Punjab Religion

ਸ਼੍ਰੀ ਦਰਬਾਰ ਸਾਹਿਬ ਦੇ ਖੁੱਲ੍ਹੇ ਦਰਸ਼ਨ ਦੀਦਾਰੇ ਦਾ 105ਵਾਂ ਦਿਹਾੜਾ ਮਨਾਇਆ

ਸ਼੍ਰੀ ਦਰਬਾਰ ਸਾਹਿਬ ਦੇ ਖੁੱਲ੍ਹੇ ਦਰਸ਼ਨ ਦੀਦਾਰੇ ਦਾ 105ਵਾਂ ਦਿਹਾੜਾ ਮਨਾਇਆ ਗਿਆ।
ਅੰਮ੍ਰਿਤਸਰ, (ਜਸਬੀਰ ਸਿੱੰਘ ਪੱਟੀ) – ਅੱਜ ਦੀ ਪੀੜ੍ਹੀ ਨੂੰ ਇਹ ਜਾਣ ਕੇ ਸ਼ਾਇਦ ਹੈਰਾਨੀ ਹੋਵੇਗੀ ਕਿ ਅੱਜ ਤੋਂ 105 ਸਾਲ ਪਹਿਲਾਂ ਦਲਿਤ ਭਾਈਚਾਰਾ, ਜਿਸ ਨੂੰ ਉਦੋਂ ਅਛੂਤ ਵਰਗ ਕਿਹਾ ਜਾਂਦਾ ਸੀ, ਇਹਨੂੰ ਸ਼੍ਰੀ ਦਰਬਾਰ ਸਾਹਿਬ ਜੀ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਇਸ਼ਨਾਨ ਕਰਨ ਦੀ ਖੁੱਲ੍ਹ ਨਹੀਂ ਹੁੰਦੀ ਸੀ। ਇਥੋਂ ਤੱਕ ਕਿ ਉਹਨਾਂ ਵੱਲੋਂ ਕਰਵਾਈ ਗਈ ਦੇਗ ਵੀ ਪ੍ਰਵਾਨ ਨਹੀਂ ਕੀਤੀ ਜਾਂਦੀ ਸੀ। ਸ੍ਰੀ ਦਰਬਾਰ ਸਾਹਿਬ ਜੀ ਦੇ ਪ੍ਰਬੰਧ ਉੱਪਰ ਜਾਤ ਪ੍ਰਸਤ ਬ੍ਰਾਹਮਣਵਾਦੀ ਪੁਜਾਰੀ ਮਹੰਤਾਂ ਦਾ ਕਬਜ਼ਾ ਸੀ। ਉਸ ਵਕਤ ਦਲਿਤ ਵਰਗ ਦੇ ਮਜ਼ਹਬੀ ਸਿੱਖ ਰਵਿਦਾਸੀਆਂ ਭਾਈਚਾਰੇ ਵੱਲੋਂ ਭਾਈ ਮਹਿਤਾਬ ਸਿੰਘ ਬੀਰ, ਬਾਬਾ ਢੇਰਾ ਸਿੰਘ ਤੇ ਪਾਲਾ ਸਿੰਘ ਬਰਨਾਲੇ ਦੀ ਅਗਵਾਈ ਵਿੱਚ ਖਾਲਸਾ ਬਰਾਦਰੀ ਦਾ ਗਠਨ ਕੀਤਾ ਗਿਆ ਤੇ ਇਸ ਵਿਤਕਰੇ ਵਿਰੁੱਧ ਆਵਾਜ਼ ਉਠਾਈ ਗਈ। ਆਖਿਰ 12 ਅਕਤੂਬਰ 1920 ਨੂੰ ਖਾਲਸਾ ਬਰਾਦਰੀ ਵੱਲੋਂ ਵੱਡਾ ਇਕੱਠ ਕਰਕੇ ਸ਼੍ਰੀ ਦਰਬਾਰ ਸਾਹਿਬ ਵਿੱਚ ਦੇਗ ਲਿਜਾਈ ਗਈ ਤੇ ਮਹੰਤ ਸ੍ਰੀ ਦਰਬਾਰ ਸਾਹਿਬ ਛੱਡ ਕੇ ਭੱਜ ਗਏ। ਉਸ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਅਕਾਲੀ ਦਲ ਦਾ ਗਠਨ ਕੀਤਾ ਗਿਆ।
ਪਿਛਲੇ ਪੰਜ ਸਾਲਾਂ ਤੋਂ ਕੇਂਦਰੀ ਸ਼੍ਰੀ ਗੁਰੂ ਸਿੰਘ ਸਭਾ ਚੰਡੀਗੜ੍ਹ ਦੀ ਅਗਵਾਈ ਵਿੱਚ ਇਸ ਯਾਦਗਾਰੀ ਦਿਹਾੜੇ ਨੂੰ ਗੁਰੂ ਸਾਹਿਬ ਜੀ ਦੇ ਸ਼ੁਕਰਾਨੇ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਇਸ ਵਾਰ ਵੀ ਵੱਖ-ਵੱਖ ਜਥੇਬੰਦੀਆਂ ਵੱਲੋਂ ਇਹ ਦਿਹਾੜਾ ਬੜੇ ਉਤਸਾਹ ਅਤੇ ਸ਼ਰਧਾ ਨਾਲ ਮਨਾਇਆ ਗਿਆ। ਜਿਸ ਵਿਚ ਗਿਆਨੀ ਕੇਵਲ ਸਿੰਘ, ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਦੇ ਪ੍ਰਧਾਨ ਪ੍ਰੋ. ਸ਼ਾਮ ਸਿੰਘ, ਜਨਰਲ ਸਕੱਤਰ ਡਾ. ਖੁਸ਼ਹਾਲ ਸਿੰਘ, ਸਿੱਖ ਚਿੰਤਕ ਰਾਜਵਿੰਦਰ ਸਿੰਘ ਰਾਹੀ, ਡਾ. ਕੁਲਦੀਪ ਸਿੰਘ, ਸੁਰਿੰਦਰ ਸਿੰਘ ਕਿਸ਼ਨਪੁਰਾ, ਪੱਤਰਕਾਰ ਸਰਬਜੀਤ ਸਿੰਘ ਧਾਲੀਵਾਲ, ਹਰਬੰਸ ਸਿੰਘ ਸੋਢੀ, ਜਗਜੀਤ ਸਿੰਘ ਰਤਨਗੜ੍ਹ, ਕਰਨਪ੍ਰੀਤ ਸਿੰਘ, ਸੁਰਿੰਦਰ ਸਿੰਘ ਕਿਸ਼ਨਪੁਰਾ, ਦਲਿਤ ਐਂਡ ਮਿਨਾਰਟੀ ਆਰਗੇਨਾਈਜੇਸ਼ਨ ਤੇ ਹਾਸਿਆਂ ਲੋਕ ਦਲ ਵੱਲੋਂ ਡਾ. ਕਸ਼ਮੀਰ ਸਿੰਘ ਖੁੰਡਾ, ਬੇਅੰਤ ਸਿੰਘ ਸਿੱਧੂ ਕੋਟਕਪੁਰਾ, ਰਣਜੀਤ ਸਿੰਘ ਰਾਣਾ, ਗੁਰਚਰਨ ਐਡਵੋਕੇਟ, ਰਸ਼ਪਿੰਦਰ ਸਿੰਘ, ਹਰਭਜਨ ਸਿੰਘ, ਬਲਵਿੰਦਰ ਸਿੰਘ, ਮੰਗਲ ਸਿੰਘ ਸਰਪੰਚ, ਸਤਨਾਮ ਸਿੰਘ, ਬਾਬਾ ਜੀਵਨ ਸਿੰਘ, ਮਜ਼ਬਹੀ ਸਿੱਖ ਦਲ ਵੱਲੋਂ ਕਮਾਂਡੈਂਟ ਜਸਕਰਨ ਸਿੰਘ, ਬਲਜੀਤ ਸਿੰਘ, ਮਜ਼ਦੂਰ ਬਾਬਾ ਵੀਰ ਸਿੰਘ, ਧੀਰ ਸਿੰਘ ਫਾਊਂਡੇਸ਼ਨ ਵੱਲੋਂ ਕੁਲਦੀਪ ਸਿੰਘ ਸੇਖਾ, ਸੇਵਕ ਸਿੰਘ ਰੰਗੀਆ ਗੁਰਚਰਨ ਸਿੰਘ ਨਾਹਰ ਬਰਨਾਲਾ ਅਖਿਲ ਭਾਰਤੀ ਮਜ਼ਹਬੀ ਸਿੱਖ ਮਹਾ ਸਭਾ ਹਨੁਮਾਨਗੜ ਰਾਜਸਥਾਨ ਵੱਲੋਂ ਜਸਵਿੰਦਰ ਸਿੰਘ ਧਾਲੀਵਾਲ, ਗੁਰਦੀਪ ਸਿੰਘ ਆਦਿ ਹਾਜ਼ਰ ਸਨ।
ਇਹ ਜਥੇਬੰਦੀਆਂ ਦੇ ਨੁਮਾਇੰਦੇ ਅੱਜ ਪਹਿਲਾਂ ਸਵੇਰੇ ਭਾਈ ਦਸੌਂਧਾ ਸਿੰਘ ਦੀ ਇਤਿਹਾਸਿਕ ਧਰਮਸ਼ਾਲਾ ਵਿੱਚ ਇਕੱਠੇ ਹੋਏ। ਉਥੋਂ ਅਰਦਾਸ ਕਰਕੇ ਤੇ ਦੇਗ ਲੈ ਕੇ ਸੰਗਤ ਸਤਨਾਮ ਵਾਹਿਗੁਰੂ ਦਾ ਜਾਪ ਕਰਦੀ ਹੋਈ ਸ਼੍ਰੀ ਦਰਬਾਰ ਸਾਹਿਬ ਲਈ ਰਵਾਨਾ ਹੋਈ।ਸ੍ਰੀ ਸਾਰੀ ਸੰਗਤ ਵੱਲੋਂ ਪਹਿਲਾਂ ਦਰਬਾਰ ਸਾਹਿਬ ਤੇ ਬਾਅਦ ਵਿੱਚ ਸ਼੍ਰੀ ਅਕਾਲ ਤਖਤ ਤੇ ਦੇਗ ਕਰਵਾਈ ਗਈ ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਉਹ ਸਿੱਖੀ ਸਿਧਾਂਤਾਂ ਅਨੁਸਾਰ ਸਮਾਜ ਵਿੱਚੋਂ ਜਾਤ ਪਾਤ ਅਤੇ ਆਰਥਿਕ ਵਿਤਕਰੇ ਨੂੰ ਦੂਰ ਕਰਨ ਲਈ ਸੰਘਰਸ਼ ਕਰਦੇ ਰਹਿਣਗੇ।

Related posts

ਪੰਜਾਬ ਵਿਚਲੇ ਦਰਆਿਵਾਂ ਨੂੰ ਸਾਫ਼, ਹੋਰ ਡੂੰਘਾ ਅਤੇ ਚੌੜਾ ਕਰਨ ਦੀ ਯੋਜਨਾ: ਹਰਪਾਲ ਸਿੰਘ ਚੀਮਾ

admin

ਅਕਾਲੀ ਆਗੂ ਮਜੀਠੀਆ ਕੇਸ ਦੀ ਅਗਲੀ ਸੁਣਵਾਈ 29 ਅਕਤੂਬਰ ਨੂੰ ਹੋਵੇਗੀ

admin

ਪੰਜਾਬ ਨੂੰ ਮੁੜ ਪੈਰਾਂ ‘ਤੇ ਮਜ਼ਬੂਤੀ ਨਾਲ ਖੜ੍ਹਾ ਕਰਨ ਲਈ ਸਰਕਾਰ ਵਚਨਬੱਧ : ਮੁੱਖ-ਮੰਤਰੀ ਭਗਵੰਤ ਸਿੰਘ ਮਾਨ

admin