Sport

ਪਾਕਿਸਤਾਨ ਦੇ ਮਹਾਨ ਸਪਿਨਰ ਨੇ ਚਾਹਲ ਨੂੰ ਮੰਨਿਆ ਖ਼ਤਰਨਾਕ ਗੇਂਦਬਾਜ਼, ਨਾਲ ਦਿੱਤੀ ਇਹ ਸਲਾਹ

ਨਵੀਂ ਦਿੱਲੀ: ਕੋਰੋਨਾਵਾਇਰਸ (Coronavirsu) ਦੀ ਤਬਾਹੀ ਕਾਰਨ ਪੂਰੀ ਦੁਨੀਆ ਵਿੱਚ ਕ੍ਰਿਕਟ ਟੂਰਨਾਮੈਂਟ (Cricket tournament) ਰੱਦ ਕਰ ਦਿੱਤੇ ਗਏ ਹਨ। ਹਾਲਾਂਕਿ ਕ੍ਰਿਕਟ ਦੇ ਮੈਦਾਨ ਨਾਲ ਜੁੜੇ ਖਿਡਾਰੀ ਸੋਸ਼ਲ ਮੀਡੀਆ ਰਾਹੀਂ ਪ੍ਰਸ਼ੰਸਕਾਂ ਨਾਲ ਗੱਲਬਾਤ ਕਰਦੇ ਹਨ। ਇਸੇ ਦੌਰਾਨ ਪਾਕਿਸਤਾਨ ਦੇ ਦਿੱਗਜ ਸਪਿਨਰ ਮੁਸ਼ਤਾਕ ਅਹਿਮਦ (Mushtaq Ahmed) ਨੇ ਭਾਰਤੀ ਗੇਂਦਬਾਜ਼ ਯੁਜਵੇਂਦਰ ਚਾਹਲ ਨੂੰ ਸਰਬੋਤਮ ਸਪਿਨਰਾਂ ਚੋਂ ਇੱਕ ਦੱਸਿਆ ਹੈ।

ਮੁਸ਼ਤਾਕ ਅਹਿਮਦ ਨੇ ਕਿਹਾ ਕਿ ਸੀਮਤ ਓਵਰਾਂ ਕ੍ਰਿਕਟ ‘ਚ ਅੱਧ ਓਵਰਾਂ ਵਿੱਚ ਵਿਕਟਾਂ ਲੈਣ ਦੀ ਯੋਗਤਾ ਨਾਲ ਚਹਿਲ ਅਤੇ ਕੁਲਦੀਪ ਯਾਦਵ ਭਾਰਤ ਲਈ ਮੈਚ ਦਾ ਪਾਸਾ ਪਲਟਣ ਵਾਲੇ ਗੇਂਦਬਾਜ਼ ਹਨ। ਉਨ੍ਹਾਂ ਕਿਹਾ, “ਚਾਹਲ ਬਹੁਤ ਵਧੀਆ ਗੇਂਦਬਾਜ਼ ਹੈ ਪਰ ਕ੍ਰੀਜ਼ ਦੀ ਵਰਤੋਂ ਬਿਹਤਰ ਕਰ ਸਕਦਾ ਹੈ। ਉਹ ਕੁਝ ਮੌਕਿਆਂ ‘ਤੇ ਕ੍ਰੀਜ਼ ਤੋਂ ਬਾਹਰ ਜਾ ਸਕਦਾ ਹੈ। ਪਿੱਚ ਨੂੰ ਸਮਝਣ ਲਈ ਚਲਾਕ ਹੋਣਾ ਚਾਹੀਦਾ ਹੈ। ਗੇਂਦ ਨੂੰ ਸਿੱਧਾ ਫਲੈਟ ਪਿਚ ‘ਤੇ ਸਟੰਪ ‘ਤੇ ਸੁੱਟਿਆ ਜਾ ਸਕਦਾ ਹੈ।

ਮੁਸ਼ਤਾਕ ਅਹਿਮਦ ਨੇ ਚਾਹਲ ਨੂੰ ਸਪਿਨ ਦਾ ਬਿਹਤਰ ਆਪਸ਼ਨ ਵੀ ਸੁਝਾਏ ਹਨ। ਅਹਿਮਦ ਨੇ ਕਿਹਾ, “ਜੇਕਰ ਗੇਂਦ ਗ੍ਰਿੱਪ ਲੈ ਰਹੀ ਹੈ ਤਾਂ ਤੁਸੀਂ ਕ੍ਰੀਜ਼ ਤੋਂ ਬਾਹਰ ਜਾ ਸਕਦੇ ਹੋ ਤਾਂ ਕਿ ਬੱਲੇਬਾਜ਼ਾਂ ਨੂੰ ਪ੍ਰੇਸ਼ਾਨੀ ਹੋਵੇ। ਅਜਿਹੀ ਸਥਿਤੀ ਵਿੱਚ, ਤੁਹਾਡੀ ਗੂਗਲੀ ਇੰਨੀ ਵਾਰੀ ਟਰਨ ਨਹੀਂ ਲਵੇਗੀ ਜਿੰਨੀ ਬੱਲੇਬਾਜ਼ ਸੋਚਦੇ ਹਨ ਅਤੇ ਤੁਹਾਨੂੰ ਵਿਕਟ ਮਿਲ ਜਾਵੇਗੀ”।

ਦੂਜੇ ਖਿਡਾਰੀਆਂ ਦੀ ਤਰ੍ਹਾਂ ਮੁਸ਼ਤਾਕ ਨੇ ਵੀ ਮੰਨਿਆ ਹੈ ਕਿ ਵਿਕਟ ਪਿੱਛੇ ਧੋਨੀ ਵੱਲੋਂ ਦਿੱਤੀ ਸਲਾਹ ਚਾਹਲ ਅਤੇ ਕੁਲਦੀਪ ਯਾਦਵ ਲਈ ਬਹੁਤ ਲਾਭਕਾਰੀ ਹੈ। ਦੱਸ ਦੇਈਏ ਕਿ ਹਾਲ ਹੀ ਵਿੱਚ ਕੁਲਦੀਪ ਯਾਦਵ ਨੇ ਇਹ ਵੀ ਖੁਲਾਸਾ ਕੀਤਾ ਸੀ ਕਿ ਵਿਕਟ ਦੇ ਪਿੱਛੇ ਤੋਂ ਧੋਨੀ ਦੀ ਸਲਾਹ ਕਾਰਨ ਉਹ ਕੋਚ ਦੀ ਜ਼ਰੂਰਤ ਮਹਿਸੂਸ ਨਹੀਂ ਕਰਦਾ। ਚਾਹਲ ਨੇ ਕਈ ਵਾਰ ਆਪਣੀ ਸਫਲਤਾ ਦਾ ਕ੍ਰੈਡਿਟ ਧੋਨੀ ਨੂੰ ਦਿੱਤਾ ਹੈ।

Related posts

ਅਭਿਸ਼ੇਕ ਸ਼ਰਮਾ ਟੀ-20 ਦਾ ਨਵਾਂ ਰਿਕਾਰਡ ਤੋੜਨ ਵਾਲਾ ਬੱਲੇਬਾਜ਼ ਬਣਿਆ !

admin

ਮੈਨੂੰ ਉਮੀਦ ਨਹੀਂ ਸੀ ਕਿ ਸੀਜ਼ਨ ਇਸ ਤਰ੍ਹਾਂ ਖਤਮ ਹੋਵੇਗਾ : ਨੀਰਜ ਚੋਪੜਾ

admin

ਭਾਰਤ ਨੂੰ ਚੋਟੀ ਦੇ ਦਸ ਖੇਡ ਦੇਸ਼ਾਂ ਵਿੱਚ ਸ਼ਾਮਲ ਕਰਨ ਦਾ ਟੀਚਾ : ਮਾਂਡਵੀਆ

admin