“ਅਮਰੀਕੀ ਰਾਸ਼ਟਰਪਤੀ ਟਰੰਪ ਦੀ ਯੋਜਨਾ ਦੇ ਅਨੁਸਾਰ ਇਜ਼ਰਾਈਲ ਅਤੇ ਹਮਾਸ ਵਿਚਕਾਰ ਜੰਗਬੰਦੀ ਦਾ ਪਹਿਲਾ ਪੜਾਅ ਅਤੇ ਬੰਧਕਾਂ ਅਤੇ ਕੈਦੀਆਂ ਦੀ ਰਿਹਾਈ ਪੂਰੀ ਹੋ ਗਈ ਹੈ। ਗਾਜ਼ਾ ਸ਼ਾਂਤੀ ਯੋਜਨਾ ਦੇ ਤਹਿਤ ਹਮਾਸ ਨੂੰ ਆਪਣੇ ਹਥਿਆਰ ਛੱਡ ਕੇ ਗਾਜ਼ਾ ਛੱਡਣਾ ਪਵੇਗਾ। ਜੇਕਰ ਉਹ ਆਪਣੇ ਹਥਿਆਰ ਨਹੀਂ ਛੱਡਦੇ ਤਾਂ ਉਨ੍ਹਾਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਜਾਵੇਗਾ।
ਅਮਰੀਕਾ ਦੇ ਉਪ-ਰਾਸ਼ਟਰਪਤੀ ਜੇਡੀ ਵੈਂਸ ਨੇ ਗਾਜ਼ਾ ਦੇ ਉੱਤਰ ਵਿੱਚ ਕਿਰਿਆਤ ਗੈਟ ਵਿੱਚ ਬੋਲਦਿਆਂ ਉਪ-ਰਾਸ਼ਟਰਪਤੀ ਵੈਂਸ ਨੇ ਕਿਹਾ ਹੈ ਕਿ, “ਜੇਕਰ ਹਮਾਸ ਸਹਿਯੋਗ ਕਰਦਾ ਹੈ ਤਾਂ ਉਸਨੂੰ ਬਚਾਇਆ ਜਾ ਸਕਦਾ ਹੈ। ਜੇਕਰ ਇਹ ਸਹਿਯੋਗ ਨਹੀਂ ਕਰਦਾ ਹੈ ਤਾਂ ਹਮਾਸ ਦਾ ਸਫਾਇਆ ਹੋ ਜਾਵੇਗਾ। ਵ੍ਹਾਈਟ ਹਾਊਸ ਵਿਦੇਸ਼ੀ ਫੌਜਾਂ ਦੀ ਮੌਜੂਦਗੀ ਬਾਰੇ ਇਜ਼ਰਾਈਲ ‘ਤੇ ਦਬਾਅ ਨਹੀਂ ਪਾਏਗਾ, ਇਹ ਇਜ਼ਰਾਈਲੀਆਂ ਲਈ ਸਹਿਮਤ ਹੋਣ ਦਾ ਮਾਮਲਾ ਹੈ ਅਤੇ ਤੁਰਕੀ ਇਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਅ ਸਕਦਾ ਹੈ। ਟਰੰਪ ਦੀ ਸ਼ਾਂਤੀ ਯੋਜਨਾ ਦਾ ਪਹਿਲਾ ਪੜਾਅ ਪੂਰਾ ਹੋ ਗਿਆ ਹੈ, ਦੂਜਾ ਪੜਾਅ ਹੁਣ ਖੋਜਿਆ ਜਾ ਰਿਹਾ ਹੈ। ਕੀ ਮੈਂ 100 ਪ੍ਰਤੀਸ਼ਤ ਯਕੀਨ ਨਾਲ ਕਹਿ ਸਕਦਾ ਹਾਂ ਕਿ ਇਹ ਕੰਮ ਕਰੇਗਾ? ਨਹੀਂ, ਪਰ ਮੁਸ਼ਕਲਾਂ ਕੋਸ਼ਿਸ਼ ਕਰਕੇ ਹੱਲ ਹੁੰਦੀਆਂ ਹਨ।”
ਵਰਨਣਯੋਗ ਹੈ ਕਿ ਸ਼ਾਂਤੀ-ਯੋਜਨਾ ਦੇ ਅਨੁਸਾਰ ਇਜ਼ਰਾਈਲ ਅਤੇ ਹਮਾਸ ਵਿਚਕਾਰ ਜੰਗਬੰਦੀ ਦਾ ਪਹਿਲਾ ਪੜਾਅ ਅਤੇ ਬੰਧਕਾਂ ਅਤੇ ਕੈਦੀਆਂ ਦੀ ਰਿਹਾਈ ਪੂਰੀ ਹੋ ਗਈ ਹੈ। ਅਮਰੀਕਾ ਦੇ ਉਪ-ਰਾਸ਼ਟਰਪਤੀ ਜੇਡੀ ਵੈਂਸ ਦੀ ਫੇਰੀ ਤੋਂ ਪਹਿਲਾਂ ਹੀ ਮੱਧ ਪੂਰਬ ਲਈ ਅਮਰੀਕਾ ਦੇ ਵਿਸ਼ੇਸ਼ ਦੂਤ ਸਟੀਵ ਵਿਟਕੌਫ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਜਵਾਈ, ਜੈਰੇਡ ਕੁਸ਼ਨਰ ਇਜ਼ਰਾਈਲ ਵਿੱਚ ਪਹੁੰਚੇ ਹੋਏ ਸਨ। ਜੰਗਬੰਦੀ ਸਮਝੌਤੇ ਨੂੰ ਉਲੰਘਣਾ ਦੇ ਆਪਸੀ ਦੋਸ਼ਾਂ ਕਾਰਨ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਹੈ, ਪਰ ਇਜ਼ਰਾਈਲ ਅਤੇ ਹਮਾਸ ਦੋਵਾਂ ਨੇ ਜਨਤਕ ਤੌਰ ‘ਤੇ ਆਪਣੀ ਵਚਨਬੱਧਤਾ ਦੀ ਪੁਸ਼ਟੀ ਕੀਤੀ ਹੈ।