Bollywood

ਅਰਜੁਨ ਰਾਮਪਾਲ ਤੇ ਮੇਹਰ ਜੇਸਿਆ ਦੇ ਤਲਾਕ ਨੂੰ ਮਿਲੀ ਮੰਜ਼ੂਰੀ, ਜਾਣੋਂ ਕਿਸ ਨੂੰ ਮਿਲੀ ਧੀਆਂ ਦੀ ਕਸਟਡੀ

ਬਾਲੀਵੁੱਡ ਦੀ ਸਭ ਤੋਂ ਪਿਆਰੀ ਅਤੇ ਆਦਰਸ਼ ਜੋੜੀ ਅਰਜੁਨ ਰਾਮਪਾਲ ਅਤੇ ਮੇਹਰ ਜੇਸੀਆ ਦੋਵਾਂ ਦੇ ਪ੍ਰਸ਼ੰਸਕ ਉਦੋਂ ਹੈਰਾਨ ਰਹਿ ਗਏ ਜਦੋਂ ਉਨ੍ਹਾਂ ਨੇ ਵਿਆਹ ਦੇ 21 ਸਾਲਾਂ ਬਾਅਦ ਅਲੱਗ ਹੋਣ ਦਾ ਫੈਸਲਾ ਕੀਤਾ। ਦੋਵਾਂ ਨੇ 1998 ‘ਚ ਵਿਆਹ ਕੀਤਾ ਅਤੇ ਦੋ ਪਿਆਰੀਆਂ ਧੀਆਂ ਮਾਹੀਕਾ (2002) ਅਤੇ ਮਾਈਰਾ (2005) ਨੂੰ ਜਨਮ ਦਿੱਤਾ। ਸਾਲ 2019 ਦੀ ਸ਼ੁਰੂਆਤ ‘ਚ ਦੋਵਾਂ ਦੇ ਤਲਾਕ ਦੀ ਖ਼ਬਰ ਸਾਹਮਣੇ ਆਈ ਸੀ। ਦੋਵੇਂ ਅਪ੍ਰੈਲ 2019 ‘ਚ ਅਦਾਲਤ ਗਏ ਸਨ।

ਦੋਵਾਂ ਦਾ ਵਿਆਹ ਸਪੈਸ਼ਲ ਮੈਰਿਜ ਐਕਟ ਦੇ ਤਹਿਤ ਹੋਇਆ ਸੀ ਅਤੇ ਤਲਾਕ ਲੈਣ ਲਈ ਦੋਵਾਂ ਨੂੰ ਇਕ ਸਾਲ ਲਈ ਵੱਖ ਰਹਿਣਾ ਪਿਆ। ਸਪਾਟਬੌਏ ਦੀ ਰਿਪੋਰਟ ਅਨੁਸਾਰ ਬਾਂਦਰਾ ਫੈਮਲੀ ਕੋਰਟ ਦੀ ਪ੍ਰਿੰਸੀਪਲ ਜੱਜ ਸਲਜਾ ਸਾਵਨ ਨੇ ਮੰਗਲਵਾਰ (19 ਨਵੰਬਰ 2019) ਨੂੰ ਜੋੜੇ ਦੇ ਤਲਾਕ ਨੂੰ ਮਨਜ਼ੂਰੀ ਦੇ ਦਿੱਤੀ ਹੈ। ਤਲਾਕ ਦੋਵਾਂ ਦੀ ਆਪਸੀ ਸਹਿਮਤੀ ਨਾਲ ਹੋਇਆ। ਦੋਵਾਂ ਧੀਆਂ ਦੀ ਹਿਰਾਸਤ ਮਾਂ ਮੇਹਰ ਜੇਸੀਆ ਨੂੰ ਦਿੱਤੀ ਗਈ ਹੈ।

ਤਲਾਕ ਤੋਂ ਬਾਅਦ ਗੈਬਰੀਏਲਾ ਨਾਲ ਪਿਆਰ:

ਮਾਈਰਾ ਰਾਮਪਾਲ ਅਤੇ ਮਾਹਿਰਾ ਰਾਮਪਾਲ ਆਪਣੀ ਮਾਂ ਦੇ ਨਾਲ 2 ਬੀਐਚਕੇ ਅਪਾਰਟਮੈਂਟ ‘ਚ ਰਹਿ ਰਹੀਆਂ ਹਨ। ਅਰਜੁਨ ਰਾਮਪਾਲ ਜੇਸੀਆ ਮੇਹਰ ਤੋਂ ਵੱਖ ਹੋਣ ਤੋਂ ਬਾਅਦ ਮਾਡਲ ਅਤੇ ਅਭਿਨੇਤਰੀ ਗੈਬਰੀਏਲਾ ਡੀਮੇਟ੍ਰਾਇਡਜ਼ ਦੇ ਪਿਆਰ ‘ਚ ਪੈ ਗਏ। ਅਪ੍ਰੈਲ 2019 ‘ਚ ਅਰਜੁਨ ਰਾਮਪਾਲ ਨੇ ਸੋਸ਼ਲ ਮੀਡੀਆ ‘ਤੇ ਇਕ ਪੋਸਟ ਦੇ ਜ਼ਰੀਏ ਗੈਬਰੀਏਲਾ ਦੇ ਗਰਭ ਅਵਸਥਾ ਦੀ ਖ਼ਬਰ ਸਾਂਝੀ ਕੀਤੀ। ਪਿਛਲੇ ਸਾਲ ਗੈਬਰੀਏਲਾ ਨੇ ਇੱਕ ਬੱਚੇ ਨੂੰ ਜਨਮ ਦਿੱਤਾ। ਫਿਲਹਾਲ ਅਰਜੁਨ ਰਾਮਪਾਲ ਗੈਬਰੀਏਲਾ ਦੇ ਨਾਲ ਨਾਲ ਮਾਹਿਰਾ ਅਤੇ ਮਾਇਰਾ ਨਾਲ ਬਹੁਤ ਪਿਆਰ ਕਰਦੇ ਹਨ। ਉਹ ਅਕਸਰ ਹੀ ਸੋਸ਼ਲ ਮੀਡੀਆ ‘ਤੇ ਉਨ੍ਹਾਂ ਨਾਲ ਫੋਟੋਆਂ ਸ਼ੇਅਰ ਕਰਦੇ ਰਹਿੰਦੇ ਹਨ।

Related posts

ਦਿਲਜੀਤ ਨੂੰ ‘ਬਾਰਡਰ 2’ ਤੋਂ ਕਿਉਂ ਨਹੀਂ ਹਟਾਇਆ ਤੇ ਪਾਬੰਦੀ ਬਰਕਰਾਰ ਕਿਉਂ ?

admin

ਦਿਲਜੀਤ ਸਦਭਾਵਨਾ ਪੈਦਾ ਕਰਕੇ ਪੰਜਾਬ ਦੀ ਜਵਾਨੀ ਲਈ ਰਾਹ ਦਸੇਰਾ ਬਣਿਆ !

admin

ਦਲਜੀਤ ਨੇ ਆਪਣੇ ਕੰਮ ਅਤੇ ਪੱਗ ਵਾਲੀ ਦਿੱਖ ਰਾਹੀਂ ਦੁਨੀਆਂ ਨੂੰ ਸਤਿਕਾਰੀ ਜੁਬਾਨ ਦਿੱਤੀ !

admin