Sport

ਲੌਕਡਾਊਨ ‘ਚ ਰੋਹਿਤ ਸ਼ਰਮਾ ਨੇ ਦੱਸੇ ਜ਼ਿੰਦਗੀ ਦੇ ਅਹਿਮ ਰਾਜ਼, ਪ੍ਰਸ਼ੰਸਕ ਹੋਣਗੇ ਹੈਰਾਨ

ਨਵੀਂ ਦਿੱਲੀ: ਕੋਰੋਨਾ ਵਾਇਰਸ ਕਾਰਨ ਪ੍ਰਸ਼ੰਸਕਾਂ ਨੂੰ ਕ੍ਰਿਕਟ ਮੈਚ ਦੇਖਣ ਨੂੰ ਨਹੀਂ ਮਿਲ ਰਿਹਾ ਪਰ ਕ੍ਰਿਕਟ ਖਿਡਾਰੀਆਂ ਦੇ ਕਈ ਰਾਜ਼ ਉਨ੍ਹਾਂ ਨੂੰ ਜ਼ਰੂਰ ਪਤਾ ਲੱਗ ਰਹੇ ਹਨ। ਭਾਰਤੀ ਟੀਮ ਦੇ ਸਟਾਰ ਖਿਡਾਰੀ ਰੋਹਤ ਸ਼ਰਮਾ ਨੇ ਦੱਸਿਆ ਕਿ ਬ੍ਰੈਟ ਲੀ ਦੀ ਗੇਂਦਬਾਜ਼ੀ ਨਾਲ ਉਨ੍ਹਾਂ ਦੇ ਹੋਸ਼ ਉੱਡ ਜਾਂਦੇ ਸਨ। ਰੋਹਿਤ ਸ਼ਰਮਾ ਨੇ ਕਿਹਾ ਕਿ ਉਹ ਟੈਸਟ ਮੈਚਾਂ ‘ਚ ਆਸਟੇਰਲੀਆਈ ਤੇਜ਼ ਗੇਂਦਬਾਜ਼ ਜੋਸ਼ ਹੇਜਲਵੁੱਡ ਦਾ ਸਾਹਮਣਾ ਨਹੀਂ ਕਰਨਾ ਚਾਹੁੰਦੇ ਸਨ।

 

ਭਾਰਤੀ ਟੀਮ ਨੇ ਇਸ ਸਾਲ ਆਸਟੇਰਲੀਆ ਦੌਰੇ ‘ਤੇ ਜਾਣਾ ਹੈ। ਰੋਹਿਤ ਸ਼ਰਮਾ ਉਸ ਦੌਰੇ ‘ਤੇ ਹੇਜਲਵੁੱਡ ਦਾ ਸਾਹਮਣਾ ਕਰਨ ਲਈ ਖ਼ੁਦ ਨੂੰ ਮਾਨਸਿਕ ਰੂਪ ਨਾਲ ਤਿਆਰ ਕਰਨਾ ਚਾਹੁੰਦੇ ਹਨ। ਰੋਹਿਤ ਨੇ ਕਿਹਾ ਬ੍ਰੇਟ ਲੀ ਨੇ ਮੇਰੀ ਨੀਂਦ ਉਡਾ ਦਿੱਤੀ ਸੀ। ਸਾਲ 2007 ‘ਚ ਆਸਟਰੇਲੀਆ ‘ਚ ਮੇਰੇ ਪਹਿਲੇ ਦੌਰੇ ‘ਤੇ ਉਸ ਕਾਰਨ ਮੈਂ ਸੌਂ ਨਹੀਂ ਸਕਿਆ ਸੀ। ਕਿਉਂਕਿ ਮੈਂ ਸੋਚ ਰਿਹਾ ਸੀ ਕਿ 150 ਕਿਮੀ ਤੋਂ ਵੱਧ ਰਫ਼ਤਾਰ ਨਾਲ ਗੇਂਦਬਾਜ਼ੀ ਕਰਨ ਵਾਲੇ ਇਸ ਇਨਸਾਨ ਦੀ ਗੇਂਦ ਦਾ ਸਾਹਮਣਾ ਕਿਵੇਂ ਕਰਾਂ।

 

ਰੋਹਿਤ ਸ਼ਰਮਾ ਨੇ 2007 ‘ਚ ਡੈਬਿਊ ਕਰਨ ਤੋਂ ਬਾਅਦ ਕਈ ਵੱਡੇ ਮੈਚਾਂ ‘ਚ ਭਾਰਤੀ ਟੀਮ ਨੂੰ ਜਿੱਤ ਹਾਸਲ ਕਰਵਾਈ। ਹਾਲਾਂਕਿ ਲਿਮਟਡ ਓਵਰਸ ਕ੍ਰਿਕਟ ‘ਚ ਰੋਹਿਤ ਸ਼ਰਮਾ ਸਭ ਤੋਂ ਜ਼ਿਆਦਾ ਕਾਮਯਾਬ ਰਹੇ ਹਨ। ਉਨ੍ਹਾਂ ਹੁਣ ਤਕ ਵਨ ਡੇਅ ‘ਚ 29 ਤੇ ਟੈਸਟ ਮੈਚਾਂ ‘ਚ ਛੇ ਸੈਂਕੜੇ ਲਾਏ ਹਨ। ਟੀ20 ਅੰਤਰਰਾਸ਼ਟਰੀ ‘ਚ ਉਨ੍ਹਾਂ ਦੇ ਨਾਂਅ ‘ਤੇ ਚਾਰ ਸੈਂਕੜੇ ਦਰਜ ਹਨ। ਰੋਹਿਤ ਨੇ ਕਿਹਾ ਮੌਜੂਦਾ ਸਮੇਂ ਮੈਂ ਟੈਸਟ ਮੈਚਾਂ ‘ਚ ਜੋਸ਼ ਹੇਜਲਵੁੱਡ ਦਾ ਸਾਹਮਣਾ ਨਹੀਂ ਕਰਨਾ ਚਾਹੁੰਦਾ ਕਿਉਂਕਿ ਉਹ ਬਹੁਤ ਅਨੁਸ਼ਾਸਤ ਗੇਂਦਬਾਜ਼ ਹੈ। ਉਹ ਆਪਣੀ ਲੈਂਥ ਤੋਂ ਟਸ ਤੋਂ ਮਸ ਨਹੀਂ ਹੁੰਦਾ ਤੇ ਕਿਸੇ ਨੂੰ ਢਿੱਲੀ ਗੇਂਦ ਨਹੀਂ ਦਿੰਦਾ।

 

ਰੋਹਿਤ ਨੇ ਕਿਹਾ ਦੱਖਣੀ ਅਫ਼ਰੀਕਾ ਦੇ ਤੇਜ਼ ਗੇਂਦਬਾਜ਼ ਡੇਲ ਸਟੇਨ ਨੇ ਵੀ ਉਨ੍ਹਾਂ ਨੂੰ ਕਾਫੀ ਪਰੇਸ਼ਾਨ ਕੀਤਾ ਕਿਉਂਕਿ ਉਹ ਚੰਗੀ ਗਤੀ ਨਾਲ ਗੇਂਦ ਨੂੰ ਸਵਿੰਗ ਕਰਾਉਣ ‘ਚ ਮਾਹਿਰ ਸੀ। ਉਨ੍ਹਾਂ ਕਿਹਾ ਕਿ ਕ੍ਰਿਕਟ ਤੋਂ ਸੰਨਿਆਸ ਲੈ ਚੁੱਕੇ ਗੇਂਦਬਾਜ਼ਾਂ ‘ਚ ਬ੍ਰੇਟ ਲੀ ਤੇ ਡੇਲ ਸਟੇਨ ਮੇਰੇ ਪਸੰਦੀਦਾ ਗੇਂਦਬਾਜ਼ ਹਨ। ਮੈਂ ਕਦੇ ਸਟੇਨ ਦੀ ਗੇਂਦ ਦਾ ਸਾਹਮਣਾ ਨਹੀਂ ਕਰਨਾ ਚਾਹੁੰਦਾ ਸੀ ਕਿਉਂਕਿ ਇਕੋ ਵੇਲੇ ਤੇਜ਼ ਤੇ ਸਵਿੰਗ ਲੈਂਦੀ ਗੇਂਦ ਦਾ ਸਾਹਮਣਾ ਕਰਨਾ ਬੁਰੇ ਸੁਫ਼ਨੇ ਬਰਾਬਰ ਸੀ।

Related posts

ਲਕਸ਼ੇ ਕੁਆਰਟਰ ਫਾਈਨਲ ’ਚ, ਪੀਵੀ ਸਿੰਧੂ ਦਾ ਸਫ਼ਰ ਰੁਕਿਆ

editor

ਮਹਿਲਾ ਹਾਕੀ: ਭਾਰਤ ਨੇ ਏਸ਼ੀਅਨ ਚੈਂਪੀਅਨਜ਼ ਟਰਾਫੀ ਜਿੱਤੀ

admin

ਯਸ਼ਸਵੀ ਜਾਇਸਵਾਲ ਆਸਟ੍ਰੇਲੀਆ ਦੌਰੇ ਤੋਂ ਇਕ ਬਿਹਤਰ ਬੱਲੇਬਾਜ਼ ਬਣ ਕੇ ਪਰਤੇਗਾ ; ਰਵੀ ਸ਼ਾਸਤਰੀ

editor