Health & FitnessInternationalPunjab

ਫਰਾਂਸ ‘ਚ ਮਰੀਜ਼ ਦਾ ਇਲਾਜ਼ ਰੋਕਣ ਦੀ ਕੋਸ਼ਿਸ਼ ਕਰਨ ਵਾਲਾ ਹਸਪਤਾਲ ਦੋਸ਼ੀ ਕਰਾਰ

ਫਰਾਂਸ ਦੀ ਇੱਕ ਕੋਰਟ ਨੇ ਮਰੀਜ਼ ਦਾ ਇਲਾਜ਼ ਰੋਕਣ ਦੀ ਕੋਸ਼ਿਸ਼ ਕਰਨ ਵਾਲੇ ਹਸਪਤਾਲ ਨੂੰ ਦੋਸ਼ੀ ਕਰਾਰ ਦਿੱਤਾ ਹੈ।

ਪੈਰਿਸ, (ਸੁਖਵੀਰ ਸਿੰਘ ਸੰਧੂ) – ਇਥੇ ਦੇ ਸੇਨ ਸੇਦਾਂਨੀ ਇਲਾਕੇ ਵਿੱਚ ਸਥਿਤ ਇੱਕ ਹਸਪਤਾਲ ਨੂੰ ਅਦਾਲਤ ਵਲੋਂ ਦੋਸ਼ੀ ਕਰਾਰ ਦਿੱਤਾ ਗਿਆ ਹੈ, ਜਿਸਨੇ ਗੰਭੀਰ ਬੀਮਾਰ ਮਰੀਜ਼ ਦਾ ਇਲਾਜ਼ ਰੋਕਣ ਦੀ ਕੋਸ਼ਿਸ਼ ਕੀਤੀ ਸੀ। ਮਰੀਜ਼ ਕਾਫੀ ਸਮੇ ਤੋਂ ਹਸਪਤਾਲ ਵਿੱਚ ਦਾਖਲ ਸੀ। ਹਸਪਤਾਲ ਪ੍ਰਸ਼ਾਸਨ ਨੇ ਮਰੀਜ਼ ਦੇ ਪ੍ਰੀਵਾਰ ਨੂੰ ਦੱਸਿਆ ਸੀ ਕਿ ਇਸ ਦੀ ਹਾਲਤ ਵਿੱਚ ਕੋਈ ਸੁਧਾਰ ਨਹੀ ਹੋ ਰਿਹਾ ਤੇ ਨਾ ਹੀ ਕੋਈ ਉਮੀਦ ਹੈ, ਹੁਣ ਇਸ ਦਾ ਇਲਾਜ਼ ਰੋਕ ਦੇਣਾ ਚਾਹੀਦਾ ਹੈ। ਪਰ ਮਰੀਜ਼ ਦਾ ਇਸ ਲਈ ਰਾਜ਼ੀ ਨਹੀ ਸੀ ਅਤੇ ਪ੍ਰੀਵਾਰ ਨੇ ਇਸ ਫੈਸਲੇ ਦਾ ਸਖਤ ਵਿਰੋਧ ਕੀਤਾ। ਪ੍ਰੀਵਾਰ ਦਾ ਕਹਿਣਾ ਸੀ ਕਿ ਉਸ ਦੇ ਸਾਹ ਚੱਲ ਰਹੇ ਹਨ ਅਤੇ ਉਸ ਨੂੰ ਜਿੰਦਗੀ ਜਿਊਣ ਦਾ ਪੂਰਾ ਹੱਕ ਹੈ। ਅਖੀਰ ਪੀ੍ਰਵਾਰ ਇਸ ਮਾਮਲੇ ਨੂੰ ਅਦਾਲਤ ਵਿੱਚ ਲੈ ਗਿਆ।

ਅਦਾਲਤ ਨੇ ਡਾਕਟਰੀ ਰਿਪੋਰਟਾਂ ਲੈਕੇ ਸਬੂਤਾਂ ਸਮੇਤ ਡੁੰਘਾਈ ਨਾਲ ਜਾਂਚ ਕੀਤੀ। ਮਾਨਯੋਗ ਜੱਜ ਨੇ ਆਪਣਾ ਫੈਸਲਾ ਸੁਣਾਉਂਦਿਆ ਕਿਹਾ ਕਿ ਮਰੀਜ਼ ਦੀ ਦੇਖਭਾਲ ਵਿੱਚ ਲਾਪਰਵਾਹੀ ਵਰਤੀ ਗਈ ਹੈ ਅਤੇ ਇਲਾਜ਼ ਰੋਕਣ ਦੀ ਕੋਸ਼ਿਸ਼ ਸਰਾਸਰ ਗਲਤ ਹੈ। ਅਦਾਲਤ ਨੇ ਮਰੀਜ਼ ਦੇ ਪ੍ਰੀਵਾਰ ਨੂੰ ਮੁਆਜਵਾ ਅਦਾ ਕਰਨ ਦਾ ਹੁਕਮ ਵੀ ਸੁਣਾਇਆ। ਅਦਾਲਤ ਨੇ ਇਹ ਵੀ ਕਿਹਾ ਕਿ ਹਰ ਮਰੀਜ਼ ਦੀ ਜਿੰਦਗੀ ਕੀਮਤੀ ਹੁੰਦੀ ਹੈ ਅਤੇ ਬਿਨ੍ਹਾਂ ਉਹਨਾਂ ਦੀ ਸਹਿਮਤੀ ਦੇ ਇਲਾਜ਼ ਰੋਕਿਆ ਨਹੀ ਜਾ ਸਕਦਾ। ਅਦਾਲਤ ਦਾ ਇਹ ਫੈਸਲਾ ਮਿਸਾਲ ਬਣ ਚੁੱਕਿਆ ਹੈ ਅਤੇ ਫਰਾਂਸ ਵਿੱਚ ਮਰੀਜ਼ਾਂ ਦੇ ਅਧਿਕਾਰਾਂ ਨਾਲ ਜੁੜੀਆਂ ਸੰਸਥਾਵਾਂ ਨੇ ਇਸ ਦਾ ਭਰਵਾਂ ਸਵਾਗਤ ਕੀਤਾ ਹੈ।

Related posts

ਗੁਰਬਾਣੀ ਨਾਲ ਵਾਧੂ ਲਗਾਂ-ਮਾਤਰਾਂ ਲਗਾ ਕੇ ਛਾਪਣ ਦਾ ਮਾਮਲਾ: ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਨੇ 3 ਮਈ ਨੂੰ ਹੋਣ ਵਾਲੀ ਇਕੱਤਰਤਾ ਵਿਚ ਪੰਥਕ ਜਥੇਬੰਦੀਆਂ ਨੂੰ ਸ਼ਾਮਲ ਹੋਣ ਦੀ ਕੀਤੀ ਅਪੀਲ

Bunty

ਈਦਗਾਹ ਕਿਲਾ ਵਿਖੇ ਹਜ਼ਾਰਾਂ ਦੀ ਗਿਣਤੀ ‘ਚ ਲੋਕਾਂ ਨੇ ਅਦਾ ਕੀਤੀ ਈਦ ਦੀ ਨਮਾਜ਼ !

admin

G-7 ਦੇਸ਼ਾਂ ਨੇ ਰੂਸ ਨੂੰ ਕਾਲੇ ਸਾਗਰ ਬੰਦਰਗਾਹਾਂ ਦੀ ਨਾਕਾਬੰਦੀ ਖ਼ਤਮ ਕਰਨ ਲਈ ਕਿਹਾ, ਖੁਰਾਕ ਸੁਰੱਖਿਆ ਲਈ ਅਰਬਾਂ ਡਾਲਰ ਦੇਣ ਦਾ ਵਾਅਦਾ

Bunty