ਭਾਰਤ 2030 ਤੱਕ ਦੁਨੀਆ ਦਾ ਸਭ ਤੋਂ ਵੱਡਾ ਡਿਵੈਲਪਰ ਭਾਈਚਾਰਾ ਬਣਨ ਵੱਲ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਭਾਰਤ ਵਿੱਚ 2030 ਤੱਕ 57.5 ਮਿਲੀਅਨ ਡਿਵੈਲਪਰ ਹੋਣ ਦਾ ਅਨੁਮਾਨ ਹੈ, ਜਿਸ ਨਾਲ ਦੇਸ਼ ਵਿਸ਼ਵ ਪੱਧਰ ‘ਤੇ ਸਭ ਤੋਂ ਵੱਡਾ ਡਿਵੈਲਪਰ ਅਧਾਰ ਬਣ ਜਾਵੇਗਾ।
ਮਾਈਕ੍ਰੋਸਾਫਟ ਦੇ ਚੇਅਰਮੈਨ ਸੱਤਿਆ ਨਡੇਲਾ ਨੇ ‘ਮਾਈਕ੍ਰੋਸਾਫਟ ਲੀਡਰਸ਼ਿਪ ਕਨੈਕਸ਼ਨ’ ਪ੍ਰੋਗਰਾਮ ਵਿੱਚ ਦੱਸਿਆ ਕਿ, “ਕਿਵੇਂ ਨਵੇਂ ਟੂਲ ਅਤੇ ਪਲੇਟਫਾਰਮ ਲੋਕਾਂ ਦੇ ਸੌਫਟਵੇਅਰ ਵਿਕਸਤ ਕਰਨ, ਐਪਲੀਕੇਸ਼ਨ ਬਣਾਉਣ ਅਤੇ ਮਲਟੀ-ਏਜੰਟ ਏਆਈ ਸਿਸਟਮ ਡਿਜ਼ਾਈਨ ਕਰਨ ਦੇ ਤਰੀਕੇ ਨੂੰ ਬਦਲ ਰਹੇ ਹਨ। ਭਾਰਤੀ ਡਿਵੈਲਪਰ ਪਹਿਲਾਂ ਹੀ GitHub, Azure, ਅਤੇ Microsoft ਦੇ ਨਵੇਂ AI ਪਲੇਟਫਾਰਮ ਨੂੰ ਉੱਨਤ ਪ੍ਰੋਜੈਕਟਾਂ ਲਈ ਵਰਤ ਰਹੇ ਹਨ ਜੋ ਪਹਿਲਾਂ ਵੱਡੀਆਂ ਖੋਜ ਪ੍ਰਯੋਗਸ਼ਾਲਾਵਾਂ ਤੱਕ ਸੀਮਿਤ ਸਨ। ਨਡੇਲਾ ਨੇ AI ਐਪਲੀਕੇਸ਼ਨ ਵਿਕਾਸ ਲਈ ਮਾਈਕ੍ਰੋਸਾਫਟ ਦੇ ਨਵੇਂ ਟੂਲਚੇਨ – ਐਪਬਿਲਡਰ, ਕੋਪਾਇਲਟ ਸਟੂਡੀਓ ਅਤੇ ਫਾਊਂਡਰੀ ਵਾਰੇ ਦੱਸਿਆ ਕਿ, ਸਾਫਟਵੇਅਰ ਵਿਕਾਸ ਦਾ ਭਵਿੱਖ ਹੁਣ ਇੱਕ ਸਿੰਗਲ ੳੀ ਮਾਡਲ ਤੱਕ ਸੀਮਿਤ ਨਹੀਂ ਹੈ ਸਗੋਂ ਇਹ ਇੱਕ ਵਿਆਪਕ ਈਕੋਸਿਸਟਮ ਬਣਾਉਣ ‘ਤੇ ਕੇਂਦ੍ਰਤ ਕਰਦਾ ਹੈ ਜਿੱਥੇ ਡਿਵੈਲਪਰ ਵਿਸ਼ਵਾਸ ਨਾਲ ਉਨ੍ਹਾਂ ਲਈ ਢੁਕਵੇਂ ਮਾਡਲਾਂ ਦੀ ਚੋਣ, ਮੁਲਾਂਕਣ ਅਤੇ ਤੈਨਾਤ ਕਰ ਸਕਦੇ ਹਨ। ਮਾਈਕ੍ਰੋਸਾਫਟ ਇਸ ਈਕੋਸਿਸਟਮ ਵਿੱਚ ਭਾਰੀ ਨਿਵੇਸ਼ ਕਰ ਰਿਹਾ ਹੈ ਤਾਂ ਜੋ ਡਿਵੈਲਪਰਾਂ, ਖਾਸ ਕਰਕੇ ਭਾਰਤ ਵਿੱਚ ਇਸਨੂੰ ਅਗਲੀ ਪੀੜ੍ਹੀ ਦੀਆਂ ਐਪਲੀਕੇਸ਼ਨਾਂ ਬਣਾਉਣ ਦੇ ਯੋਗ ਬਣਾਇਆ ਜਾ ਸਕੇ ਜੋ ਕਾਰੋਬਾਰਾਂ ਦੁਆਰਾ ਵਰਤੇ ਜਾਂਦੇ ਮੌਜੂਦਾ ਡੇਟਾ ਅਤੇ ਪ੍ਰਣਾਲੀਆਂ ਨਾਲ ਸਹਿਜੇ ਹੀ ਏਕੀਕ੍ਰਿਤ ਹੋਣ।
ਮਾਈਕ੍ਰੋਸਾਫਟ ਦੇ ਚੇਅਰਮੈਨ ਸੱਤਿਆ ਨਡੇਲਾ ਨੇ ਐਲਾਨ ਕੀਤਾ ਹੈ ਕਿ ਉਹ ਅਗਲੇ ਚਾਰ ਸਾਲਾਂ ਵਿੱਚ ਭਾਰਤ ਵਿੱਚ 17.5 ਬਿਲੀਅਨ ਡਾਲਰ ਦਾ ਨਿਵੇਸ਼ ਕਰੇਗਾ।
