ਡੇਰਾ ਬਾਬਾ ਨਾਨਕ – ਕੜਾਕੇ ਦੀ ਪੈ ਰਹੀ ਠੰਡ ਤੇ ਸੰਘਣੀ ਧੁੰਦ ਦੀ ਆੜ ਹੇਠ ਦੇਸ਼ ਵਿਰੋਧੀ ਅਨਸਰਾਂ ਵੱਲੋਂ ਜਿੱਥੇ ਆਪਣੀਆਂ ਗਤੀਵਿਧੀਆਂ ਨੂੰ ਅੰਜਾਮ ਦੇਣ ਦੀ ਤਾਂਘ ਵਿੱਚ ਹਨ ਉੱਥੇ ਮੰਗਲਵਾਰ ਦੀ ਰਾਤ ਬੀ ਐੱਸ ਐੱਫ ਦੇ ਸੈਕਟਰ ਗੁਰਦਾਸਪੁਰ ਦੀ 10 ਬਟਾਲੀਅਨ ਦੀ ਬੀ ਓ ਪੀ ਡੇਰਾ ਬਾਬਾ ਨਾਨਕ ਰੋਡ ਪੋਸਟ ਦੀ ਸਰਹੱਦ ਤੇ ਤਾਇਨਾਤ ਮਹਿਲਾ ਜਵਾਨਾਂ ਵੱਲੋਂ ਮੰਗਲਵਾਰ ਦੀ ਰਾਤ ਸਵਾ ਨੌਂ ਵੱਜੇ ਕਰੀਬ ਸਰਹੱਦ ਤੇ ਸੰਘਣੀ ਧੁੰਦ ਵਿੱਚ ਉੱਡਦੇ ਪਾਕਿਸਤਾਨੀ ਡਰੋਨ ਤੇ ਫਾਇਰਿੰਗ ਕਰਕੇ ਡਰੋਨ ਦੀ ਭਾਰਤੀ ਖੇਤਰ ਵਿਚ ਆਉਣ ਦੀ ਕੋਸ਼ਿਸ਼ ਨੂੰ ਨਾਕਾਮ ਕੀਤਾ ਹੈ । ਪ੍ਰਾਪਤ ਜਾਣਕਾਰੀ ਅਨੁਸਾਰ ਸੈਕਟਰ ਗੁਰਦਾਸਪੁਰ ਵਿਚ ਪਿਛਲੇ ਸਮੇਂ ਵਿੱਚ ਵੱਖ ਵੱਖ ਬਟਾਲੀਅਨਾਂ ਦੀਆਂ ਬੀਓਪੀ ਤੇ 23 ਦੇ ਕਰੀਬ ਪਾਕਿਸਤਾਨੀ ਡਰੋਨ ਤੇ ਫਾਇਰਿੰਗ ਕੀਤੀ ਜਾ ਚੁੱਕੀ ਹੈ । ਪ੍ਰਾਪਤ ਜਾਣਕਾਰੀ ਅਨੁਸਾਰ ਮੰਗਲਵਾਰ ਦੀ ਰਾਤ ਨੂੰ ਬੀਐਸਐਫ ਦੀ ਦੱਸ ਬਟਾਲੀਅਨ ਦੀ ਬੀਓਪੀ ਡੇਰਾ ਬਾਬਾ ਨਾਨਕ ਰੋਡ ਪੋਸਟ ਜੋ ਕਰਤਾਰਪੁਰ ਪੈਸੰਜਰ ਟਰਮੀਨਲ ਤੋਂ ਕਰੀਬ ਡੇਢ ਕਿਲੋਮੀਟਰ ਦੇ ਕਰੀਬ ਦੂਰ ਹੈ ਸਰਹੱਦ ਤੇ ਤਾਇਨਾਤ ਜਵਾਨਾਂ ਵੱਲੋਂ ਸਰਹੱਦ ਤੇ ਪਾਕਿਸਤਾਨੀ ਡ੍ਰੋਨ ਉੱਠਦਾ ਵੇਖਿਆ । ਸੰਘਣੀ ਧੁੰਦ ਵਿੱਚ ਉੱਡਦੇ ਡ੍ਰੋਨ ਨੂੰ ਵੇਖਦਿਆਂ ਹੀ ਡਿਊਟੀ ਤੇ ਤਾਇਨਾਤ ਬੀਐਸਐਫ ਜਵਾਨਾਂ ਵੱਲੋਂ ਡ੍ਰੋਨ ਤੇ 14 ਗੋਲੀਆਂ ਚਲਾਈਆਂ ਗਈਆਂ । ਇਸ ਸਬੰਧੀ ਬੀਐਸਐਫ ਦੇ ਡੀਆਈਜੀ ਪ੍ਰਭਾਕਰ ਜੋਸ਼ੀ ਨੇ ਦੱਸਿਆ ਕਿ ਬੀਐਸਐਫ ਜਵਾਨਾਂ ਵੱਲੋਂ ਸੰਘਣੀ ਧੁੰਦ ਦੌਰਾਨ ਸਰਹੱਦ ਤੇ ਉੱਡਦੇ ਪਾਕਿਸਤਾਨੀ ਡਰੋਨ ਨੂੰ ਵੇਖਦਿਆਂ ਮਹਿਲਾ ਜਵਾਨਾਂ ਵੱਲੋਂ ਗੋਲੀਆਂ ਚਲਾਈਆਂ ਗਈਆਂ । ਉਨ੍ਹਾਂ ਕਿਹਾ ਕਿ ਬੀਐਸਐਫ ਦੀਆਂ ਜਵਾਨਾਂ ਵੱਲੋਂ ਇਲਾਕੇ ਵਿਚ ਸਰਚ ਅਭਿਆਨ ਸ਼ੁਰੂ ਕੀਤਾ ਗਿਆ ਹੈ ।