਇੰਸ ਅਤੇ ਇੰਜੀਨੀਅਰਿੰਗ (ਏਆਈ ਤਕਨੀਕਾਂ ਅਤੇ ਐਮ.ਐਲ. ਐਲਗੋਰਿਦਮ) ਸ਼ਾਮਲ ਹਨ।

ਸੰਜੀਵ ਸ਼ਰਮਾ ਨੇ ਕਿਹਾ ਕਿ ਇਸ ਪ੍ਰੋਗਰਾਮ ਰਾਹੀਂ ਵਿਦਿਆਰਥੀ ਲਾਈਵ ਪ੍ਰੋਜੈਕਟਾਂ, ਵਰਚੁੁਅਲ ਸਲਾਹ ਅਤੇ ਪਲੇਸਮੈਂਟ ਦੇ ਮੌਕਿਆਂ ਨਾਲ ਰੂ-ਬ-ਰੂ ਹੋਣਗੇ। ਉਹ ਇਸ ਤੋਂ ਇਲਾਵਾ, ਫੈਕਲਟੀ ਨੂੰ ਉਦਯੋਗ ਦੇ ਮਾਹਿਰਾਂ ਤੋਂ ਮਾਰਗਦਰਸ਼ਨ ਅਤੇ ਸਿਖਲਾਈ ਵੀ ਪ੍ਰਾਪਤ ਹੋਵੇਗੀ, ਜਿਸ ਨਾਲ ਉਹ ਵਿਦਿਆਰਥੀਆਂ ਨੂੰ ਨਵੀਨਤਮ ਰੁੁਝਾਨਾਂ ਅਤੇ ਤਕਨਾਲੋਜੀਆਂ ਦੇ ਅਨੁੁਸਾਰ ਪ੍ਰਭਾਵਸ਼ਾਲੀ ਢੰਗ ਨਾਲ ਪੜ੍ਹਾ ਸਕਣਗੇ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਬ੍ਰਾਂਡੇਡ ਸਰਟੀਫਿਕੇਸ਼ਨ, ਪ੍ਰਮੋਸ਼ਨਲ ਸਹਾਇਤਾ, ਅਤੇ ਗਲੋਬਲ ਮਾਪਦੰਡਾਂ ਦੇ ਅਨੁੁਸਾਰ ਵਿੱਦਿਆ ਪ੍ਰਾਪਤੀ ਦਾ ਲਾਭ ਵੀ ਹੋਵੇਗਾ। ਉਨ੍ਹਾਂ ਅੱਗੇ ਕਿਹਾ ਕਿ ਸਮਝੌਤੇ ਸਦਕਾ ਵਿਦਿਆਰਥੀ ਕੰਪਨੀ ਦੇ ਮਾਹਰਾਂ ਨਾਲ ਮਿਲ ਕੇ ਕੰਮ ਕਰਨਗੇ, ਜਿਸ ਨਾਲ ਅਸਲ-ਜੀਵਨ ਦੀਆਂ ਚੁੁਣੌਤੀਆਂ ਦਾ ਉਹ ਸਾਹਮਣਾ ਕਰਨਾ ਸਿੱਖਣਗੇ। ਉਨ੍ਹਾਂ ਕਿਹਾ ਕਿ, ਸਮਰੱਥ ਵਿਦਿਆਰਥੀਆਂ ਨੂੰ ਨਾਮਵਰ ਬਹੁੁ-ਰਾਸ਼ਟਰੀ ਕੰਪਨੀਆਂ ਨਾਲ ਪਲੇਸਮੈਂਟ ਕਰਨ ਵਿੱਚ ਐਲ ਐਂਡ ਟੀ ਐਜੂਟੈਕ (ਇੰਡੀਆ) ਦੁੁਆਰਾ ਵੀ ਸਹਾਇਤਾ ਦਿੱਤੀ ਜਾਵੇਗੀ।

Related posts

INDIA’S GLOBAL SUPERSTAR BRINGS EPIC NEW TOUR, AURA 2025 TO AUSTRALIA & NEW ZEALAND FIRST EVER INDIAN ARTIST TO HEADLINE AUSTRALIAN STADIUMS

admin

ਸਾਡਾ ਉਦੇਸ਼ ਪੰਜਾਬ ਦੇ ਉਦਯੋਗਾਂ ਨੂੰ ਹਰ ਉਸ ਸਹੂਲਤ ਨਾਲ ਲੈਸ ਕਰਨਾ ਹੈ: ਸੰਜੀਵ ਅਰੋੜਾ

admin

ਅਹਿੰਸਾ ਦਿਵਸ ਵਜੋਂ 27 ਅਗਸਤ ਨੂੰ ਮੀਟ ਦੀਆਂ ਦੁਕਾਨਾਂ ਤੇ ਅਹਾਤੇ ਬੰਦ ਰੱਖਣ ਦੇ ਹੁਕਮ !

admin