ਵਿਧਾਨ ਸਭਾ ਹਲਕਾ ਜਗਰਾਉਂ ਦੇ ਲੋਕਾਂ ਨੂੰ ਟੁੱਟੀਆਂ ਸੜਕਾਂ ਤੋਂ ਨਿਯਾਤ ਦਿਵਾਉਣ ਲਈ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਵੱਲੋਂ ਜੰਗੀ ਪੱਧਰ ‘ਤੇ ਮੁਹਿੰਮ ਸ਼ੁਰੂ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ ਅਤੇ ਇਹਨਾਂ ਸੜਕਾਂ ਦੀ ਅੱਪਗ੍ਰੇਡੇਸ਼ਨ ਦੇ ਨੀਂਹ ਪੱਥਰ 11 ਅਤੇ 12 ਅਕਤੂਬਰ 2025 ਨੂੰ ਰੱਖੇ ਜਾਣਗੇ ਅਤੇ ਨਿਰਮਾਣ ਦਾ ਕੰਮ ਸ਼ੁਰੂ ਕਰਵਾਇਆ ਜਾਵੇਗਾ।
ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਨੇ ਦੱਸਿਆ ਕਿ ਬਹੁਤ ਸਾਰੀਆਂ ਪੇਂਡੂ ਸੜਕਾਂ ਟੁੱਟ ਚੁੱਕੀਆਂ ਹਨ, ਜਿਸ ਕਾਰਨ ਲੋਕਾਂ ਨੂੰ ਆਪਣੇ ਰੋਜ਼ਮਰ੍ਹਾ ਦੇ ਕੰਮ ਕਰਨ ਲਈ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾਂ ਪੈਂਦਾ ਸੀ। ਇਸ ਲਈ ਲੋਕਾਂ ਦੀਆਂ ਸਮੱਸਿਆਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਟੁੱਟੀਆਂ ਸੜਕਾਂ ਤੋਂ ਨਿਯਾਤ ਦਿਵਾਉਣ ਲਈ ਪੰਜਾਬ ਦੇ ਮਾਣਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਯੋਗ ਅਗਵਾਈ ਹੇਠ ਅੱਪਗ੍ਰੇਡੇਸ਼ਨ ਦੀ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ ਅਤੇ 11 ਅਤੇ 12 ਅਕਤੂਬਰ 2025 ਨੂੰ ਨੀਂਹ ਪੱਥਰ ਰੱਖਕੇ ਕੰਮ ਜੰਗੀ ਪੱਧਰ ਤੇ ਸ਼ੁਰੂ ਕਰ ਦਿੱਤਾ ਜਾਵੇਗਾ। ਉਹਨਾਂ ਆਖਿਆ ਕਿ ਭਾਵੇਂ ਇਹਨਾਂ ਸੜਕਾਂ ਦੇ ਅੱਪਗ੍ਰੇਡੇਸ਼ਨ ਦਾ ਕੰਮ 31 ਮਾਰਚ 2026 ਤੱਕ ਮੁਕੰਮਲ ਕਰਨ ਦੀ ਯੋਜਨਾਂ ਹੈ, ਪਰੰਤੂ ਲੋਕਾਂ ਦੀਆਂ ਮੁਸ਼ਕਲਾਂ ਨੂੰ ਵੇਖਦੇ ਹੋਏ ਦੋ ਮਹੀਨੇ ਦੇ ਅੰਦਰ ਅੰਦਰ ਕੰਮ ਮੁਕੰਮਲ ਕਰਵਾਇਆ ਜਾਵੇਗਾ। ਵਿਧਾਇਕਾ ਮਾਣੂੰਕੇ ਨੇ ਆਖਿਆ ਕਿ ਵਿਧਾਨ ਸਭਾ ਹਲਕਾ ਜਗਰਾਉਂ ਅਧੀਨ 11 ਅਕਤੂਬਰ ਨੂੰ ਮਲਕ ਤੋਂ ਅਲੀਗੜ੍ਹ, ਬਰਸਾਲ ਤੋਂ ਪੋਨਾਂ, ਚੀਮਨਾਂ ਤੋਂ ਸਿੱਧਵਾਂ ਖੁਰਦ, ਰਾਮਗੜ੍ਹ ਤੋਂ ਬੁਜਰਗ, ਸ਼ੇਖਦੌਲਤ ਤੋਂ ਲੀਲਾਂ, ਅਪਰੋਚ ਰੋਡ ਬੋਦਲਵਾਲਾ, ਲੁਧਿਆਣਾ ਫਿਰੋਜ਼ਪੁਰ ਰੋਡ ਤੋਂ ਕੋਠੇ ਸ਼ੇਰਜੰਗ, ਲੁਧਿਆਣਾ ਫਿਰੋਜ਼ਪੁਰ ਰੋਡ ਤੋਂ ਕੋਠੇ ਜੀਵਾ, ਪਰਚੇਜ ਸੈਂਟਰ ਗਾਲਿਬ ਕਲਾਂ ਮਾਰਕੀਟ ਕਮੇਟੀ ਦੀ ਹੱਦ ਤੱਕ, ਲੋਧੀਵਾਲਾ ਤੋਂ ਸੋਢੀਵਾਲ ਤੋਂ ਬਾਉਲੀ ਸਾਹਿਬ, ਮਲਸ਼ੀਹਾਂ ਬਾਜਣ ਤੋਂ ਕਿਸ਼ਨਪੁਰਾ ਰੋਡ, ਗਿੱਦੜਵਿੰਡੀ ਤੋਂ ਕੰਨੀਆਂ ਤੋਂ ਸਤਲੁਜ ਬੰਨ, ਬਹਾਦਰਕੇ ਤੋਂ ਕਿਸ਼ਨਪੁਰਾ ਜ਼ਿਲ੍ਹੇ ਦੀ ਹੱਦ ਤੱਕ, ਸ਼ੇਰੇਵਾਲ ਤੋਂ ਕੰਨੀਆਂ ਡੇਰਾ ਬਾਬਾ ਲਾਲ ਸਿੰਘ, ਖੁਰਸ਼ੈਦਪੁਰ ਤੋਂ ਪਰਜੀਆਂ ਤੋਂ ਕੰਨੀਆਂ ਤੋਂ ਹੁਸੈਨੀ ਰੋਡ ਤੱਕ ਦੇ ਨੀਂਹ ਪੱਥਰ ਰੱਖੇ ਜਾਣਗੇ। ਇਸੇ ਤਰਾਂ ਹੀ 12 ਅਕਤੂਬਰ ਨੂੰ ਡੱਲਾ ਰੋਡ ਤੋਂ ਕੋਠੇ ਰਾਹਲਾਂ ਰੋਡ, ਕਾਉਂਕੇ ਖੋਸਾ ਤੋਂ ਡੱਲਾ ਰੋਡ, ਡਾਂਗੀਆਂ ਤੋਂ ਕਾਉਂਕੇ ਖੋਸਾ, ਰਸੂਲਪੁਰ ਤੋਂ ਲੋਪੋਂ, ਮੱਲ੍ਹਾ ਤੋਂ ਮਾਣੂੰਕੇ, ਡੱਲਾ ਤੋਂ ਮੱਲ੍ਹਾ ਰੋਡ, ਡੱਲਾ ਤੋਂ ਭੰਮੀਪੁਰਾ, ਭੰਮੀਪੁਰਾ ਤੋਂ ਰਣਧੀਰਗੜ੍ਹ, ਮਲਕ ਰੋਡ ਤੋਂ ਕੋਠੇ ਸ਼ੇਰਜੰਗ ਆਦਿ ਸੜਕਾਂ ਦੀ ਅੱਪਗ੍ਰੇਡੇਸ਼ਨ ਦੇ ਨੀਂਹ ਪੱਥਰ ਰੱਖਕੇ ਕੰਮ ਸ਼ੁਰੂ ਕਰਵਾਇਆ ਜਾਵੇਗਾ। ਇਸ ਮੌਕੇ ਉਹਨਾਂ ਹਲਕੇ ਦੇ ਲੋਕਾਂ, ਸਮੂਹ ਅਹੁਦੇਦਾਰਾਂ ਅਤੇ ਵਲੰਟੀਅਰਾਂ ਨੂੰ ਅਪੀਲ ਕਰਦੇ ਹੋਏ ਆਖਿਆ ਕਿ 11 ਅਤੇ 12 ਅਕਤੂਬਰ ਨੂੰ ਦੋਵੇਂ ਦਿਨ ਸਵੇਰ ਤੋਂ ਸ਼ਾਮ ਤੱਕ ਚੱਲਣ ਵਾਲੇ ਇਹਨਾਂ ਸਮਾਗਮਾਂ ਵਿੱਚ ਸਮੂਲੀਅਤ ਕਰਨ ਅਤੇ ਖੁਦ ਨਿਗਰਾਨੀ ਕਰਕੇ ਆਪਣੇ ਪਿੰਡਾਂ ਦੀ ਹਾਲਤ ਸੁਧਾਰਨ ਲਈ ਮੁਹਿੰਮ ਦਾ ਹਿੱਸਾ ਬਣਨ।
ਇਸ ਮੌਕੇ ਉਹਨਾਂ ਦੇ ਨਾਲ ਪ੍ਰੋਫੈਸਰ ਸੁਖਵਿੰਦਰ ਸਿੰਘ, ਮੰਡੀ ਬੋਰਡ ਦੇ ਜੇਈ ਪਰਮਿੰਦਰ ਸਿੰਘ ਢੋਲਣ, ਮੀਡੀਆ ਇੰਚਾਰਜ ਅਮਰਦੀਪ ਸਿੰਘ ਟੂਰੇ, ਕੁਲਵਿੰਦਰ ਸਿੰਘ ਕਾਲਾ ਆਦਿ ਵੀ ਹਾਜ਼ਰ ਸਨ।