ਦੋਧੀ ਡੇਅਰੀ ਯੂਨੀਅਨ ਮਾਨਸਾ ਨੇ ਯੂਨੀਅਨ ਦੇ ਦਫ਼ਤਰ ਵਿੱਚ 28ਵਾਂ ਧਾਰਮਿਕ ਸਮਾਗਮ ਕਰਵਾਇਆ। ਇਸ ਮੌਕੇ ਭੋਗ ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ ਅਤੇ 2000 ਦੇ ਕਰੀਬ ਸੰਗਤਾਂ ਨੇ ਸਮੂਲੀਅਤ ਕੀਤੀ। ਪੰਜਾਬ ਦੀਆਂ 10-12 ਮੰਡੀਆਂ ਤੋਂ ਦੋਧੀ ਡੇਅਰੀ ਯੂਨੀਅਨ ਦੇ ਸੂਬਾਈ ਪ੍ਰਧਾਨ ਰਾ ਰਾਜਿੰਦਰ ਸਿੰਘ ਅਤੇ ਸੀਨੀਅਰ ਮੀਤ ਪ੍ਰਧਾਨ ਜਰਨੈਲ ਸਿੰਘ ਬੰਗੀ ਨੇ ਉਚੇਚੇ ਤੌਰ ਤੇ ਸਮੂਲੀਅਤ ਕੀਤੀ।
ਭੋਗ ਉਪਰੰਤ ਸਾਰੀਆਂ ਮੰਡੀਆਂ ਦੀ ਹੋਈ ਮੀਟਿੰਗ ਵਿੱਚ ਦੋਧੀਆਂ ਦੀਆਂ ਮੰਗਾਂ ਅਤੇ ਸਮੱਸਿਆਵਾਂ ਤੇ ਖੁੱਲ ਕੇ ਵਿਚਾਰ ਚਰਚਾ ਕੀਤੀ ਗਈ। ਸਾਰੇ ਹੀ ਬੁਲਾਰਿਆਂ ਨੇ ਕਿਹਾ ਕਿ ਜੋ ਮੋਦੀ ਸਰਕਾਰ ਅਮਰੀਕਾ ਨਾਲ ਮੁਕਤ ਵਪਾਰ ਸਮਝੌਤੇ ਦੀ ਗੱਲ ਕਰ ਰਹੀ ਹੈ। ਖਾਸ ਕਰਕੇ ਡੇਅਰੀ ਅਤੇ ਖੇਤੀ ਸੈਕਟਰ ਸੰਬੰਧੀ ਉਸ ਨਾਲ ਪੰਜਾਬ ਦਾ ਡੇਅਰੀ ਧੰਦਾ ਜੋ ਪਹਿਲਾ ਹੀ ਮੰਦੇ ਦੀ ਮਾਰ ਹੇਠ ਹੈ, ਤਬਾਹ ਹੋ ਜਾਵੇਗਾ। ਜਦੋਂ ਕਿ ਕਰੋੜਾਂ ਹੀ ਲੋਕਾਂ ਦਾ ਰੁਜ਼ਗਾਰ ਦੁੱਧ ਧੰਦੇ ਨਾਲ ਜੁੜਿਆ ਹੈ। ਜੇਕਰ ਸਰਕਾਰ ਅਜਿਹਾ ਕਰਦੀ ਹੈ ਤਾਂ ਦੋਧੀ ਡੇਅਰੀ ਯੂਨੀਅਨ ਪੰਜਾਬ ਹੋਰ ਭਰਾਤਰੀ ਜਥੇਬੰਦੀਆਂ ਨਾਲ ਰਲਕੇ ਸੰਘਰਸ਼ ਕਰਨ ਲਈ ਮਜਬੂਰ ਹੋਵੇਗੀ।
ਇਹ ਧਾਰਮਿਕ ਸਮਾਗਮ ਸੂਬਾਈ ਜਨਰਲ ਸਕੱਤਰ ਸੱਤਪਾਲ ਸਿੰਘ ਮਾਨਸਾ, ਸ਼ਹਿਰੀ ਪ੍ਰਧਾਨ ਮੰਗਤ ਰਾਏ ਖੋਖਰ ਕਲਾਂ, ਜਿਲ੍ਹਾ ਜਨਰਲ ਸਕੱਤਰ ਲਾਭ ਸਿੰਘ ਭੈਣੀ ਬਾਘਾ ਦੀ ਅਗਵਾਈ ਹੇਠ ਕਰਾਇਆ ਗਿਆ। ਸਮਾਗਮ ਵਿੱਚ ਹਲਕੇ ਦੇ ਐਮ.ਐਲ.ਏ. ਵਿਜ਼ੇ ਕੁਮਾਰ ਸਿੰਗਲਾ ਅਤੇ ਮਾਨਸਾ ਨਗਰ ਕੌਂਸਲ ਦੇ ਪ੍ਰਧਾਨ ਨੀਨੂ ਕੁਮਾਰ ਨੇ ਵੀ ਸਿਰਕਤ ਕੀਤੀ ਅਤੇ ਦੋਧੀਆਂ ਦੀਆਂ ਮੰਗਾਂ ਪੂਰੀਆ ਕਰਨ ਦਾ ਭਰੋਸਾ ਦਿਵਾਇਆ। ਸਮਾਗਮ ਵਿੱਚ ਗੁਰਪ੍ਰੀਤ ਸਿੰਘ ਜਨਰਲ ਸਕੱਤਰ, ਗੋਪਾਲ ਗਰਗ ਖਜਾਨਚੀ, ਰਾਜੂ ਕੁਮਾਰ, ਕਾਲਾ ਰਾਮ, ਸੰਦੀਪ ਸਿੰਘ, ਜਗਸੀਰ ਸਿੰਘ, ਹਰਬੰਸ ਸਿੰਘ, ਸ਼ਿਵਦਿੱਤ ਸਿੰਘ, ਕਾਕਾ ਸਿੰਘ, ਬਿੰਦਰ ਸਿੰਘ, ਅਮਰੀਕ ਸਿੰਘ ਰੱਲਾ, ਬੂਟਾ, ਰਮਨਾ, ਜੱਸੀ ਸਿੰਘ, ਲਖਵਿੰਦਰ ਸਿੰਘ, ਗੁਰਬਿੰਦਰ ਸਿੰਘ, ਗੁਰਦਾਸ ਸਿੰਘ, ਲਾਲੀ ਸਿੰਘ, ਨਿਰਭੈ ਸਿੰਘ, ਰਾਮ ਚੰਦ, ਨਰਿੰਦਰ ਨੰਦੀ, ਪੱਪੀ ਸਿੰਘ, ਕੁਲਵੰਤ ਸਿੰਘ, ਰਮਨ ਸਿੰਘ, ਜੀਵਨ ਸਿੰਘ, ਪਰਮਜੀਤ ਸਿੰਘ, ਗੁਲਾਬ ਸਿੰਘ ਅਤੇ ਹੋਰਨਾਂ ਨੇ ਵੀ ਹਾਜ਼ਰੀ ਲਵਾਈ।
