India Technology

ਭਾਰਤੀ ਸੂਬੇ ਆਂਧਰਾ ਪ੍ਰਦੇਸ਼ ਵਿੱਚ ਸਥਾਪਿਤ ਹੋਵੇਗੀ AI ਯੂਨੀਵਰਸਿਟੀ

ਆਂਧਰਾ ਪ੍ਰਦੇਸ਼ ਸਰਕਾਰ ਇੱਕ AI ਯੂਨੀਵਰਸਿਟੀ ਸਥਾਪਤ ਕਰਨ ਜਾ ਰਹੀ ਹੈ।

ਭਾਰਤੀ ਸੂਬੇ ਆਂਧਰਾ ਪ੍ਰਦੇਸ਼ ਦੀ ਸਰਕਾਰ ਇੱਕ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਯੂਨੀਵਰਸਿਟੀ ਸਥਾਪਤ ਕਰਨ ਦੀ ਤਿਆਰੀ ਕਰ ਰਹੀ ਹੈ। ਇਹ ਜਾਣਕਾਰੀ ਰਾਜ ਦੇ ਸਿੱਖਿਆ, ਆਈ.ਟੀ. ਅਤੇ ਇਲੈਕਟ੍ਰਾਨਿਕਸ ਮੰਤਰੀ, ਨਾਰਾ ਲੋਕੇਸ਼ ਨੇ ਦਿੱਤੀ ਹੈ।

ਆਂਧਰਾ ਪ੍ਰਦੇਸ਼ ਦੇ ਸਿੱਖਿਆ, ਆਈ.ਟੀ. ਅਤੇ ਇਲੈਕਟ੍ਰਾਨਿਕਸ ਮੰਤਰੀ, ਨਾਰਾ ਲੋਕੇਸ਼ ਨੇ ਕਿਹਾ ਹੈ ਕਿ ਰਾਜ ਵਿੱਚ ਸਕੂਲ ਪੱਧਰ ‘ਤੇ AI ਕੋਰਸ ਸ਼ੁਰੂ ਕੀਤੇ ਜਾ ਰਹੇ ਹਨ। ਸਰਕਾਰੀ ਸਕੂਲਾਂ ਵਿੱਚ AI ਅਤੇ ਰੋਬੋਟਿਕਸ ਲੈਬਾਂ ਵੀ ਸਥਾਪਿਤ ਕੀਤੀਆਂ ਜਾ ਰਹੀਆਂ ਹਨ। ਆਂਧਰਾ ਪ੍ਰਦੇਸ਼ ਸਿੱਖਿਆ ਸੁਧਾਰਾਂ ਵਿੱਚ ਇੱਕ ਮੋਹਰੀ ਰਾਜ ਬਣ ਰਿਹਾ ਹੈ। ਉਨ੍ਹਾਂ ਦੱਸਿਆ ਕਿ ਰਾਜ ਸਰਕਾਰ ਸਿੱਖਿਆ, ਸਿਹਤ ਅਤੇ ਭਲਾਈ ਯੋਜਨਾਵਾਂ ਵਿੱਚ ੳੀ ਦੀ ਵਰਤੋਂ ਕਰ ਰਹੀ ਹੈ, ਜਿਸ ਨਾਲ ਸੇਵਾਵਾਂ ਵਧੇਰੇ ਪ੍ਰਭਾਵਸ਼ਾਲੀ ਬਣ ਰਹੀਆਂ ਹਨ। ਸੂਬੇ ਦੇ ਮੁੱਖ-ਮੰਤਰੀ ਐਨ. ਚੰਦਰਬਾਬੂ ਨਾਇਡੂ ਦੀ ਅਗਵਾਈ ਹੇਠ ਰਾਜ ਨੂੰ ਪਿਛਲੇ 16 ਮਹੀਨਿਆਂ ਵਿੱਚ 10 ਲੱਖ ਕਰੋੜ ਰੁਪਏ ਤੋਂ ਵੱਧ ਦੇ ਨਿਵੇਸ਼ ਪ੍ਰਾਪਤ ਹੋਏ ਹਨ, ਜਿਸ ਵਿੱਚ ਗੂਗਲ ਅਤੇ ਆਰਸੇਲਰ ਮਿੱਤਲ ਵਰਗੀਆਂ ਕੰਪਨੀਆਂ ਸ਼ਾਮਲ ਹਨ।

Related posts

ਆਸੀਆਨ 2025 : ਪ੍ਰਸ਼ਾਂਤ ਖੇਤਰ ਵਿੱਚ ਸ਼ਾਂਤੀ, ਸਥਿਰਤਾ ਅਤੇ ਖੁਸ਼ਹਾਲੀ ‘ਤੇ ਚੁਣੌਤੀਆਂ ‘ਤੇ ਚਰਚਾ ਹੋਵੇਗੀ

admin

‘ਇੰਡੀਆ ਮੈਰੀਟਾਈਮ ਵੀਕ 2025’ ਅੱਜ ਤੋਂ ਪੰਜ ਦਿਨਾਂ ਤੱਕ ਚੱਲੇਗਾ !

admin

‘ਫਿੱਟ ਇੰਡੀਆ ਸੰਡੇ ਔਨ ਸਾਈਕਲ’ ਦਾ 45ਵਾਂ ਐਡੀਸ਼ਨ ਪੂਰੇ ਭਾਰਤ ‘ਚ ਆਯੋਜਿਤ !

admin