ਮਾਨਸਾ – ਵੋਕੇਸ਼ਨਲ ਅਧਿਆਪਕ ਫ਼ਰੰਟ ਮਾਨਸਾ ਦੇ ਰੋਸ ਪ੍ਰਦਰਸ਼ਨ ਨੂੰ ਦੇਖਦਿਆਂ ਪ੍ਰਸ਼ਾਸਨ ਨੇ NSQ ਵੋਕੇਸ਼ਨਲ ਅਧਿਆਪਕ ਫ਼ਰੰਟ ਮਾਨਸਾ ਦੇ ਆਗੂਆਂ ਨਾਲ ਤਾਲਮੇਲ ਕੀਤਾ ਤੇ ਤੁਰੰਤ ਮੰਤਰੀ ਨਾਲ ਮੀਟਿੰਗ ਲਈ ਲੈ ਕੇ ਗਏ। ਮੀਟਿੰਗ ਵਿੱਚ ਮੰਤਰੀ ਕੋਲ NSQ ਅਧਿਆਪਕਾਂ ਨੂੰ ਕੰਪਨੀਆਂ ਤੇ ਹੇਠੋ ਕੱਢ ਕੇ ਸਿੱਖਿਆ ਵਿਭਾਗ ਵਿੱਚ ਰੈਗੂਲਰ ਕਰਨ ਦੀ ਮੰਗ ਰੱਖੀ। ਕੈਬਨਿਟ ਮੰਤਰੀ ਲਾਲਜੀਤ ਭੁੱਲਰ ਨੇ ਮੰਗਾਂ ਮੰਨਣ ਦਾ ਭਰੋਸਾ ਦਿੱਤਾ। ਜਥੇਬੰਦੀ ਦੇ ਆਗੂਆਂ ਨੇ ਕਿਹਾ ਕਿ ਜੇ ਆਉਣ ਵਾਲੇ ਸਮੇਂ ਵਿੱਚ ਮੰਗਾਂ ਨਾਂ ਪੂਰੀਆਂ ਨਾਂ ਹੋਈਆਂ ਤਾਂ ਇਸੇ ਤਰਾਂ ਸਰਕਾਰ ਨੂੰ ਘੇਰਿਆ ਜਾਵੇਗਾ।
ਇਸ ਮੌਕੇ ਜ਼ਿਲ੍ਹਾ ਪ੍ਰਧਾਨ ਮਾਨਸਾ ਗੁਰਪ੍ਰੀਤ ਭੀਖੀ, ਬਰਨਾਲਾ ਦੇ ਜ਼ਿਲਾ ਪ੍ਰਧਾਨ ਰਣਜੀਤ ਸਿੰਘ, ਸਰਬਜੀਤ ਬਾਜੇਵਾਲਾ, ਨਰਪਿੰਦਰ ਸਿੰਘ ਜ਼ਿਲ੍ਹਾ ਵਿੱਤ ਸਕੱਤਰ, ਪ੍ਰਦੀਪ ਦਲੇਲ ਸਿੰਘ ਵਾਲ਼ਾ ਹਾਜ਼ਰ ਸਨ।