ਅੰਮ੍ਰਿਤਸਰ – ਸਿੱਖ ਮਿਸ਼ਨ ਹਾਪੁੜ ਉਤਰ ਪ੍ਰਦੇਸ਼ ਦੇ ਇੰਚਾਰਜ ਸ. ਬ੍ਰਿਜਪਾਲ ਸਿੰਘ ਦੀ ਪ੍ਰੇਰਨਾ ਨਾਲ ਉੱਤਰ ਪ੍ਰਦੇਸ਼ ਦੇ ਵੱਖ ਵੱਖ ਪਿੰਡਾਂ ਦੇ ਲੋਕਾਂ ਨੇ 2 ਲੱਖ 50 ਹਜ਼ਾਰ ਰੁਪਏ ਤੋਂ ਵੱਧ ਸ਼੍ਰੋਮਣੀ ਕਮੇਟੀ ਨੂੰ ਹੜ੍ਹ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਲਈ ਸੌਂਪੇ ਹਨ। ਸ. ਬ੍ਰਿਜਪਾਲ ਸਿੰਘ ਵੱਲੋਂ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਸੌਂਪੇ ਇਨ੍ਹਾਂ ਪੈਸਿਆਂ ਵਿੱਚ ਮੁਫ਼ਤੀ ਮਕਸੂਦ ਆਲਿਮ ਸ਼ਹਿਰ ਕਾਜ਼ੀ ਹਾਪੁੜ ਵੱਲੋਂ 1 ਲੱਖ 6 ਹਜਾਰ 700 ਰੁਪਏ, ਖਿਦਮਤ ਚੈਰਿਟੀ ਗਰੁੱਪ ਹਾਪੁੜ ਵੱਲੋਂ 51 ਹਜ਼ਾਰ ਰੁਪਏ, ਪਿੰਡ ਕਿਲਹੋੜਾ ਜਿਲ੍ਹਾ ਗਾਜਿਆਬਾਦ 51 ਹਜ਼ਾਰ ਰੁਪਏ ਅਤੇ ਪਿੰਡ ਭੋਜਪੁਰ ਹਾਪੁੜ ਵੱਲੋਂ 41 ਹਜਾ਼ਾਰ 700 ਰੁਪਏ ਦਿੱਤੇ ਹਨ। ਇਸ ਤੋਂ ਪਹਿਲਾਂ ਵੀ ਸਿੱਖ ਮਿਸ਼ਨ ਰਾਹੀਂ ਉੱਤਰ ਪ੍ਰਦੇਸ਼ ਦੀਆਂ ਸੰਗਤਾਂ ਵੱਲੋਂ ਲੱਖਾਂ ਰੁਪਏ ਹੜ੍ਹ ਪ੍ਰਭਾਵਿਤ ਖੇਤਰਾਂ ਵਿਚ ਸਹਾਇਤਾ ਲਈ ਭੇਜੇ ਗਏ ਹਨ। ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਜਿਥੇ ਸਹਿਯੋਗ ਕਰਨ ਵਾਲਿਆਂ ਦਾ ਧੰਨਵਾਦ ਕੀਤਾ ਉਥੇ ਸ. ਬ੍ਰਿਜਪਾਲ ਸਿੰਘ ਦੇ ਉਪਰਾਲੇ ਦੀ ਪ੍ਰਸੰਸਾ ਵੀ ਕੀਤੀ। ਉਨ੍ਹਾਂ ਸ਼੍ਰੋਮਣੀ ਕਮੇਟੀ ਵੱਲੋਂ ਭਾਈ ਬ੍ਰਿਜਪਾਲ ਸਿੰਘ ਨੂੰ ਸਨਮਾਨਿਤ ਵੀ ਕੀਤਾ।
previous post