Sport

ਆਸਟਰੇਲੀਆ ਦੌਰੇ ‘ਤੇ ਟੀਮ ਇੰਡੀਆ ਕੁਆਰੰਟਾਈਨ ਲਈ ਤਿਆਰ : BCCI

ਨਵੀਂ ਦਿੱਲੀ : ਕੋਰੋਨਾ ਵਾਇਰਸ ਮਹਾਮਾਰੀ ਦੀ ਵਜ੍ਹਾ ਤੋਂ ਇਕ ਪਾਸੇ ਜਿੱਥੇ ਕ੍ਰਿਕਟ ਦੇ ਦੋਬਾਰਾ ਸ਼ੁਰੂ ਹੋਣ ‘ਤੇ ਸ਼ੱਕ ਦੇ ਬੱਦਲ ਮੰਡਰਾ ਰਹੇ ਹਨ ਤਾਂ ਉੱਥੇ ਹੀ ਬੀ. ਸੀ. ਸੀ. ਆਈ. ਟ੍ਰੇਜਰਰ ਅਰੁਣ ਧੂਮਲ ਨੇ ਕਿਹਾ ਕਿ ਟੀਮ ਇੰਡੀਆ ਇਸ ਸਾਲ ਦੇ ਅਖੀਰ ਵਿਚ ਆਸਟਰੇਲੀਆ ਦੌਰੇ ‘ਤੇ ਖੇਡਣ ਲਈ ਉੱਥੇ ਪਹੁੰਚਣ ਤੋਂ ਬਾਅਦ ਖੁਦ ਨੂੰ ਕੁਆਰੰਟਾਈਨ ਕਰਨਾ ਪਸੰਦ ਕਰੇਗੀ। ਭਾਰਤੀ ਟੀਮ ਦਾ ਆਸਟਰੇਲੀਆ ਦੌਰਾ ਇਸ ਸਾਲ ਅਕਤੂਬਰ ਵਿਚ ਟੀ-20 ਵਰਲਡ ਕੱਪ ਨਾਲ ਸ਼ੁਰੂ ਹੋਵੇਗਾ ਅਤੇ ਦਸੰਬਰ ਵਿਚ 4 ਟੈਸਟ ਮੈਚਾਂ ਦੀ ਸੀਰੀਜ਼ ਨਾਲ ਸਮਾਪਤੀ ਦੀ ਸੰਭਾਵਨਾ ਹੈ ਪਰ ਕੋਰੋਨਾ ਵਾਇਰਸ ਕਾਰਨ ਆਸਟਰੇਲੀਆ ਵਿਚ 30 ਸਤੰਬਰ ਤਕ ਵਿਦੇਸ਼ੀਆਂ ਦੇ ਦੇਸ਼ ਵਿਚ ਆਉਣ ‘ਤੇ ਪਾਬੰਦੀ ਦੀ ਵਜ੍ਹਾ ਤੋਂ ਇਸ ਦੌਰੇ ‘ਤੇ ਸੰਕਟ ਦੇ ਬੱਦਲ ਮੰਡਰਾ ਰਹੇ ਹਨ।
ਰਿਪੋਰਟ ਮੁਤਾਬਕ ਧੂਮਲ ਨੇ ਸਿਡਨੀ ਮਾਰਨਿੰਗ ਹੇਰਾਲਡ ਨੂੰ ਕਿਹਾ ਕਿ ਕ੍ਰਿਕਟ ਸ਼ੁਰੂ ਕਰਨ ਦੇ ਲਈ ਦੌਰਾ ਕਰਨ ਵਾਲੀ ਟੀਮਾਂ ਨੂੰ ਮੇਜ਼ਬਾਨ ਦੇਸ਼ ਵਿਚ ਪਹੁੰਚਣ ‘ਤੇ ਖੁਦ ਨੂੰ ਕੁਆਰੰਟਾਈਨ ਕਰਨਾ ਪਵੇਗਾ। ਧੂਮਲ ਨੇ ਕਿਹਾ ਕਿ ਕੋਈ ਬਦਲ ਨਹੀਂ ਹੈ, ਹਰ ਕਿਸੇ ਨੂੰ ਇਹੀ ਕਰਨਾ ਹੋਵੇਗਾ। ਜੇਕਰ ਤੁਸੀਂ ਕ੍ਰਿਕਟ ਸ਼ੁਰੂ ਕਰਨਾ ਚਾਹੁੰਦੇ ਹੋ। 2 ਹਫਤੇ ਰਹਿਣਾ ਜ਼ਿਆਦਾ ਲੰਬਾ ਨਹੀਂ ਹੈ। ਇਹ ਕਿਸੇ ਵੀ ਖਿਡਾਰੀ ਦੇ ਲਈ ਆਦਰਸ਼ ਹੋਵੇਗਾ ਕਿਉਂਕਿ ਜਦੋਂ ਤੁਸੀਂ ਇੰਨੇ ਲੰਬੇ ਸਮੇਂ ਤਕ ਕੁਆਰੰਟਾਈਨ ਰਹਿੰਦੇ ਹਨ ਅਤੇ ਫਿਰ ਦੂਜੇ ਦੇਸ਼ ਵਿਚ ਜਾਂਦੇ ਹਨ ਤਾਂ 2 ਹਫਤੇ ਦੇ ਲਾਕਡਾਊਨ ਵਿਚ ਰਹਿਣਾ ਇਕ ਚੰਗੀ ਚੀਜ਼ ਹੋਵੇਗਾ। ਸਾਨੂੰ ਦੇਖਣਾ ਹੋਵੇਗਾ ਕਿ ਲਾਕਡਾਊਨ ਤੋਂ ਬਾਅਦ ਕੀ ਨਿਯਮ ਹੈ।ਧੂਮਲ ਨੇ ਕਿਹਾ ਇਸ ਸੀਰੀਜ਼ ਦੇ ਮੈਚਾਂ ਦੀ ਗਿਣਤੀ ‘ਤੇ ਗੱਲ ਕੀਤੀ, ਕਿਉਂਕਿ ਕ੍ਰਿਕਟ ਆਸਟਰੇਲੀਆ ਇਨ੍ਹਾਂ ਦੋਵਾਂ ਟੀਮਾਂ ਵਿਚਾਲੇ 5 ਟੈਸਟ ਮੈਚਾਂ ਦੀ ਸੀਰੀਜ਼ ਦੀ ਯੋਜਨਾ ਬਣਾ ਰਿਹਾ ਹੈ। ਧੂਮਲ ਨੇ ਕਿਹਾ ਕਿ ਇਹ ਚਰਚਾ ਲਾਕਡਾਊਨ ਤੋਂ ਪਹਿਲਾਂ ਹੋਈ ਸੀ। ਜੇਕਰ ਵਿੰਡੋ ਉਪਲੱਬਧ ਹੋਈ ਤਾਂ ਇਸ ਦਾ ਫੈਸਲਾ ਬੋਰਡਾਂ ਨੂੰ ਕਰਨਾ ਹੋਵੇਗਾ ਕਿ ਉਹ ਟੈਸਟ ਮੈਚ ਖੇਡਣਾ ਚਾਹੁਣਗੇ ਜਾਂ 2 ਵਨ ਡੇ ਜਾਂ ਸ਼ਾਇਦ 2 ਟੀ-20।

Related posts

ਲਕਸ਼ੇ ਕੁਆਰਟਰ ਫਾਈਨਲ ’ਚ, ਪੀਵੀ ਸਿੰਧੂ ਦਾ ਸਫ਼ਰ ਰੁਕਿਆ

editor

ਮਹਿਲਾ ਹਾਕੀ: ਭਾਰਤ ਨੇ ਏਸ਼ੀਅਨ ਚੈਂਪੀਅਨਜ਼ ਟਰਾਫੀ ਜਿੱਤੀ

admin

ਯਸ਼ਸਵੀ ਜਾਇਸਵਾਲ ਆਸਟ੍ਰੇਲੀਆ ਦੌਰੇ ਤੋਂ ਇਕ ਬਿਹਤਰ ਬੱਲੇਬਾਜ਼ ਬਣ ਕੇ ਪਰਤੇਗਾ ; ਰਵੀ ਸ਼ਾਸਤਰੀ

editor