Sport

2026 BWF ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ ਭਾਰਤ ਵਿੱਚ ਹੋਵੇਗੀ !

2026 BWF ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ ਭਾਰਤ ਵਿੱਚ ਹੋਵੇਗੀ।

ਭਾਰਤ ਨੂੰ ਇੱਕ ਵਾਰ ਫਿਰ ਬੈਡਮਿੰਟਨ ਦੀ ਦੁਨੀਆ ਵਿੱਚ ਇੱਕ ਵੱਡਾ ਸਨਮਾਨ ਮਿਲਣ ਜਾ ਰਿਹਾ ਹੈ। BWF ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ 2026 ਨਵੀਂ ਦਿੱਲੀ ਵਿੱਚ ਆਯੋਜਿਤ ਕੀਤੀ ਜਾਵੇਗੀ। ਇਸਦਾ ਐਲਾਨ ਪੈਰਿਸ ਵਿੱਚ ਵਿਸ਼ਵ ਚੈਂਪੀਅਨਸ਼ਿਪ ਦੇ ਦੌਰਾਨ ਕੀਤਾ ਗਿਆ।

ਭਾਰਤ ਦੇ ਬੈਡਮਿੰਟਨ ਐਸੋਸੀਏਸ਼ਨ ਦੇ ਜਨਰਲ ਸਕੱਤਰ ਸੰਜੇ ਮਿਸ਼ਰਾ ਨੇ ਕਿਹਾ, “ਅਸੀਂ ਭਾਰਤ ਨੂੰ ਇਹ ਮੇਜ਼ਬਾਨੀ ਸੌਂਪਣ ਲਈ BWF ਦਾ ਧੰਨਵਾਦ ਕਰਦੇ ਹਾਂ। ਅਸੀਂ ਭਰੋਸਾ ਦਿਵਾਉਂਦੇ ਹਾਂ ਕਿ ਭਾਰਤ ਵੀ ਪੈਰਿਸ ਵਾਂਗ ਉੱਤਮਤਾ ਅਤੇ ਸ਼ਾਨ ਦੇ ਉਸੇ ਪੱਧਰ ਨੂੰ ਅੱਗੇ ਵਧਾਏਗਾ। ਅਸੀਂ ਪੂਰੇ ਬੈਡਮਿੰਟਨ ਪਰਿਵਾਰ ਦਾ ਦਿੱਲੀ ਵਿੱਚ ਸਵਾਗਤ ਕਰਨ ਲਈ ਉਤਸੁਕ ਹਾਂ।”

ਹੁਣ ਤੱਕ ਭਾਰਤ ਨੇ ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ ਵਿੱਚ 15 ਤਗਮੇ ਜਿੱਤੇ ਹਨ। ਇਹਨਾਂ ਵਿੱਚੋਂ 5 ਤਗਮੇ, 1 ਸੋਨ, 2 ਚਾਂਦੀ ਅਤੇ 2 ਕਾਂਸੀ ਦੇ ਇਕੱਲੇ ਪੀਵੀ ਸਿੰਧੂ ਨੇ ਹੀ ਜਿੱਤੇ ਹਨ। ਓਲੰਪਿਕ ਤਗਮਾ ਜੇਤੂ ਸਾਇਨਾ ਨੇਹਵਾਲ ਨੇ 2 ਕਾਂਸੀ ਤਗਮੇ ਜਿੱਤੇ ਹਨ। ਕਿਦਾਂਬੀ ਸ਼੍ਰੀਕਾਂਤ ਨੇ 2021 ਵਿੱਚ ਚਾਂਦੀ ਜਿੱਤੀ ਹੈ ਜਦੋਂ ਕਿ ਸਾਈ ਪ੍ਰਣੀਤ, ਲਕਸ਼ਯ ਸੇਨ ਅਤੇ ਐਚਐਸ ਪ੍ਰਣਯ ਨੇ ਹਾਲ ਹੀ ਦੇ ਸਾਲਾਂ ਵਿੱਚ ਕਾਂਸੀ ਤਗਮੇ ਜਿੱਤੇ ਹਨ। ਇਸ ਮੁਕਾਬਲੇ ਵਿੱਚ ਭਾਰਤ ਦਾ ਪਹਿਲਾ ਤਗਮਾ 1983 ਵਿੱਚ ਪ੍ਰਕਾਸ਼ ਪਾਦੂਕੋਣ ਨੇ ਕੋਪਨਹੇਗਨ ਵਿੱਚ ਕਾਂਸੀ ਤਗਮਾ ਜਿੱਤ ਕੇ ਖੋਲ੍ਹਿਆ ਸੀ। ਉਸੇ ਸਮੇਂ,ਜਵਾਲਾ ਗੁੱਟਾ ਅਤੇ ਅਸ਼ਵਨੀ ਪੋਨੱਪਾ ਨੇ 2011 ਵਿੱਚ ਮਹਿਲਾ ਡਬਲਜ਼ ਵਰਗ ਵਿੱਚ ਕਾਂਸੀ ਤਗਮਾ ਜਿੱਤਿਆ ਸੀ।

Related posts

ਅਭਿਸ਼ੇਕ ਸ਼ਰਮਾ ਟੀ-20 ਦਾ ਨਵਾਂ ਰਿਕਾਰਡ ਤੋੜਨ ਵਾਲਾ ਬੱਲੇਬਾਜ਼ ਬਣਿਆ !

admin

ਮੈਨੂੰ ਉਮੀਦ ਨਹੀਂ ਸੀ ਕਿ ਸੀਜ਼ਨ ਇਸ ਤਰ੍ਹਾਂ ਖਤਮ ਹੋਵੇਗਾ : ਨੀਰਜ ਚੋਪੜਾ

admin

ਭਾਰਤ ਨੂੰ ਚੋਟੀ ਦੇ ਦਸ ਖੇਡ ਦੇਸ਼ਾਂ ਵਿੱਚ ਸ਼ਾਮਲ ਕਰਨ ਦਾ ਟੀਚਾ : ਮਾਂਡਵੀਆ

admin