ਸਈਦ ਮੋਦੀ ਇੰਡੀਆ ਇੰਟਰਨੈਸ਼ਨਲ ਟੂਰਨਾਮੈਂਟ (Syed Modi India International Tournament) ‘ਚ ਲਕਸ਼ਯ ਸੇਨ ਦਾ ਸੈਮੀਫਾਈਨਲ ਮੈਚ ਜਾਪਾਨ ਦੇ ਸੋਗੋ ਓਸਾਵਾ ਨਾਲ ਸੀ। ਇਸ ਮੈਚ ਵਿੱਚ ਲਕਸ਼ੈ ਨੇ 21-14 ਨਾਲ ਸ਼ਾਨਦਾਰ ਜਿੱਤ ਦਰਜ ਕੀਤੀ। ਲਕਸ਼ੈ ਨੇ ਇਸ ਜਿੱਤ ਨਾਲ ਫਾਈਨਲ ‘ਚ ਪ੍ਰਵੇਸ਼ ਕਰ ਲਿਆ ਹੈ। ਫਾਈਨਲ ਵਿੱਚ ਉਸ ਦਾ ਮੁਕਾਬਲਾ ਸਿੰਗਾਪੁਰ ਦੇ ਜੀਆ ਹੇਂਗ ਜੇਸਨ ਨਾਲ ਹੋਵੇਗਾ। ਇਹ ਮੈਚ ਭਲਕੇ 1 ਦਸੰਬਰ ਨੂੰ ਖੇਡਿਆ ਜਾਵੇਗਾ।
ਭਾਰਤ ਇਸ ਟੂਰਨਾਮੈਂਟ ਵਿੱਚ ਕਈ ਹੋਰ ਮੁਕਾਬਲਿਆਂ ਵਿੱਚ ਵੀ ਦੇਸ਼ ਦੀ ਨੁਮਾਇੰਦਗੀ ਕਰੇਗਾ। ਮਿਕਸਡ ਡਬਲਜ਼ ਵਿੱਚ ਭਾਰਤ ਦੇ ਧਰੁਵ ਕਪਿਲਾ ਅਤੇ ਤਨੀਸ਼ਾ ਕ੍ਰਾਸਟੋ ਦਾ ਸਾਹਮਣਾ ਥਾਈਲੈਂਡ ਦੇ ਡੇਚਾਪੋਲ ਪੁਵਾਰਨੁਕ੍ਰੋਹ ਅਤੇ ਸੁਪਿਸਾਰਾ ਪਾਇਵਾਸਮਪ੍ਰਾਨ ਨਾਲ ਹੋਵੇਗਾ। ਇਸ ਦੇ ਨਾਲ ਹੀ ਪੁਰਸ਼ ਡਬਲਜ਼ ਵਿੱਚ ਸਾਈ ਪ੍ਰਤੀਕ ਅਤੇ ਪ੍ਰਿਥਵੀ ਕ੍ਰਿਸ਼ਨਾਮੂਰਤੀ ਦਾ ਮੁਕਾਬਲਾ ਚੀਨ ਦੇ ਹੁਆਂਗ ਡੀ ਅਤੇ ਲਿਊ ਯਾਂਗ ਨਾਲ ਹੋਵੇਗਾ। ਮਹਿਲਾ ਡਬਲਜ਼ ਵਿੱਚ ਭਾਰਤ ਦਾ ਮੁਕਾਬਲਾ ਚੀਨ ਨਾਲ ਵੀ ਹੋਵੇਗਾ।
ਪੀਵੀ ਸਿੰਧੂ ਵੀ ਫਾਈਨਲ ਵਿੱਚ
ਦੋ ਵਾਰ ਦੀ ਓਲੰਪਿਕ ਤਮਗਾ ਜੇਤੂ ਪੀਵੀ ਸਿੰਧੂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸਈਅਦ ਮੋਦੀ ਇੰਟਰਨੈਸ਼ਨਲ ਸੁਪਰ 300 ਟੂਰਨਾਮੈਂਟ ਦੇ ਮਹਿਲਾ ਸਿੰਗਲਜ਼ ਦੇ ਫਾਈਨਲ ਵਿੱਚ ਪ੍ਰਵੇਸ਼ ਕੀਤਾ। ਸਿਖਰਲਾ ਦਰਜਾ ਪ੍ਰਾਪਤ ਸਿੰਧੂ ਨੇ ਸਾਥੀ ਭਾਰਤੀ ਅਤੇ ਉੱਭਰਦੀ ਸਟਾਰ ਉੱਨਤੀ ਹੁੱਡਾ ਨੂੰ ਸਿਰਫ਼ 36 ਮਿੰਟਾਂ ਵਿੱਚ ਸਿੱਧੇ ਸੈੱਟਾਂ ਵਿੱਚ 21-12, 21-9 ਨਾਲ ਹਰਾਇਆ। ਫਾਈਨਲ ਵਿੱਚ ਸਿੰਧੂ ਦਾ ਮੁਕਾਬਲਾ ਵੂ ਲਿਓ ਯੂ ਨਾਲ ਹੋਵੇਗਾ।