ਚੀਨ ਦੀ ਸਰਕਾਰ ਅਤੇ ਰੂਸੀ ਮੀਡੀਆ ਕੋਰੋਨਾਵਾਇਰਸ ਵਾਰੇ ਬਹਿਸ ਕਰ ਰਹੇ ਹਨ ਇਹ ਇਕ ਅਮਰੀਕੀ ਸਾਜਿਸ਼ ਹੈ ਜਿਸ ਨਾਲ ਅਮਰੀਕਾ ਬੈਕਫੁੱਟ ‘ਤੇ ਹੈ। ਹੁਣ ਤੱਕ ਅਮਰੀਕਾ ਖੁਦ ਚੀਨੀ ਲੈਬ ਤੋਂ ਕੋਰੋਨਾ ਵਾਇਰਸ ਸਾਬਤ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਹੁਣ ਇਨ੍ਹਾਂ ਸਾਰੇ ਦਾਅਵਿਆਂ ਤੋਂ ਬਾਅਦ ਹੁਣ ਉਹ ਦੇਸ਼ ਦੇ ਲੋਕਾਂ ਤੇ ਪੂਰੇ ਵਿਸ਼ਵ ਨੂੰ ਇਹਨਾਂ ਅਫਵਾਹਾਂ ਵਿੱਚ ਨਾ ਆਉਣ ਲਈ ਯਕੀਨ ਦਿਵਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਵੈਸੇ ਹੁਣ ਅਮਰੀਕਾ ਵਿਚ ਕੋਰੋਨਾਵਾਇਰਸ ਬਹੁਤ ਤੇਜ਼ੀ ਨਾਲ ਫੈਲ ਰਹੀ ਹੈ।
ਅਮਰੀਕਾ ‘ਤੇ ਸਕੈਟੀਕਲ ਨਜ਼ਰ
ਚੀਨ ਅਤੇ ਈਰਾਨ ਦੀ ਤਬਾਹੀ ਤੋਂ ਬਾਅਦ ਜਦੋਂ ਸ਼ੱਕ ਦੀਆਂ ਨਜ਼ਰਾਂ ਅਮਰੀਕਾ ਵੱਲ ਉੱਠਣ ਲੱਗੀਆਂ ਹਨ ਤਾਂ ਅਮਰੀਕਾ ਨੇ ਕੋਰੋਨਾਵਾਇਰਸ ਨੂੰ ਲੈ ਕੇ ਰੂਸ, ਚੀਨ ਅਤੇ ਇਰਾਨ ਨੂੰ ਕਟਹਿਰੇ ਵਿੱਚ ਪਾ ਖੜ੍ਹਾ ਕਰ ਦਿੱਤਾ ਹੈ। ਅਮਰੀਕਾ ਨੇ ਕਿਹਾ ਕਿ ਜੇ ਇਨ੍ਹਾਂ ਦੇਸ਼ਾਂ ਨੇ ਕੋਰੋਨਾ ਯਾਨੀ ਕੋਵਿਡ -19 ਬਾਰੇ ਸਹੀ ਜਾਣਕਾਰੀ ਦਿੱਤੀ ਹੁੰਦੀ ਤਾਂ ਇਸ ਨੂੰ ਫੈਲਣ ਤੋਂ ਰੋਕਿਆ ਜਾ ਸਕਦਾ ਸੀ। ਯੂ ਐਸ ਦੇ ਵਿਦੇਸ਼ ਮੰਤਰੀ ਮਾਈਕ ਪੋਂਪਿਓ ਨੇ ਵੀ ਇਨ੍ਹਾਂ ਤਿੰਨਾਂ ਮੁਲਕਾਂ ‘ਤੇ ਕੋਰੋਨਾਵਾਇਰਸ ਨੂੰ ਲੈ ਕੇ ਬਹੁਤ ਗਲਤ ਪ੍ਰਚਾਰ ਫੈਲਾਉਣ ਦਾ ਦੋਸ਼ ਵੀ ਲਾਇਆ ਹੈ।
ਕੋਰੋਨਾਵਾਇਰਸ ‘ਤੇ ਯੂ ਐੱਸ਼
ਯੂ ਐਸ ਦੇ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਕਿਹਾ ਹੈ ਕਿ ਜੇਕਰ ਚੀਨ, ਰੂਸ ਅਤੇ ਈਰਾਨ ਨੇ ਕੋਰੋਨਾ ਵਾਇਰਸ ਬਾਰੇ ਸਹੀ ਜਾਣਕਾਰੀ ਦਿੱਤੀ ਹੁੰਦੀ ਤਾਂ ਇਸ ਦੇ ਫੈਲਣ ਨੂੰ ਰੋਕਿਆ ਜਾ ਸਕਦਾ ਸੀ। ਕੋਰੋਨਾਵਾਇਰਸ ਨੂੰ ਲੈ ਕੇ ਬਹੁਤ ਗਲਤ ਪ੍ਰਚਾਰ ਫੈਲਾਆਿ ਜਾ ਰਿਹਾ ਹੈ। ਇਸ ਲਈ ਹੁਣ ਇਹ ਮਹੱਤਵਪੂਰਨ ਹੈ ਕਿ ਜਿਹੜਾ ਵੀ ਇਸ ਨਾਲ ਸਬੰਧਤ ਕੋਈ ਜਾਣਕਾਰੀ ਹਾਸਿਲ ਕਰਦਾ ਹੈ, ਉਨ੍ਹਾਂ ਨੂੰ ਸਰੋਤਾਂ ਦੀ ਜਾਂਚ ਕਰਨੀ ਚਾਹੀਦੀ ਹੈ ਇਸ ਵਕਤ ਬਹੁਤ ਸਾਰੇ ‘ਮਾੜੇ ਐਕਟਰ’ ਅਫਵਾਹਾਂ ਫੈਲਾਅ ਰਹੇ ਹਨ ਜੋ ਕਿ ਬਿਲਕੁਲ ਗਲਤ ਹੈ।
ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਂਪਿਓ ਦਾ ਬਿਆਨ ਸਪੱਸ਼ਟ ਸੰਕੇਤ ਦੇ ਰਿਹਾ ਹੈ ਕਿ ਚੀਨ ਅਤੇ ਇਰਾਨ ਦੀ ਕੋਰੋਨਾਵਾਇਰਸ ਨਾਲ ਹੋਈ ਤਬਾਹੀ ਤੋਂ ਬਾਅਦ ਹੁਣ ਦੁਨੀਆਂ ਇਸ ਤਰਕ ਨੂੰ ਸਮਝਣ ਲੱਗੀ ਹੈ ਅਤੇ ਅਮਰੀਕਾ ਇਹ ਨਹੀਂ ਚਾਹੁੰਦਾ ਕਿ ਉਸ ਦੇ ਵਿਰੁੱਧ ਹਵਾ ਤਿਆਰ ਹੋ ਜਾਵੇ।
ਮਾਈਕ ਪੋਂਪਿਓ ਨੇ ਕਿਹਾ ਕਿ ਅਜਿਹੀਆਂ ਕਈਂ ਥਾਵਾਂ ਤੋਂ ਅਜਿਹੀ ਜਾਣਕਾਰੀ ਛਾਪੀ ਜਾ ਰਹੀ ਹੈ ਕਿ ਕੋਵਿਡ-19 ਦਾ ਜਨਮ ਯੂ ਐਸ ਫੌਜ ਦੇ ਕਾਰਣ ਹੋਇਆ ਹੈ ਅਤੇ ਇਹੀ ਕਾਰਨ ਹੈ ਕਿ ਅਮਰੀਕਾ ਵਿਚ ਤਾਲਾਬੰਦੀ ਕੀਤੀ ਗਈ ਹੈ। ਜਦਕਿ ਅਸੀਂ ਖ਼ੁਦ ਕੋਰੋਨਾਵਾਇਰਸ ਨੂੰ ਫੈਲਣ ਤੋਂ ਰੋਕਣ ਦੀ ਕੋਸ਼ਿਸ਼ ਕਰ ਰਹੇ ਹਾਂ। ਸਾਰੇ ਅਮਰੀਕਨ ਵਾਸੀਆਂ ਨੂੰ ਅਪੀਲ ਹੈ ਕਿ ਉਹ ਅਜਿਹੀ ਜਾਣਕਾਰੀ ‘ਤੇ ਵਿਸ਼ਵਾਸ ਨਾ ਕਰਨ।
ਅਮਰੀਕਾ ਦੀ ਨੀਅਤ ‘ਤੇ ਇਸ ਲਈ ਵੀ ਸਵਾਲ ਉੱਠ ਰਹੇ ਹਨ ਕਿ ਹਾਲੇ ਕੁੱਝ ਦਿਨ ਪਹਿਲਾਂ ਤੱਕ ਅਮਰੀਕਾ ਇਹ ਕਹਿ ਰਿਹਾ ਸੀ ਕਿ ਇਹ ਮਾਰੂ ਕੋਰੋਨਾਵਾਇਰਸ ਚੀਨ ਦੀ ਵੁਹਾਨ ਲੈਬ ਤੋਂ ਸ਼ੁਰੂ ਹੋਇਆ ਤੇ ਚੀਨੀ ਅਧਿਕਾਰੀਆਂ ਦੀ ਇੱਕ ਗਲਤੀ ਪਹਿਲਾਂ ਚੀਨ ਵਿੱਚ ਅਤੇ ਫਿਰ ਪੂਰੇ ਵਿਸ਼ਵ ਭਰ ਵਿੱਚ ਫੈਲ ਗਿਆ। ਹੁਣ ਯੂ ਐਸ ਦੇ ਵਿਦੇਸ਼ ਮੰਤਰੀ ਇਸ ਦੇ ਲਈ ਰੂਸ ਅਤੇ ਈਰਾਨ ਨੂੰ ਵੀ ਜਿੰਮੇਵਾਰ ਠਹਿਰਾ ਰਹੇ ਹਨ। ਜਦਕਿ ਅਸਲੀਅਤ ਇਹ ਹੈ ਕਿ ਚੀਨ ਅਤੇ ਈਰਾਨ ਨੂੰ ਖੁਦ ਅਮਰੀਕਾ ਦੇ ਵਲੋਂ ਲਗਾਈਆਂ ਗਈਆਂ ਬੰਦਿਸ਼ਾਂ ਦੇ ਕਾਰਣ ਇਸ ਘਾਤਕ ਮਹਾਂਮਾਰੀ ਕੰਟਰੋਲ ਕਰਨ ਲਈ ਵੱਡਾ ਸੰਘਰਸ਼ ਕਰਨਾ ਪਿਆ ਹੈ।
ਬੇਸ਼ੱਕ ਹਾਲੇ ਤੱਕ ਅਜਿਹਾ ਕੋਈ ਸਬੂਤ ਨਹੀਂਂ ਮਿਲਿਆ ਹੈ ਕਿ ਇਹ ਸਾਬਤ ਹੋ ਸਕੇ ਕਿ ਇਹ ਕੋਰੋਨਾ ਵਿਸ਼ਾਣੂ ਇਕ ਲੈਬ ਵਿਚ ਪੈਦਾ ਹੋਇਆ ਸੀ। ਇਸਦੇ ਬਾਵਜੂਦ ਵਿਸ਼ਵ ਭਰ ਦੀਆਂ ਯੂਨੀਵਰਸਿਟੀਆਂ ਅਤੇ ਵਿਗਿਆਨੀ ਇਹ ਦਾਅਵਾ ਕਰ ਰਹੇ ਹਨ ਕਿ ਇਹ ਵਾਇਰਸ ਲੈਬ ਤੋਂ ਨਹੀਂ ਬਲਕਿ ਜਾਨਵਰਾਂ ਤੋਂ ਮਨੁੱਖਾਂ ਤੱਕ ਪਹੁੰਚਿਆ ਹੈ। ਇਸ ਦੀ ਸੰਭਾਵਨਾ ਜਿਆਦਾ ਹੈ ਕਿ ਇਹ ਟਰਾਂਸਮਿਸ਼ਨ ਭਾਵ ਇਕ ਤੋਂ ਦੂਜੇ ਤੱਕ ਪਹੁੰਚਣ ਦੀ ਪ੍ਰਕਿਰਿਆ ਚਮਗਿੱਦੜ ਰਾਹੀਂ ਹੋਈ ਹੈ ਕਿਉਂਕਿ ਕੋਵਿਡ -19 ਦੇ ਵਿੱਚ ਪਾਏ ਜਾਣ ਵਾਲੇ ਜੀਨੋਮ ਸੀਕਿਉਸੈਂਗ ਚਮਗਿੱਦੜ ਵਿੱਚ ਪਾਏ ਜਾਣ ਵਾਲੇ ਵਾਇਰਸ ਦੇ ਨਾਲ 96.2 ਫੀਸਦੀ ਮਿਲਦੇ-ਜੁਲਦੇ ਹਨ।