India Technology

ਭਾਰਤੀ ਕਿਸਾਨ ਸੋਲਰ ਪੈਨਲ ਨਾਲ ਰੋਜ਼ਾਨਾ 25,000 ਯੂਨਿਟ ਬਿਜਲੀ ਪੈਦਾ ਕਰ ਰਿਹਾ !

ਭਾਰਤ ਦੇ ਕੇਂਦਰੀ ਨਵੀਂ ਅਤੇ ਨਵਿਆਉਣਯੋਗ ਊਰਜਾ ਮੰਤਰੀ ਪ੍ਰਹਿਲਾਦ ਜੋਸ਼ੀ। (ਫੋਟੋ: ਏ ਐਨ ਆਈ)

“ਭਾਰਤ ਦੇ ਕਿਸਾਨ ਤੇਜ਼ੀ ਨਾਲ ਨਵੀਨਤਾ ਅਤੇ ਸਾਫ਼ ਊਰਜਾ ਅਪਣਾ ਰਹੇ ਹਨ। ਇੱਕ ਕਿਸਾਨ ਆਪਣੇ ਖੇਤ ‘ਤੇ ਸੋਲਰ ਪੈਨਲ ਲਗਾ ਕੇ ਰੋਜ਼ਾਨਾ 25,000 ਯੂਨਿਟ ਬਿਜਲੀ ਪੈਦਾ ਕਰ ਰਿਹਾ ਹੈ ਅਤੇ ਇਸਦੇ ਨਾਲ-ਨਾਲ ਉਹ ਇਨ੍ਹਾਂ ਪੈਨਲਾਂ ਦੇ ਹੇਠਾਂ ਆਪਣੇ ਖੇਤਾਂ ਦੇ ਵਿੱਚ ਖੇਤੀ ਕਰਨਾ ਜਾਰੀ ਰੱਖਦਾ ਹੈ।”

ਭਾਰਤ ਦੇ ਕੇਂਦਰੀ ਨਵੀਂ ਅਤੇ ਨਵਿਆਉਣਯੋਗ ਊਰਜਾ ਮੰਤਰੀ ਪ੍ਰਹਿਲਾਦ ਜੋਸ਼ੀ ਨੇ 27 ਤੋਂ 30 ਅਕਤੂਬਰ ਤੱਕ ਰਾਸ਼ਟਰੀ ਰਾਜਧਾਨੀ ਵਿੱਚ ਹੋਣ ਵਾਲੇ ਅੰਤਰਰਾਸ਼ਟਰੀ ਸੂਰਜੀ ਗੱਠਜੋੜ (ISA) ਦੇ 8ਵੇਂ ਸੈਸ਼ਨ ਸਬੰਧੀ ਜਾਣਕਾਰੀ ਦਿੰਦਿਆਂ ਇੱਕ ਸਫਲਤਾ ਦੀ ਕਹਾਣੀ ਨੂੰ ਸਾਂਝੀ ਕਰਦਿਆਂ ਇਸ ਸਬੰਧੀ ਦੱਸਿਆ ਕਿ, “ਖੇਤਾਂ ਉੱਪਰ ਲਗਾਏ ਗਏ ਸੋਲਰ ਪੈਨਲ ਰੋਜ਼ਾਨਾ 25,000 ਯੂਨਿਟ ਬਿਜਲੀ ਪੈਦਾ ਕਰਦੇ ਹਨ ਜਦੋਂ ਕਿ ਹੇਠਾਂ ਖੇਤਾਂ ਵਿੱਚ ਹਰੀਆਂ-ਭਰੀਆਂ ਫਸਲਾਂ ਉੱਗਦੀਆਂ ਹਨ। ਇਹ ਇਸ ਗੱਲ ਦੀ ਇੱਕ ਚਮਕਦਾਰ ਉਦਾਹਰਣ ਹੈ ਕਿ ਕਿਵੇਂ ਭਾਰਤੀ ਕਿਸਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਦੂਰਦਰਸ਼ੀ ਅਗਵਾਈ ਹੇਠ ਨਵੀਨਤਾ ਅਤੇ ਸਾਫ਼ ਊਰਜਾ ਨੂੰ ਅਪਣਾ ਰਹੇ ਹਨ।”

ਕੇਂਦਰੀ ਮੰਤਰੀ ਨੇ ਇਹ ਵੀ ਦੱਸਿਆ ਕਿ, “ਭਾਰਤ ਨੇ ਇਸ ਸਾਲ ਅਪ੍ਰੈਲ-ਸਤੰਬਰ ਦੀ ਮਿਆਦ ਵਿੱਚ ਰਿਕਾਰਡ 25 ਗੀਗਾਵਾਟ ਨਵਿਆਉਣਯੋਗ ਊਰਜਾ ਸਮਰੱਥਾ ਜੋੜੀ ਹੈ ਅਤੇ ਲਗਭਗ 125 ਗੀਗਾਵਾਟ ਸੂਰਜੀ ਸਮਰੱਥਾ ਦੇ ਨਾਲ ਭਾਰਤ ਹੁਣ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਸੂਰਜੀ ਊਰਜਾ ਉਤਪਾਦਕ ਬਣ ਗਿਆ ਹੈ। ਭਾਰਤ ਨੇ ਅਪ੍ਰੈਲ-ਸਤੰਬਰ 2025 (ਵਿੱਤੀ ਸਾਲ 26 ਦੇ ਪਹਿਲੇ ਅੱਧ) ਵਿੱਚ ਰਿਕਾਰਡ 25 ਗੀਗਾਵਾਟ ਨਵਿਆਉਣਯੋਗ ਊਰਜਾ ਸਮਰੱਥਾ ਜੋੜ ਕੇ ਸਾਫ਼ ਊਰਜਾ ਦੇ ਖੇਤਰ ਵਿੱਚ ਇੱਕ ਇਤਿਹਾਸਕ ਮੀਲ ਪੱਥਰ ਪ੍ਰਾਪਤ ਕੀਤਾ ਹੈ। ਇਹ ਪ੍ਰਾਪਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇੱਕ ਚਮਕਦਾਰ ਅਤੇ ਟਿਕਾਊ ਭਵਿੱਖ ਦੇ ਦ੍ਰਿਸ਼ਟੀਕੋਣ ਨੂੰ ਦਰਸਾਉਂਦੀ ਹੈ ਅਤੇ ਨਵਿਆਉਣਯੋਗ ਊਰਜਾ ਵਿੱਚ ਵਿਸ਼ਵ ਲੀਡਰਸ਼ਿਪ ਵੱਲ ਦੇਸ਼ ਦੀ ਯਾਤਰਾ ਨੂੰ ਤੇਜ਼ ਕਰਦੀ ਹੈ।”

ਭਾਰਤ ਦੀ ਸਫਲਤਾ ਦੀ ਕਹਾਣੀ ਸਿਰਫ਼ ਸੰਖਿਆਵਾਂ ਬਾਰੇ ਨਹੀਂ ਸਗੋਂ ਲੋਕਾਂ ਬਾਰੇ ਹੈ। ਵਰਤਮਾਨ ਵਿੱਚ, ਦੇਸ਼ ਵਿੱਚ ਕੁੱਲ ਸਥਾਪਿਤ ਬਿਜਲੀ ਸਮਰੱਥਾ ਵਿੱਚ ਗੈਰ-ਜੀਵਾਸ਼ਮ ਸਰੋਤਾਂ ਦਾ ਹਿੱਸਾ 50 ਪ੍ਰਤੀਸ਼ਤ ਤੋਂ ਵੱਧ ਹੋ ਗਿਆ ਹੈ, ਜਿਸ ਨਾਲ ਭਾਰਤ ਆਪਣੇ ਨਵਿਆਉਣਯੋਗ ਊਰਜਾ ਟੀਚਿਆਂ ਨੂੰ ਨਿਰਧਾਰਤ ਸਮੇਂ ਤੋਂ ਪੰਜ ਸਾਲ ਪਹਿਲਾਂ ਪ੍ਰਾਪਤ ਕਰ ਸਕਦਾ ਹੈ।

Related posts

24 ਦੇਸ਼ਾਂ ਵਿੱਚ ਭਾਰਤੀ ਨਿਰਯਾਤ ਸਾਲ-ਦਰ-ਸਾਲ ਵਧਿਆ

admin

ਭਾਰਤ ਇੱਕ ਗਲੋਬਲ ਜਹਾਜ਼ ਨਿਰਮਾਣ ਕੇਂਦਰ ਬਣਨ ਦੇ ਲਈ ਤਿਆਰ

admin

ਇਨੋਵੇਸ਼ਨਸ ਐਂਡ ਐਪੀਲਕੇਸ਼ਨਸ ਇਨ ਮੈਥੇਮੈਟਿਕਸ ਵਿਸ਼ੇ ’ਤੇ ਸੈਮੀਨਾਰ ਕਰਵਾਇਆ ਗਿਆ

admin