Punjab

ਛੀਨਾ ਨੇ ਸ੍ਰੀ ਨਬੀਨ ਨੂੰ ਭਾਜਪਾ ਦੇ ਰਾਸ਼ਟਰੀ ਕਾਰਜਕਾਰੀ ਪ੍ਰਧਾਨ ਨਿਯੁਕਤ ਹੋਣ ’ਤੇ ਦਿੱਤੀ ਵਧਾਈ

ਭਾਜਪਾ ਦੇ ਸੀਨੀਅਰ ਆਗੂ ਸ: ਰਜਿੰਦਰ ਮੋਹਨ ਸਿੰਘ ਛੀਨਾ।

ਅੰਮ੍ਰਿਤਸਰ – ਭਾਜਪਾ ਦੇ ਸੀਨੀਅਰ ਆਗੂ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਬਿਹਾਰ ਸਰਕਾਰ ਦੇ ਮੰਤਰੀ ਸ੍ਰੀ ਨਿਤਿਨ ਨਬੀਨ ਨੂੰ ਭਾਰਤੀ ਜਨਤਾ ਪਾਰਟੀ ਦਾ ਕੌਮਾਂਤਰੀ ਕਾਰਜਕਾਰੀ ਪ੍ਰਧਾਨ ਨਿਯੁਕਤ ਕੀਤੇ ਜਾਣ ’ਤੇ ਖੁਸ਼ੀ ਦਾ ਇਜ਼ਹਾਰ ਕੀਤਾ ਹੈ। ਉਨ੍ਹਾਂ ਅੱਜ ਸ੍ਰੀ ਨਬੀਨ ਨੂੰ ਭੇਜੇ ਆਪਣੇ ਪੱਤਰ ਰਾਹੀਂ ਵਧਾਈ ਦਿੰਦਿਆਂ ਕਿਹਾ ਕਿ ਦੁਨੀਆ ’ਚ ਉਚੇ ਦਰਜੇ ਦੀ ਸਿਆਸੀ ਪਾਰਟੀ ‘ਭਾਰਤੀ ਜਨਤਾ ਪਾਰਟੀ’ ਦੇ ਪ੍ਰਧਾਨ ਵਜੋਂ ਅੱਜ ਰਸਮੀ ਤੌਰ ’ਤੇ ਅਹੁਦਾ ਸੰਭਾਲਣਾ ਬਹੁਤ ਹੀ ਮਾਣ ਵਾਲੀ ਗੱਲ ਹੈ।

ਭਾਜਪਾ ਦੇ ਸੀਨੀਅਰ ਆਗੂ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਕਿਹਾ ਕਿ ਉਕਤ ਮਹੱਤਵਪੂਰਨ ਜ਼ਿੰਮੇਵਾਰੀ ਸ੍ਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਵੱਲੋਂ ਸ੍ਰੀ ਨਬੀਨ ਦੇ ਸੰਗਠਨਾਤਮਕ ਤਜਰਬੇ, ਜ਼ਮੀਨੀ ਪੱਧਰ ’ਤੇ ਮੌਜੂਦਗੀ ਅਤੇ ਪ੍ਰਸ਼ਾਸਨਿਕ ਯੋਗਤਾਵਾਂ ਦੇ ਮੱਦੇਨਜ਼ਰ ਸੌਂਪੀ ਗਈ ਹੈ। ਇਸ ਮੌਕੇ ਸ: ਛੀਨਾ ਨੇ ਸ੍ਰੀ ਨਬੀਨ ਦੇ ਕਾਰਜਕਾਲ ਸਬੰਧੀ ਗੱਲਬਾਤ ਕਰਦਿਆਂ ਕਿਹਾ ਕਿ ਰਾਜਨੀਤੀ ’ਚ ਅਹਿਮ ਕਿਰਦਾਰ ਨਿਭਾਉਂਦਿਆਂ ਚਾਰ ਵਾਰ ਵਿਧਾਇਕ ਰਹੇ ਹਨ। ਉਨ੍ਹਾਂ ਕਿਹਾ ਕਿ ਸ੍ਰੀ ਨਬੀਨ ਬਿਹਾਰ ਸਰਕਾਰ ’ਚ ਸੜਕ ਨਿਰਮਾਣ ਮੰਤਰੀ ਹਨ ਅਤੇ ਲਗਾਤਾਰ ਚਾਰ ਵਾਰ ਬਾਂਕੀਪੁਰ ਵਿਧਾਨ ਸਭਾ ਹਲਕਾ ਜਿੱਤਣ ਤੋਂ ਬਾਅਦ ਆਪਣੀ ਦੂਰਅੰਦੇਸ਼ੀ ਸੋਚ ਸਦਕਾ ਪਾਰਟੀ ਦੀਆਂ ਨੀਤੀਆਂ ਅਤੇ ਵਿਕਾਸ ਕਾਰਜਾਂ ਨੂੰ ਬਿਨ੍ਹਾਂ ਭੇਦਭਾਵ ਦੇ ‘ਵਿਰਾਸਤੀ ਸਿਆਸਤ’ ਰਾਹੀਂ ਅਗਾਂਹ ਤੋਰਦਿਆਂ ਸਰਕਾਰ ਅਤੇ ਸੰਗਠਨ ’ਚ ਅਹਿਮ ਭੂਮਿਕਾ ਨਿਭਾਅ ਰਹੇ ਹਨ, ਜੋ ਕਿ ਹੁਣ ਸ੍ਰੀ ਜੇ. ਪੀ. ਨੱਡਾ ਦੀ ਜਗ੍ਹਾ ਲੈਣਗੇ।

ਇਸ ਮੌਕੇ ਸ: ਛੀਨਾ ਨੇ ਸ੍ਰੀ ਨਬੀਨ ’ਤੇ ਉਮੀਦ ਜਾਹਿਰ ਕਰਦਿਆਂ ਕਿ ਉਨ੍ਹਾਂ ਦੀ ਯੋਗ ਅਗਵਾਈ ਹੇਠ ਪਾਰਟੀ ਨਵੀਆਂ ਉਚਾਈਆਂ ਨੂੰ ਛੂਹੇਗੀ ਅਤੇ ਰਾਸ਼ਟਰ ਨਿਰਮਾਣ ਅਤੇ ਜਨਤਕ ਸੇਵਾ ਪ੍ਰਤੀ ਆਪਣੀ ਵਚਨਬੱਧਤਾ ਨੂੰ ਹੋਰ ਮਜ਼ਬੂਤ ਕਰਨਗੇ। ਉਨ੍ਹਾਂ ਉਮੀਦ ਜਾਹਿਰ ਕਰਦਿਆਂ ਕਿਹਾ ਕਿ ਪੰਜਾਬ ਰਾਜ ਨਾਲ ਸਬੰਧਿਤ ਮਹੱਤਵਪੂਰਨ ਮੁੱਦਿਆਂ ਦੇ ਨਾਲ-ਨਾਲ ਪਾਰਟੀ ਨਾਲ ਸਬੰਧਿਤ ਹੋਰ ਮਾਮਲਿਆਂ ’ਤੇ ਚਰਚਾ ਕਰਨ ਲਈ ਜਲਦ ਹੀ ਸ੍ਰੀ ਨਬੀਨ ਨੂੰ ਮਿਲਣ ਲਈ ਜਾਣਗੇ।

Related posts

ਨਾਮ ਬਦਲਣ ਦੀ ਥਾਂ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਮ ‘ਤੇ ਆਧੁਨਿਕ ਉੱਚ-ਸਿੱਖਿਆ ਸੰਸਥਾ ਸਥਾਪਤ ਹੋਵੇ

admin

ਪੰਜਾਬ ਕਾਂਗਰਸ ਦੇ ਪ੍ਰਧਾਨ ਨੂੰ ਚੰਨੀ ਦਾ ਮਾਈਕ ਬੰਦ ਕਿਉਂ ਕਰਨਾ ਪਿਆ ?

admin

‘ਟੁੱਟੀ ਗੰਢੀ’ ਦੇ ਪਵਿੱਤਰ ਦਿਹਾੜੇ ਮੌਕੇ ਆਓ ਇਕੱਠੇ ਹੋਕੇ ‘ਰੰਗਲੇ ਪੰਜਾਬ’ ਦੀ ਸਿਰਜਣਾ ਕਰੀਏ – ਬੀਬੀ ਮਾਣੂੰਕੇ

admin