BusinessArticlesIndiaWomen's World

ਕੂੜੇ ਤੋਂ ਕਮਾਈ: ਦਲਿਤ ਮਹਿਲਾ ਨੇ ਖੜ੍ਹਾ ਕੀਤਾ ਰਬੜ ਰੀਸਾਈਕਲਿੰਗ ਬਿਜ਼ਨੈੱਸ !

ਸ੍ਰੀਮਤੀ ਸਵਰਣਲਤਾ ਨੇਥਿਪੁਡੀ, ਸਵਰਣਕਰੁਣਾ ਪ੍ਰਿੰਸਟਨ ਰਬਰ ਇੰਡਸਟਰੀਜ਼ ਪ੍ਰਾਈਵੇਟ ਲਿਮਿਟੇਡ ਦੀ ਮਾਲਕਣ। -ਪੀਆਈਬੀ।

ਨਵੀਨਤਾ, ਉਦਮਸ਼ੀਲਤਾ ਅਤੇ ਸਮੇਂ ਸਿਰ ਮਿਲੀ ਸਰਕਾਰੀ ਵਿੱਤੀ ਮੱਦਦ ਨਾਲ ਭਾਰਤ ਵਿੱਚ ਕਈ ਨਵੇਂ ਉਦਮੀ ਆਪਣੇ ਕਾਰੋਬਾਰ ਸਫ਼ਲਤਾਪੂਰਵਕ ਸਥਾਪਤ ਕਰ ਰਹੇ ਹਨ। ਅਜਿਹੀ ਹੀ ਇੱਕ ਪ੍ਰੇਰਣਾਦਾਇਕ ਮਿਸਾਲ ਆਂਧਰਾ ਪ੍ਰਦੇਸ਼ ਦੇ ਵਿਸਾਖਾਪਟਨਮ ਦੀ ਸਵਰਣਕਰੁਣਾ ਪ੍ਰਿੰਸਟਨ ਰਬਰ ਇੰਡਸਟਰੀਜ਼ ਪ੍ਰਾਈਵੇਟ ਲਿਮਿਟੇਡ ਹੈ। ਇਸ ਕੰਪਨੀ ਦੀ ਸਥਾਪਨਾ ਅਨੁਸੂਚਿਤ ਜਾਤੀ ਨਾਲ ਸਬੰਧਤ ਪਹਿਲੀ ਪੀੜ੍ਹੀ ਦੀ ਮਹਿਲਾ ਉਦਮੀ ਸ੍ਰੀਮਤੀ ਸਵਰਣਲਤਾ ਨੇਥਿਪੁਡੀ ਨੇ ਕੀਤੀ ਹੈ।

ਸਵਰਣਕਰੁਣਾ ਪ੍ਰਿੰਸਟਨ ਰਬੜ ਇੰਡਸਟਰੀਜ਼ ਨੇ ਇੱਕ ਆਧੁਨਿਕ ਅਤੇ ਆਟੋਮੈਟਿਕ ਰਬੜ ਰੀਸਾਈਕਲਿੰਗ ਪਲਾਂਟ ਸਥਾਪਤ ਕੀਤਾ ਹੈ, ਜਿੱਥੇ ਪੁਰਾਣੇ ਅਤੇ ਬੇਕਾਰ ਟਾਇਰਾਂ ਨੂੰ ਰੀਸਾਈਕਲ ਕਰਕੇ 10 ਤੋਂ 40 ਮੈਸ਼ ਤੱਕ ਦਾ ਉੱਚ ਗੁਣਵੱਤਾ ਵਾਲਾ ਕਰੰਬ ਰਬੜ ਪਾਊਡਰ ਤਿਆਰ ਕੀਤਾ ਜਾਂਦਾ ਹੈ। ਇਸ ਪਲਾਂਟ ਦੀ ਸਾਲਾਨਾ ਉਤਪਾਦਨ ਸਮਰੱਥਾ ਲਗਭਗ 6,000 ਮੀਟ੍ਰਿਕ ਟਨ ਹੈ। ਇਹ ਪ੍ਰਾਜੈਕਟ ਨਾ ਸਿਰਫ਼ ਪੁਰਾਣੇ ਟਾਇਰਾਂ ਦੇ ਨਿਪਟਾਰੇ ਦੀ ਸਮੱਸਿਆ ਦਾ ਹੱਲ ਕਰਦਾ ਹੈ, ਸਗੋਂ ਰੀਸਾਈਕਲਿੰਗ ਰਾਹੀਂ ਉਦਯੋਗਾਂ ਲਈ ਕੀਮਤੀ ਕੱਚਾ ਮਾਲ ਵੀ ਤਿਆਰ ਕਰਦਾ ਹੈ ਅਤੇ ਸਰਕੂਲਰ ਇਕੋਨੋਮੀ ਨੂੰ ਉਤਸ਼ਾਹਿਤ ਕਰਦਾ ਹੈ।

ਇਹ ਸਫ਼ਲਤਾ ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰਾਲੇ ਦੇ ਅਨੁਸੂਚਿਤ ਜਾਤੀਆਂ ਲਈ ਵੈਂਚਰ ਕੈਪੀਟਲ ਫੰਡ ਦੀ ਮੱਦਦ ਨਾਲ ਸੰਭਵ ਹੋਈ ਹੈ, ਜਿਸ ਨੇ ਉਨ੍ਹਾਂ ਦੇ ਕਾਰੋਬਾਰ ਨੂੰ ਨਵੀਂ ਉਚਾਈ ਦਿੱਤੀ। ਇਸ ਕੰਪਨੀ ਦੇ ਪ੍ਰਾਜੈਕਟ ਦੀ ਸੰਭਾਵਨਾ ਨੂੰ ਦੇਖਦੇ ਹੋਏ ਅਨੁਸੂਚਿਤ ਜਾਤੀਆਂ ਲਈ ਵੈਂਚਰ ਕੈਪੀਟਲ ਫੰਡ ਨੇ ਸਾਲ 2023 ਵਿੱਚ ਕੰਪਨੀ ਨੂੰ 5 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ। ਇਹ ਰਕਮ ਇਕਵਿਟੀ ਅਤੇ ਵਿਕਲਪਕ ਤੌਰ ‘ਤੇ ਬਦਲੇ ਜਾ ਸਕਣ ਵਾਲੇ ਡਿਬੈਂਚਰ) ਦੇ ਰੂਪ ਵਿੱਚ ਦਿੱਤੀ ਗਈ। ਇਸ ਮੱਦਦ ਨਾਲ ਕੰਪਨੀ ਨੂੰ ਸਿਡਬੀ ਤੋਂ ਦੂਜੇ ਪੜਾਅ ਦੀ ਫੰਡਿੰਗ ਵੀ ਮਿਲੀ, ਜਿਸ ਨਾਲ ਇਸ ਦੇ ਵਿਸਥਾਰ ਨੂੰ ਹੋਰ ਗਤੀ ਮਿਲੀ।

ਇਸ ਵਿੱਤੀ ਸਹਾਇਤਾ ਨਾਲ ਕੰਪਨੀ ਨੇ ਆਧੁਨਿਕ ਉਤਪਾਦਨ ਢਾਂਚਾ ਤਿਆਰ ਕੀਤਾ ਅਤੇ ਹੁਣ ਤੱਕ ਦੋ ਲੱਖ ਤੋਂ ਵੱਧ ਬੇਕਾਰ ਟਾਇਰਾਂ ਨੂੰ ਰੀਸਾਈਕਲ ਕੀਤਾ ਹੈ। ਇਸ ਦੇ ਨਾਲ ਹੀ ਸਥਾਨਕ ਲੋਕਾਂ ਲਈ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਏ ਹਨ ਅਤੇ ਵਾਤਾਵਰਣ-ਅਨੁਕੂਲ ਕੂੜਾ ਪ੍ਰਬੰਧਨ ਨੂੰ ਵੀ ਫਾਇਦਾ ਮਿਲਿਆ ਹੈ। ਕੰਪਨੀ ਨੇ ਟੀਵੀਐਸ ਸੁੰਦਰਮ ਅਤੇ ਹਿੰਕੋਲ ਵਰਗੀਆਂ ਪ੍ਰਸਿੱਧ ਉਦਯੋਗਿਕ ਕੰਪਨੀਆਂ ਨਾਲ ਮਜ਼ਬੂਤ ਕਾਰੋਬਾਰੀ ਸਾਂਝ ਵੀ ਬਣਾਈ ਹੈ, ਜਿਸ ਨਾਲ ਇਸ ਦੀ ਮਾਰਕੀਟ ਵਿੱਚ ਪਹੁੰਚ ਅਤੇ ਭਵਿੱਖ ਹੋਰ ਮਜ਼ਬੂਤ ਹੋਇਆ ਹੈ। ਇਸ ਵੇਲੇ ਕੰਪਨੀ ਵਿੱਚ 15 ਲੋਕਾਂ ਨੂੰ ਸਿੱਧਾ ਰੁਜ਼ਗਾਰ ਮਿਲਿਆ ਹੋਇਆ ਹੈ। ਇਨ੍ਹਾਂ ਵਿੱਚ 5 ਅਨੁਸੂਚਿਤ ਜਾਤੀ ਅਤੇ 10 ਹੋਰ ਵਰਗਾਂ ਨਾਲ ਸਬੰਧਤ ਕਰਮਚਾਰੀ ਸ਼ਾਮਲ ਹਨ।

ਕੰਪਨੀ ਦੀ ਹੁਣ ਤੱਕ ਦੀ ਸਥਿਤੀ:

  • ਲਗਭਗ 8 ਕਰੋੜ ਰੁਪਏ ਦੀ ਸੰਪਤੀ ਤਿਆਰ ਕੀਤੀ ਹੈ।
  • 2.09 ਕਰੋੜ ਰੁਪਏ ਦੀ ਨਿਵੇਸ਼ੀ ਸੰਪਤੀ ਹਾਸਲ ਕੀਤੀ ਹੈ।
  • 4.36 ਕਰੋੜ ਰੁਪਏ ਦਾ ਕਾਰੋਬਾਰ (ਰੈਵੇਨਿਊ) ਕੀਤਾ ਹੈ।
  • 4.60 ਕਰੋੜ ਰੁਪਏ ਦਾ ਮੁਨਾਫ਼ਾ ਦਰਜ ਕੀਤਾ ਹੈ।

ਇਹ ਪ੍ਰਾਜੈਕਟ ਕੂੜੇ ਨੂੰ ਕੀਮਤੀ ਉਦਯੋਗਿਕ ਉਤਪਾਦਾਂ ਵਿੱਚ ਬਦਲਣ, ਰੁਜ਼ਗਾਰ ਪੈਦਾ ਕਰਨ ਅਤੇ ਵਾਤਾਵਰਣ ਦੀ ਸੁਰੱਖਿਆ ਨੂੰ ਉਤਸ਼ਾਹਿਤ ਕਰਨ ਦਾ ਇੱਕ ਸਫ਼ਲ ਮਾਡਲ ਬਣ ਗਿਆ ਹੈ।

ਸ੍ਰੀਮਤੀ ਸਵਰਣਲਤਾ ਨੇਥਿਪੁਡੀ ਨੇ ਆਪਣੀ ਸਫ਼ਲਤਾ ਦੀ ਕਹਾਣੀ ਸਾਂਝੀ ਕਰਦਿਆਂ ਦੱਸਿਆ ਕਿ “ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰਾਲੇ ਦੇ ਅਨੁਸੂਚਿਤ ਜਾਤੀਆਂ ਲਈ ਵੈਂਚਰ ਕੈਪੀਟਲ ਫੰਡ ਤੋਂ ਮਿਲੀ ਵਿੱਤੀ ਮੱਦਦ ਨੇ ਸਾਡੇ ਕਾਰੋਬਾਰ ਨੂੰ ਮਜ਼ਬੂਤੀ ਦਿੱਤੀ। ਅਸੀਂ ਇੱਕ ਵਾਤਾਵਰਣੀ ਸਮੱਸਿਆ ਨੂੰ ਸਫ਼ਲ ਕਾਰੋਬਾਰੀ ਮੌਕੇ ਵਿੱਚ ਬਦਲ ਦਿੱਤਾ ਹੈ। ਅੱਜ ਸਾਡੀ ਕੰਪਨੀ ਪੁਰਾਣੇ ਟਾਇਰਾਂ ਨੂੰ ਕੀਮਤੀ ਉਦਯੋਗਿਕ ਉਤਪਾਦਾਂ ਵਿੱਚ ਤਬਦੀਲ ਕਰ ਰਹੀ ਹੈ, ਰੁਜ਼ਗਾਰ ਪੈਦਾ ਕਰ ਰਹੀ ਹੈ, ਸਰਕੂਲਰ ਇਕਾਨੋਮੀ ਨੂੰ ਉਤਸ਼ਾਹਿਤ ਕਰ ਰਹੀ ਹੈ ਅਤੇ ਇੱਕ ਸਾਫ਼-ਸੁਥਰੇ ਅਤੇ ਹਰਿਆਲੇ ਭਾਰਤ ਦੇ ਨਿਰਮਾਣ ਵਿੱਚ ਯੋਗਦਾਨ ਪਾ ਰਹੀ ਹੈ।”

ਸਵਰਣਕਰੁਣਾ ਪ੍ਰਿੰਸਟਨ ਰਬੜ ਇੰਡਸਟਰੀਜ਼ ਦੀ ਸਫ਼ਲਤਾ ਇਹ ਦਰਸਾਉਂਦੀ ਹੈ ਕਿ ਜੇਕਰ ਅਨੁਸੂਚਿਤ ਜਾਤੀ ਦੇ ਉਦਮੀਆਂ ਨੂੰ ਸਹੀ ਸਮੇਂ ਵਿੱਤੀ ਮੱਦਦ ਅਤੇ ਮਾਰਗਦਰਸ਼ਨ ਮਿਲੇ, ਤਾਂ ਉਹ ਨਵੇਂ ਖੇਤਰਾਂ ਵਿੱਚ ਸਫ਼ਲ ਉਦਯੋਗ ਸਥਾਪਤ ਕਰ ਸਕਦੇ ਹਨ, ਰੁਜ਼ਗਾਰ ਦੇ ਮੌਕੇ ਪੈਦਾ ਕਰ ਸਕਦੇ ਹਨ ਅਤੇ ਵਾਤਾਵਰਣ ਦੀ ਸੰਭਾਲ ਦੇ ਨਾਲ ਦੇਸ਼ ਦੇ ਆਰਥਿਕ ਵਿਕਾਸ ਵਿੱਚ ਮਹੱਤਵਪੂਰਨ ਯੋਗਦਾਨ ਦੇ ਸਕਦੇ ਹਨ। ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰਾਲੇ ਦਾ ਇਸ ਵਾਰੇ ਕਹਿਣਾ ਹੈ ਕਿ ਉਹ ਉਦਮਸ਼ੀਲਤਾ ਨੂੰ ਉਤਸ਼ਾਹਿਤ ਕਰਕੇ ਸਮਾਵੇਸ਼ੀ ਆਰਥਿਕ ਵਿਕਾਸ, ਨਵੇਂ ਰੁਜ਼ਗਾਰ ਅਤੇ ਹਰਿਆਲੇ ਭਵਿੱਖ ਦੀ ਨਿਰਮਾਣ ਲਈ ਲਗਾਤਾਰ ਕੰਮ ਕਰ ਰਿਹਾ ਹੈ। – ਪੀਆਈਬੀ।

Related posts

ਯੂਕਰੇਨ-ਅਮਰੀਕਾ ਦੀ ਰਿਆਧ ਵਿੱਚ ਗੱਲਬਾਤ ਸਮਾਪਤ: ਰੂਸ-ਯੂਕਰੇਨ ਕਾਲੇ ਸਾਗਰ ਵਿੱਚ ਫੌਜੀ ਕਾਰਵਾਈ ਖਤਮ ਕਰਨ ਲਈ ਸਹਿਮਤ

admin

ਦਿੱਲੀ ਕਮੇਟੀ ਨੇ ਸੱਜਣ ਕੁਮਾਰ ਦੀ ਜ਼ਮਾਨਤ ਨੂੰ ਲੈ ਕੇ ਕੂੜ ਪ੍ਰਚਾਰ ਕਰ ਰਹੇ ਮਨਜੀਤ ਸਿੰਘ ਜੀ ਕੇ ਨੂੰ ਸ਼ੀਸ਼ਾ ਵਿਖਾਇਆ ਕਮੇਟੀ ਹਮੇਸ਼ਾ ਸਿੱਖ ਹਿੱਤਾਂ ਵਾਸਤੇ ਡਟੀ  ਹੈ ਤੇ ਡੱਟਦੀ ਰਹੇਗੀ : ਕਾਲਕਾ, ਕਾਹਲੋਂ

Bunty

‘ਆਪ’ ਸਰਕਾਰ ਵੱਲੋਂ ਮੁਲਾਜ਼ਮਾਂ ਲਈ ਨਵਾਂ ਫੁਰਮਾਨ ਜਾਰੀ

Bunty