Health & Fitness

ਅਸਥਮਾ ਵਾਲਿਆਂ ਲਈ ਫਾਇਦੇਮੰਦ ਹੈ ਅਦਰਕ ਵਾਲਾ ਦੁੱਧ

ਅਦਰਕ ਸਾਡੀ ਰਸੋਈ ਦੇ ਜ਼ਰੂਰੀ ਮਸਾਲਿਆਂ ‘ਚੋਂ ਇਕ ਹੈ, ਜਿਸ ਦਾ ਇਸਤੇਮਾਲ ਸਿਰਫ਼ ਸਬਜ਼ੀ ਦਾ ਸੁਆਦ ਵਧਾਉਣ ਲਈ ਨਹੀਂ ਸਗੋਂ ਚਾਹ ਤੇ ਕਾੜ੍ਹੇ ‘ਚ ਵੀ ਕਰਦੇ ਹਾਂ। ਆਯੁਰਵੈਦਿਕ ਮਾਹਿਰ ਤਾਂ ਇਸ ਨੂੰ ਇਕ ਸ਼ਕਤੀਸ਼ਾਲੀ ਪਾਚਕ ਦੇ ਰੂਪ ‘ਚ ਲੈਣ ਦੀ ਸਲਾਹ ਦਿੰਦੇ ਹਨ। ਸੁੰਡ ਦੇ ਲੱਡੂ ਸਿਹਤ ਲਈ ਬਹੁਤ ਫ਼ਾਇਦੇਮੰਦ ਹੁੰਦੇ ਹਨ, ਇਹ ਤਾਂ ਤੁਸੀਂ ਸਾਰੇ ਜਾਣਦੇ ਹੀ ਹੋਵੋਗੇ ਪਰ ਜੇ ਤੁਸੀਂ ਅਦਰਕ ਨੂੰ ਦੁੱਧ ‘ਚ ਮਿਲਾ ਕੇ ਪੀਓਗੇ ਤਾਂ ਇਹ ਵੀ ਸਿਹਤ ਲਈ ਗੁਣਕਾਰੀ ਹੈ। ਅਦਰਕ ਦਾ ਦੁੱਧ ਐਂਟੀਇੰਫਲਾਮੈਂਟਰੀ, ਐਂਟੀਬੈਕਟੀਰੀਆ ਤੇ ਐਂਟੀਬਾਇਓਟਿਕ ਗੁਣਾਂ ਨਾਲ ਭਰਪੂਰ ਹੁੰਦਾ ਹੈ। ਅਦਰਕ ਵਾਲਾ ਦੁੱਧ ਪੌਸ਼ਟਿਕ ਖ਼ੁਰਾਕ ਦੇ ਨਾਲ ਇਕ ਦਵਾਈ ਵੀ ਹੈ, ਜੋ ਸਰਦੀ, ਜ਼ੁਕਾਮ, ਵਾਇਰਲ, ਫਲੂ, ਇਨਫੈਕਸ਼ਨ ਤੋਂ ਬਚਾਉਣ ‘ਚ ਸਹਾਇਕ ਹੈ।

ਅਦਰਕ ਵਾਲਾ ਦੁੱਧ: ਇਕ ਛੋਟਾ ਜਿਹਾ ਅਦਰਕ ਦਾ ਟੁਕੜਾ ਲੈ ਕੇ ਉਸ ਨੂੰ ਬਾਰੀਕ ਜਿਹਾ ਕੁੱਟ ਲਵੋ ਤੇ ਇਕ ਗਲਾਸ ਦੁੱਧ ਨੂੰ ਹਲਕੇ ਸੇਕ ‘ਤੇ ਕੁਝ ਸਮਾਂ ਉਬਾਲੋ। ਫਿਰ ਛਾਣ ਕੇ ਸ਼ਹਿਦ ਮਿਲਾ ਕੇ ਪੀਓ।

Related posts

ਨਕਲੀ ਦਵਾਈਆਂ ਬਨਾਉਣ ਤੇ ਵੇਚਣ ਵਾਲੇ ਵੱਡੇ ਰੈਕੇਟ ਦਾ ਪਰਦਾਫਾਸ਼ !

admin

ਆਯੁਰਵੇਦ ਦਾ ਗਿਆਨ: ਸਿਹਤਮੰਦ ਜੀਵਨ ਲਈ ਯੋਗਿਕ ਅਭਿਆਸ: ਜੋੜਾਂ ਨੂੰ ਮਜ਼ਬੂਤ ​​ਕਰਨਾ 

admin

ਵਧਦੇ ਤਾਪਮਾਨ ਨਾਲ ਔਰਤਾਂ ਵਿੱਚ ਕੈਂਸਰ ਦਾ ਖ਼ਤਰਾ ਵਧਦਾ ਹੈ !

admin