India

CM ਸ਼ਿਵਰਾਜ ਸਿੰਘ ਨੇ ਨਾਇਕ ਜਿਤੇਂਦਰ ਨੂੰ ਸ਼ਰਧਾਂਜਲੀ ਭੇਟ ਕਰ ਕੇ ਪਰਿਵਾਰਕ ਮੈਂਬਰਾਂ ਨੂੰ 1 ਕਰੋੜ ਦੇਣ ਦਾ ਕੀਤਾ ਐਲਾਨ

ਸੀਹੋਰ – ਭੋਪਾਲ-ਇੰਦੌਰ ਹਾਈਵੇ ਤੋਂ ਨਾਇਕ ਜਿਤੇਂਦਰ ਦਾ ਮ੍ਰਿਤਕ ਸਰੀਰ ਨੂੰ ਲੈ ਕੇ ਜਾਇਆ ਗਿਆ, ਜਿਸਨੂੰ ਕਰੀਬ 55 ਕਿਮੀ ਦੇ ਸਫ਼ਰ ’ਚ 50 ਤੋਂ ਵੱਧ ਸਥਾਨਾਂ ’ਤੇ ਸਵਾਗਤ ਦੁਆਰ ਲਗਾ ਕੇ ਜਵਾਨ ਦੀ ਦੇਹ ’ਤੇ ਫੁੱਲਾਂ ਦੀ ਵਰਖਾ ਕੀਤੀ ਗਈ। ਸੈਨਾ ਦੇ ਵਾਹਨਾਂ ਅੱਗੇ 5 ਡੀਜੇ ਚੱਲ ਰਹੇ ਸਨ, ਜਿਸ ’ਚ ਦੇਸ਼ਪ੍ਰੇਮ ਦੇ ਗਾਣੇ ਵੱਜ ਰਹੇ ਸਨ। ਉਥੇ ਹੀ ਪਿਛੇ-ਪਿਛੇ ਹਜ਼ਾਰਾਂ ਦੀ ਸੰਖਿਆ ’ਚ ਲੋਕ ਚੱਲ ਰਹੇ ਸਨ। ਇਸ ਮੌਕੇ ’ਤੇ ਅਮਲਾਜਾ ਟੋਲ ਤੋਂ ਹਾਈਵੇ ਨੂੰ ਵਨਵੇ ਕਰ ਦਿੱਤਾ ਸੀ। ਵਾਹਨ ’ਚ ਫ਼ੌਜ ਦੇ ਜਵਾਨਾਂ ਸਮੇਤ ਆਸਪਾਸ ਪੁਲਿਸ ਤੇ ਆਰਮੀ ਦੇ ਫਾਲੋ ਵਾਹਨ ਚੱਲ ਰਹੇ ਸਨ। ਇਸ ਮੌਕੇ ਜਿੱਥੇ 20 ਹਜ਼ਾਰ ਤੋਂ ਵੱਧ ਲੋਕ ਭਾਵੁਕ ਹੋ ਕੇ ਸ਼ਰਧਾਂਜਲੀ ਭੇਟ ਕਰ ਰਹੇ ਸਨ, ਉਥੇ ਹੀ ਜਦੋਂ ਜਵਾਨ ਦੀ ਦੇਹ ਪਿੰਡ ਧਮਾਂਡਾ ਵਿਖੇ ਪੁੱਜੀ ਤਾਂ ਪਰਿਵਾਰਕ ਮੈਂਬਰਾਂ ਦੀਆਂ ਅੱਖਾਂ ‘ਚ ਹੰਝੂਆਂ ਦੇ ਨਾਲ-ਨਾਲ ਮਾਣ ਦਿਖਾਈ ਦੇ ਰਿਹਾ ਸੀ। ਜਵਾਨ ਦੀ ਮਾਂ, ਪਿਤਾ ਅਤੇ ਪਤਨੀ ਰੋ ਰਹੇ ਸਨ, ਜਦਕਿ ਬੱਚੇ ਵੀ ਉਨ੍ਹਾਂ ਨੂੰ ਰੋਂਦੇ ਦੇਖ ਕੇ ਬਿਲਖ਼ ਰਹੇ ਸਨ। ਇਸ ਮੌਕੇ ਮੁੱਖ ਮੰਤਰੀ ਨੇ ਨਾਇਕ ਜਤਿੰਦਰ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਪਰਿਵਾਰਕ ਮੈਂਬਰਾਂ ਨੂੰ ਇੱਕ ਕਰੋੜ ਰੁਪਏ ਦੇਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਇਹ ਦੇਸ਼ ਲਈ ਮਾਣ ਵਾਲੀ ਗੱਲ ਹੈ। ਪੁਲਿਸ-ਪ੍ਰਸ਼ਾਸ਼ਨ ਪਿੰਡ ਵਿੱਚ ਸਵੇਰ ਤੋਂ ਹੀ ਚੌਕਸ ਰਿਹਾ। ਬੈਰੀਕੇਡ, ਵੀ.ਆਈ.ਪੀਜ਼ ਸਮੇਤ ਆਮ ਲੋਕਾਂ ਲਈ ਵੱਖ-ਵੱਖ ਥਾਵਾਂ ਨਿਰਧਾਰਿਤ ਕੀਤੀਆਂ ਗਈਆਂ ਸਨ, ਤਾਂ ਜੋ ਕਿਸੇ ਤਰ੍ਹਾਂ ਦੀ ਕੋਈ ਗੜਬੜੀ ਨਾ ਹੋਵੇ।

Related posts

ਬ੍ਰਿਕਸ ਸਮੇਂ ਦੇ ਅਨੁਸਾਰ ਆਪਣੇ ਆਪ ਨੂੰ ਬਦਲ ਸਕਦਾ ਹੈ: ਪ੍ਰਧਾਨ ਮੰਤਰੀ

admin

ਕਾਨੂੰਨ ਤੇ ਸੰਵਿਧਾਨ ਦੀ ਵਿਆਖਿਆ ਸਮਾਜ ਦੀਆਂ ਲੋੜਾਂ ਮੁਤਾਬਕ ਹੋਵੇ: ਗਵਈ

admin

ਲੋਕਾਂ ਦੀ ਸੇਵਾ ਲਈ ਹਾਲੇ ਹੋਰ 30-40 ਸਾਲ ਜਿਉਣ ਦੀ ਉਮੀਦ ਕਰਦਾ ਹਾਂ: ਦਲਾਈਲਾਮਾ

admin