InternationalPunjab

ਇੰਗਲੈਂਡ ਦੀ ਸਭ ਤੋਂ ਵੱਡੀ ਪੰਥਕ ਸਟੇਜ ‘ਸ੍ਰੀ ਗੁਰੂ ਸਿੰਘ ਸਭਾ ਸਾਊਥਾਲ’ ਚੋਣ ‘ਚ “ਸ਼ੇਰ ਗਰੁੱਪ” ਜੇਤੂ !

ਇਸ ਚੋਣ ਦੇ ਵਿੱਚ ਗੁਰਮੇਲ ਸਿੰਘ ਮੱਲ੍ਹੀ ਨੇ ਸਭ ਤੋਂ ਵੱਧ 2763 ਵੋਟਾਂ ਹਾਸਲ ਕੀਤੀਆਂ ਹਨ।
ਸਾਊਥਾਲ, (ਮਨਦੀਪ ਖੁਰਮੀ ਹਿੰਮਤਪੁਰਾ) –  ਇੰਗਲੈਂਡ ਵਿੱਚ ਸਭ ਤੋਂ ਅਹਿਮ ਤੇ ਵੱਡੀ ਪੰਥਕ ਸਟੇਜ ਵਜੋਂ ਮੰਨੇ ਜਾਂਦੇ ਸਾਊਥਾਲ ਦੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ (ਪਾਰਕ ਐਵਿਨਿਊ ਅਤੇ ਗੁਰੂ ਨਾਨਕ ਰੋਡ) ਦੀਆਂ ਚੋਣਾਂ ਦੇ ਨਤੀਜਿਆਂ ਦੇ ਐਲਾਨ ਹੋਣ ਨਾਲ “ਸ਼ੇਰ ਗਰੁੱਪ” ਨੇ ਸ਼ਾਨਦਾਰ ਜਿੱਤ ਹਾਸਲ ਕਰਦਿਆਂ ਸਾਰੀਆਂ 21 ਸੀਟਾਂ ’ਤੇ ਕਬਜ਼ਾ ਕਰ ਲਿਆ ਹੈ।
ਇਹ ਚੋਣਾਂ ਯੂਕੇ ਦੇ ਸਿੱਖ ਭਾਈਚਾਰੇ ਦੀ ਵਿੱਚ ਅਹਿਮ ਮੰਨੀਆਂ ਜਾਂਦੀਆਂ ਹਨ, ਕਿਉਂਕਿ ਸਾਊਥਾਲ ਗੁਰਦੁਆਰਾ ਯੂਕੇ ਦੇ ਸਭ ਤੋਂ ਵੱਡੇ ਅਤੇ ਪ੍ਰਭਾਵਸ਼ਾਲੀ ਗੁਰਦੁਆਰਿਆਂ ਵਿੱਚੋਂ ਇੱਕ ਹੈ। ਰਿਟਰਨਿੰਗ ਅਫਸਰ ਮਾਈਕਲ ਕੋਲਮੈਨ ਵੱਲੋਂ ਜਾਰੀ ਨਤੀਜਿਆਂ ਮੁਤਾਬਕ, ਸ਼ੇਰ ਪਾਰਟੀ ਦੇ ਉਮੀਦਵਾਰਾਂ ਨੇ ਵੱਡੇ ਫਰਕ ਨਾਲ ਜਿੱਤ ਹਾਸਲ ਕੀਤੀ। ਇਹਨਾਂ ਚੋਣਾਂ ਵਿੱਚ ਕੁੱਝ ਪ੍ਰਮੁੱਖ ਆਗੂਆਂ ਜਿਵੇਂ ਕਿ ਗੁਰਮੇਲ ਸਿੰਘ ਮੱਲ੍ਹੀ: 2,763 ਵੋਟਾਂ (ਸਭ ਤੋਂ ਵੱਧ), ਹਰਜੀਤ ਸਿੰਘ: 2,772 ਵੋਟਾਂ, ਸੁਰਿੰਦਰ ਸਿੰਘ ਧੱਟ: 2,771 ਵੋਟਾਂ, ਗੁਰਬਚਨ ਸਿੰਘ ਅਠਵਾਲ: 2,768 ਵੋਟਾਂ, ਸੁਰਜੀਤ ਕੌਰ ਬੱਸੀ: 2,765 ਵੋਟਾਂ, ਕਮਲ ਪ੍ਰੀਤ ਕੌਰ: 2,763 ਵੋਟਾਂ, ਬਲਜਿੰਦਰ ਸਿੰਘ ਹੰਸਰਾ: 2,747 ਵੋਟਾਂ, ਮਨਜੀਤ ਸਿੰਘ: 2,754 ਵੋਟਾਂ, ਸਤਨਾਮ ਸਿੰਘ ਚੌਹਾਨ ਨੇ 2,761 ਵੋਟਾਂ ਹਾਸਲ ਕੀਤੀਆਂ ਹਨ। ਇਸ ਦੇ ਨਾਲ ਨਾਲ ਸ਼ੇਰ ਪਾਰਟੀ ਦੇ ਬਾਕੀ ਉਮੀਦਵਾਰਾਂ ਨੇ ਵੀ 2,700 ਦੇ ਨੇੜੇ-ਤੇੜੇ ਵੋਟਾਂ ਹਾਸਲ ਕੀਤੀਆਂ ਹਨ।
ਦੂਜੇ ਪਾਸੇ ਪੰਥਕ ਗਰੁੱਪ ਦੇ ਉਮੀਦਵਾਰਾਂ ਨੂੰ 2,200 ਤੋਂ 2,300 ਵੋਟਾਂ ਦੇ ਵਿਚਕਾਰ ਮਿਲੀਆਂ। ਉਨ੍ਹਾਂ ਦੇ ਮੁਖੀ ਉਮੀਦਵਾਰ ਹਿੰਮਤ ਸਿੰਘ ਸੋਹੀ ਨੂੰ 2,263 ਵੋਟਾਂ ਮਿਲੀਆਂ, ਜੋ ਸ਼ੇਰ ਪਾਰਟੀ ਦੇ ਉਮੀਦਵਾਰਾਂ ਦੇ ਮੁਕਾਬਲੇ ਕਾਫ਼ੀ ਘੱਟ ਸਨ। ਇਸ ਨਾਲ ਪੰਥਕ ਗਰੁੱਪ ਦਾ ਪੂਰਾ ਪੈਨਲ ਚੋਣ ਹਾਰ ਗਿਆ। ਪੰਥਕ ਗਰੁੱਪ ਦੀ ਹਾਰ ਦੀ ਵਜ੍ਹਾ ਸ਼ਾਇਦ ਮੀਡੀਆ ਅਦਾਰਿਆਂ ਕੋਲੋਂ ਦੂਰੀ ਵੀ ਮੰਨਿਆ ਜਾ ਸਕਦਾ ਹੈ ਜਦਕਿ ਸ਼ੇਰ ਗਰੁੱਪ ਦੀਆਂ ਮੀਡੀਆ ਸਰਗਰਮੀਆਂ ਬਹੁਤ ਤੇਜ ਰਹੀਆਂ।

Related posts

ਨਵਜੋਤ ਕੌਰ ਨੇ ‘ਸੁੱਘੜ ਸੁਨੱਖੀ ਮੁਟਿਆਰ’, ਵਿਸ਼ਵਪ੍ਰੀਤ ਕੌਰ ਨੇ ‘ਰੂਪ ਦੀ ਰਾਣੀ’ ਤੇ ਅਰਪਨਜੋਤ ਕੌਰ ਨੇ ‘ਗੁਣਵੰਤੀ ਮੁਟਿਆਰ’ ਖਿਤਾਬ ਜਿੱਤਿਆ

admin

ਖ਼ਾਲਸਾ ਹਾਕੀ ਅਕੈਡਮੀ ਨੇ ‘ਤੀਜੇ ਹਾਕੀ ਇੰਡੀਆ ਸਬ-ਜੂਨੀਅਰ ਮਹਿਲਾ ਅਕੈਡਮੀ ਚੈਂਪੀਅਨਸ਼ਿਪ’ ’ਚ ਚਾਂਦੀ ਦਾ ਤਗਮਾ ਜਿੱਤਿਆ

admin

ਸ੍ਰੀ ਅਨੰਦਪੁਰ ਸਾਹਿਬ ਵਿਖੇ ਵਿਧਾਨ ਸਭਾ ਕੰਪਲੈਕਸ ਲੋਕਾਂ ਲਈ 29 ਤੱਕ ਖੁੱਲ੍ਹਾ ਰਹੇਗਾ

admin