ਮੈਲਬੌਰਨ – ਆਸਟ੍ਰੇਲੀਅਨ ਫੌਜ ਦੇ ਮੁਖੀ ਲੈਫਟੀਨੈਂਟ ਜਨਰਲ ਰਿੱਕ ਬੱਰ ਇਸ ਵੇਲੇ ਭਾਰਤ ਦੇ ਦੋ ਦਿਨਾਂ ਦੌਰੇ ਉਪਰ ਹਨ। ਆਸਟ੍ਰੇਲੀਅਨ ਫੌਜ ਦੇ ਮੁਖੀ ਲੈਫਟੀਨੈਂਟ ਜਨਰਲ ਰਿੱਕ ਬੱਰ ਨੇ ਬੁੱਧਵਾਰ ਨੂੰ ਨਵੀਂ ਦਿੱਲੀ ਵਿੱਚ ਥਲ ਸੈਨਾ ਮੁਖੀ ਜਨਰਲ ਐਮਐਮ ਨਰਵਾਣੇ ਨਾਲ ਮੁਲਾਕਾਤ ਕਰਕੇ ਦੋਵਾਂ ਦੇਸ਼ਾਂ ਦਰਮਿਆਨ ਦੁਵੱਲੇ ਰੱਖਿਆ ਸਹਿਯੋਗ ਨੂੰ ਹੋਰ ਵਧਾਉਣ ਦੇ ਤਰੀਕਿਆਂ ਤੋਂ ਇਲਾਵਾ ਹੋਰ ਖੇਤਰੀ ਮੁੱਦਿਆਂ ਦੇ ਉਪਰ ਵਿਸਥਾਰ ਦੇ ਵਿੱਚ ਚਰਚਾ ਕੀਤੀ।
ਇਸ ਦੌਰਾਨ ਆਸਟ੍ਰੇਲੀਅਨ ਫੌਜ ਦੇ ਮੁਖੀ ਲੈਫਟੀਨੈਂਟ ਜਨਰਲ ਰਿੱਕ ਬੱਰ ਨੇ ਬੁੱਧਵਾਰ ਨੂੰ ਨਵੀਂ ਦਿੱਲੀ ਵਿੱਚ ਆਸਟ੍ਰੇਲੀਅਨ ਆਰਮੀ ਰਿਸਰਚ ਸੈਂਟਰ ਅਤੇ ਕਲਾਅਜ਼ ਵਿਚਕਾਰ ਹੋਏ ਸਮਝੌਤੇ ਦੌਰਾਨ ਮੈਮੋਰੰਡਮ ਆਫ਼ ਅੰਡਰ ਸਟੈਂਡਿੰਗ (ਮੌਅ) ਉਪਰ ਦਸਤਖਤ ਕੀਤੇ। ਭਾਰਤੀ ਸੈਨਾ ਮੁਖੀ ਜਨਰਲ ਐਮ ਐਮ ਨਰਵਾਣੇ ਨੇ ਨਵੀਂ ਦਿੱਲੀ ਵਿੱਚ ਸਾਊਥ ਬਲਾਕ ਲਾਅਨ ਵਿਖੇ ਗਾਰਡ ਆਫ਼ ਆਨਰ ਦਾ ਨਿਰੀਖਣ ਕਰਨ ਤੋਂ ਪਹਿਲਾਂ ਆਸਟ੍ਰੇਲੀਅਨ ਸੈਨਾ ਦੇ ਮੁਖੀ ਲੈਫਟੀਨੈਂਟ ਜਨਰਲ ਰਿਚਰਡ ਐਮ ਬੱਰ ਦਾ ਸਵਾਗਤ ਕੀਤਾ ਅਤੇ ਆਸਟ੍ਰੇਲੀਅਨ ਫੌਜ ਦੇ ਮੁਖੀ ਲੈਫਟੀਨੈਂਟ ਜਨਰਲ ਰਿੱਕ ਬੱਰ ਨੇ ਸਾਊਥ ਬਲਾਕ ਲਾਅਨ ਵਿਖੇ ਗਾਰਡ ਆਫ਼ ਆਨਰ ਵੀ ਪ੍ਰਾਪਤ ਕੀਤਾ। ਇਸ ਦੌਰਾਨ ਆਸਟ੍ਰੇਲੀਅਨ ਫੌਜ ਦੇ ਮੁਖੀ ਲੈਫਟੀਨੈਂਟ ਜਨਰਲ ਰਿੱਕ ਬੱਰ ਨੇ ਫੈਕਲਟੀ ਐਂਡ ਪਾਰਟੀਸੀਪੈਂਟਸ ਆਫ਼ ਨੈਸ਼ਨਲ ਡਿਫੈਂਸ ਕਾਲਜ ਵਿਖੇ ਖੇਤਰੀ ਮੁੱਦਿਆਂ ਗੱਲਬਾਤ ਕੀਤੀ ਅਤੇ ਸੈਂਟਰ ਫਾਰ ਲੈਂਡ ਵਾਰਫ਼ੇਅਰ ਸਟੱਡੀL (ਕਲਾਅਜ਼) ਦੇ ਡਾਇਰੈਕਟਰ ਲੈਫਟੀਨੈਂਟ ਜਨਰਲ ਡਾਕਟਰ ਰਣਬੀਰ ਸਿੰਘ ਦੇ ਨਾਲ ਵਿਸ਼ੇਸ਼ ਤੌਰ ‘ਤੇ ਮੁਲਾਕਾਤ ਕੀਤੀ।