ਅੰਮ੍ਰਿਤਸਰ – ਇਲਾਕੇ ਵਿੱਚ ਘੱਟ ਰਹੇ ਰੁੱਖਾਂ ਦੇ ਰਕਬੇ ‘ਤੇ ਚਿੰਤਾ ਪ੍ਰਗਟ ਕਰਦੇ ਹੋਏ, ਬੇਰਿੰਗ ਸਕੂਲ, ਅਜਨਾਲਾ ਨੇ ਵਾਤਾਵਰਣ ਸਥਿਰਤਾ ਨੂੰ ਉਤਸ਼ਾਹਿਤ ਕਰਨ ਅਤੇ ਜਲਵਾਯੂ ਪਰਿਵਰਤਨ ਨਾਲ ਨਜਿੱਠਣ ਲਈ ਇੱਕ ਰੁੱਖ ਲਗਾਉਣ ਦੀ ਮੁਹਿੰਮ ਦਾ ਆਯੋਜਨ ਕੀਤਾ ਗਿਆ।
ਇਸ ਮੌਕੇ ਵਿਧਾਇਕ ਅਜਨਾਲਾ ਅਤੇ ਸਾਬਕਾ ਪੰਜਾਬ ਮੰਤਰੀ ਸ਼੍ਰੀ ਕੁਲਦੀਪ ਸਿੰਘ ਧਾਲੀਵਾਲ, ਐਸਡੀਐਮ ਅਜਨਾਲਾ ਸ਼੍ਰੀ ਰਵਿੰਦਰ ਸਿੰਘ ਅਰੋੜਾ ਅਤੇ ਤਹਿਸੀਲਦਾਰ ਅਜਨਾਲਾ ਸ਼੍ਰੀ ਗੁਰਮੁਖ ਸਿੰਘ, ਜਿਨ੍ਹਾਂ ਨੇ ਇਸ ਪਹਿਲਕਦਮੀ ਦਾ ਸਮਰਥਨ ਕਰਨ ਲਈ ਫਲਾਂ ਦੇ ਪੌਦਿਆਂ ਸਮੇਤ 200 ਪੌਦੇ ਦਾਨ ਕੀਤੇ, ਨੇ ਮੁਹਿੰਮ ਦੀ ਪ੍ਰਧਾਨਗੀ ਕੀਤੀ।
ਦ ਰਾਈਟ ਰੈਵਰੈਂਡ ਮਨੋਜ ਚਰਨ, ਬਿਸ਼ਪ, ਡਾਇਓਸਿਸ ਆਫ ਅੰਮ੍ਰਿਤਸਰ, ਚਰਚ ਆਫ ਨੌਰਥ ਇੰਡੀਆ, ਅਤੇ ਕਾਰਜਕਾਰੀ ਡਿਪਟੀ ਮੌਡੇਰੇਟਰ, ਚਰਚ ਆਫ ਨੌਰਥ ਇੰਡੀਆ, ਦੁਆਰਾ ਸ਼ੁਰੂ ਕੀਤੀ ਗਈ ਰੁੱਖ ਲਗਾਉਣ ਦੀ ਮੁਹਿੰਮ ਆਉਣ ਵਾਲੇ ਦਿਨਾਂ ਵਿੱਚ ਡੀਓਏ, ਸੀਐਨਆਈ, ਦੇ ਅਧਿਕਾਰ ਖੇਤਰ ਅਧੀਨ ਕਈ ਹੋਰ ਥਾਵਾਂ ‘ਤੇ ਵੀ ਆਯੋਜਿਤ ਕੀਤੇ ਜਾਣ ਦੀ ਯੋਜਨਾ ਹੈ।
ਸ਼੍ਰੀਮਤੀ ਮਨਦੀਪ ਡੈਨੀਅਲ, ਪ੍ਰਿੰਸੀਪਲ, ਬੇਰਿੰਗ ਸਕੂਲ, ਅਜਨਾਲਾ, ਨੇ ਕਿਹਾ, “ਸਾਡਾ ਸਕੂਲ ਵਾਤਾਵਰਣ ਦੀ ਦੇਖਭਾਲ ਲਈ ਵਚਨਬੱਧ ਹੈ। ਇਸ ਲਈ, ਅਸੀਂ ਆਪਣੇ ਵਿਦਿਆਰਥੀਆਂ ਨੂੰ ਮਠਿਆਈਆਂ ਵੰਡਣ ਦੀ ਬਜਾਏ ਆਪਣੇ ਜਨਮਦਿਨ ‘ਤੇ ਇੱਕ ਰੁੱਖ ਲਗਾਉਣ ਅਤੇ ਉਸਦੀ ਦੇਖਭਾਲ ਕਰਨ ਲਈ ਉਤਸ਼ਾਹਿਤ ਕਰਦੇ ਹਾਂ। ਸਾਡਾ ਮੰਨਣਾ ਹੈ ਕਿ ਘੱਟ ਰਹੇ ਰੁੱਖਾਂ ਦੀ ਸਮਸਿਆ ਨਾਲ ਨਜਿੱਠਨਾ ਇੱਕ ਅਜਿਹਾ ਕੰਮ ਹੈ ਜਿਸ ਲਈ ਤੁਰੰਤ ਅਤੇ ਦ੍ਰਿੜ ਕਾਰਵਾਈ ਦੀ ਲੋੜ ਹੁੰਦੀ ਹੈ। ਇੱਕ ਸੰਸਥਾ ਦੇ ਤੌਰ ‘ਤੇ ਅਸੀਂ ਵਾਤਾਵਰਣ ਸੁਰੱਖਿਆ ਅਤੇ ਇੱਕ ਹਰੇ ਭਰੇ ਭਵਿੱਖ ਲਈ ਸਥਿਰਤਾ ਨੂੰ ਉਤਸ਼ਾਹਿਤ ਕਰਨ ਲਈ ਸਮਰਪਿਤ ਹਾਂ।”
ਦ ਰਾਈਟ ਰੈਵਰੈਂਡ ਮਨੋਜ ਚਰਨ, ਬਿਸ਼ਪ, ਡਾਇਓਸਿਸ ਆਫ ਅੰਮ੍ਰਿਤਸਰ, ਚਰਚ ਆਫ ਨੌਰਥ ਇੰਡੀਆ, ਅਤੇ ਕਾਰਜਕਾਰੀ ਡਿਪਟੀ ਮੌਡੇਰੇਟਰ, ਚਰਚ ਆਫ ਨੌਰਥ ਇੰਡੀਆ, ਨੇ ਜ਼ਬੂਰ 24:1 ਤੋਂ ਹਵਾਲਾ ਦਿੱਤਾ, “ਧਰਤੀ ਅਤੇ ਇਸਦੀ ਸੰਪੂਰਨਤਾ ਪ੍ਰਭੂ ਦੀ ਹੈ। ਡਾਇਓਸਿਸ ਆਫ ਅੰਮ੍ਰਿਤਸਰ, ਚਰਚ ਆਫ ਨੌਰਥ ਇੰਡੀਆ, ਇਸਦੀ ਦੇਖਭਾਲ ਲਈ ਵਚਨਬੱਧ ਹੈ।”
ਸ਼੍ਰੀ ਡੈਨੀਅਲ ਬੀ ਦਾਸ, ਸਕੱਤਰ, ਅੰਮ੍ਰਿਤਸਰ ਡਾਇਓਸੀਸਨ ਟਰੱਸਟ ਐਸੋਸੀਏਸ਼ਨ (ਏਡੀਟੀਏ) ਨੇ ਡਾਇਓਸਿਸ ਦੀ ਰੁੱਖ ਲਗਾਉਣ ਪ੍ਰਤੀ ਵਚਨਬੱਧਤਾ ਨੂੰ ਦੁਹਰਾਇਆ। ਉਨ੍ਹਾਂ ਕਿਹਾ, “ਪੰਜਾਬ, ਹਿਮਾਚਲ ਪ੍ਰਦੇਸ਼ ਅਤੇ ਜੰਮੂ ਅਤੇ ਕਸ਼ਮੀਰ ਵਿੱਚ ਡਾਇਓਸਿਸ ਨਾਲ ਸਬੰਧਤ ਹਰ ਖਾਲੀ ਜ਼ਮੀਨ ਵਿੱਚ ਰੁੱਖ ਲਗਾਏ ਜਾਣਗੇ।”
ਸਮਾਗਮ ਨੂੰ ਸੰਬੋਧਨ ਕਰਦਿਆਂ ਐਸਡੀਐਮ ਅਜਨਾਲਾ, ਸ੍ਰੀ ਅਰਵਿੰਦਰ ਸਿੰਘ ਅਰੋੜਾ ਨੇ ਬੇਰਿੰਗ ਸਕੂਲ ਅਤੇ ਡਾਇਓਸਿਸ ਆਫ਼ ਅੰਮ੍ਰਿਤਸਰ, ਚਰਚ ਆਫ਼ ਨੌਰਥ ਇੰਡੀਆ ਦੇ ਵਾਤਾਵਰਣ ਦੀ ਦੇਖਭਾਲ ਕਰਨ ਦੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਜ਼ਿਲ੍ਹੇ ਵਿੱਚ ਰੁੱਖਾਂ ਦੇ ਰਕਬੇ ਨੂੰ ਵਧਾਉਣ ਲਈ ਸਥਾਨਕ ਪ੍ਰਸ਼ਾਸਨ ਦੀ ਵਚਨਬੱਧਤਾ ਨੂੰ ਦੁਹਰਾਇਆ।
ਵਿਧਾਇਕ, ਅਜਨਾਲਾ, ਅਤੇ ਸਾਬਕਾ ਪੰਜਾਬ ਮੰਤਰੀ ਸ੍ਰੀ ਕੁਲਦੀਪ ਸਿੰਘ ਧਾਲੀਵਾਲ ਨੇ ਫਲਾਂ ਅਤੇ ਨਿੰਬੂ ਜਾਤੀ ਦੇ ਰੁੱਖ ਲਗਾਉਣ ‘ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਸਮੇਂ ਦੀ ਲੋੜ ਲੋਕਾਂ ਨੂੰ ਵੱਧ ਤੋਂ ਵੱਧ ਰੁੱਖ ਲਗਾਉਣ ਲਈ ਉਤਸ਼ਾਹਿਤ ਕਰਨਾ ਹੈ, ਖਾਸ ਕਰਕੇ ਘਰਾਂ ਵਿੱਚ ਫਲਾਂ ਦੇ ਰੁੱਖ। ਉਨ੍ਹਾਂ ਕਿਹਾ ਕਿ ਸਰਕਾਰ ਸੂਬੇ ਵਿੱਚ ਰੁੱਖਾਂ ਦੇ ਰਕਬੇ ਨੂੰ ਵਧਾਉਣ ਲਈ ਵਚਨਬੱਧ ਹੈ। ਬੇਰਿੰਗ ਸਕੂਲ, ਅਜਨਾਲਾ ਦੇ ਮੈਨੇਜਰ ਅਤੇ ਬੇਰਿੰਗ ਯੂਨੀਅਨ ਕ੍ਰਿਸ਼ਚੀਅਨ ਕਾਲਜ ਐਸੋਸੀਏਸ਼ਨ (ਬੁੱਕਾ) ਦੇ ਸਕੱਤਰ ਡਾ ਡੇਰਿਕ ਈਂਗਲਜ਼ ਨੇ ਧੰਨਵਾਦ ਮਤਾ ਪੇਸ਼ ਕੀਤਾ।
ਇਸ ਸਮਾਗਮ ਵਿੱਚ ਡਾਇਓਸੀਸ ਆਫ਼ ਅੰਮ੍ਰਿਤਸਰ, ਚਰਚ ਆਫ਼ ਨੌਰਥ ਇੰਡੀਆ ਦੇ ਅਧਿਕਾਰੀਆਂ ਨੇ ਸ਼ਿਰਕਤ ਕੀਤੀ, ਜਿਨ੍ਹਾਂ ਵਿੱਚ ਰੈਵਰੈਂਡ ਅਯੂਬ ਡੈਨੀਅਲ, ਪ੍ਰਧਾਨ, ਬੇਰਿੰਗ ਸਕੂਲ, ਅਜਨਾਲਾ, ਬੇਰਿੰਗ ਸਕੂਲ, ਅਜਨਾਲਾ ਦੇ ਮੈਨੇਜਰ ਅਤੇ ਬੇਰਿੰਗ ਯੂਨੀਅਨ ਕ੍ਰਿਸ਼ਚੀਅਨ ਕਾਲਜ ਐਸੋਸੀਏਸ਼ਨ (ਬੁੱਕਾ) ਦੇ ਸਕੱਤਰ ਡਾ ਡੇਰਿਕ ਈਂਗਲਜ਼ , ਸ੍ਰੀ ਐਲਵਨ ਮਸੀਹ, ਸਾਬਕਾ ਜਨਰਲ ਸਕੱਤਰ, ਸ੍ਰੀ ਡੈਨੀਅਲ ਬੀ. ਦਾਸ, ਸਕੱਤਰ, ਅੰਮ੍ਰਿਤਸਰ ਡਾਇਓਸੀਸਨ ਟਰੱਸਟ ਐਸੋਸੀਏਸ਼ਨ (ਏਡੀਟੀਏ), ਰੈਵਰੈਂਡ ਮਾਰਕਸ ਮਸੀਹ, ਬਿਸ਼ਪ ਚੈਪਲਿਨ, ਜਸਪਾਲ ਸਿੰਘ ਢਿੱਲੋਂ, ਪ੍ਰਧਾਨ, ਨਗਰ ਕੌਂਸਲ, ਅਜਨਾਲਾ, ਗੀਤਾ ਗਿੱਲ, ਜ਼ਿਲ੍ਹਾ ਇੰਚਾਰਜ, ਮਹਿਲਾ ਸੈੱਲ, ਆਮ ਆਦਮੀ ਪਾਰਟੀ, ਜਾਰਜ ਮਸੀਹ ਠੇਕੇਦਾਰ, ਈਸਾਈ ਆਗੂ, ਪਰਮਿੰਦਰ ਸਿੰਘ, ਮੈਂਬਰ, ਨਗਰ ਕੌਂਸਲ, ਅਜਨਾਲਾ ਵੀ ਮੌਜੂਦ ਸਨ।