Punjab

ਇਕਬਾਲ ਪ੍ਰੀਤ ਸਿੰਘ ਸਹੋਤਾ ਪੰਜਾਬ ਦੇ ਨਵੇਂ ਡੀ ਜੀ ਪੀ

ਚੰਡੀਗੜ੍ਹ – ਆਈਪੀਐੱਸ ਇਕਬਾਲ ਪ੍ਰੀਤ ਸਿੰਘ ਸਹੋਤਾ ਪੰਜਾਬ ਦੇ ਨਵੇਂ ਡਾਇਰੈਕਟਰ ਜਨਰਲ ਆਫ਼ ਪੁਲਿਸ (DGP) ਹੋਣਗੇ। ਉਨ੍ਹਾਂ ਦੇ ਨਾਂ ਨੂੰ ਮੁੱਖ ਮੰਤਰੀ ਦਫਤਰ ਨੇ ਮਨਜ਼ੂਰੀ ਦੇ ਦਿੱਤੀ ਹੈ। ਇਸ ਤੋਂ ਪਹਿਲਾਂ 1986 ਬੈਚ ਦੇ ਆਈਪੀਐਸ ਅਧਿਕਾਰੀ ਸਿਧਾਰਥ ਚਟੋਪਾਧਿਆਏ, 1987 ਬੈਚ ਦੇ ਵੀਕੇ ਭਾਵੜਾ ਤੇ 1988 ਬੈਚ ਦੇ ਇਕਬਾਲ ਪ੍ਰੀਤ ਸਿੰਘ ਸਹੋਤਾ ਦੇ ਨਾਂ ਚਰਚਾ ‘ਚ ਸਨ। ਜ਼ਿਕਰਯੋਗ ਹੈ ਕਿ ਦਿਨਕਰ ਗੁਪਤਾ ਵੱਲੋਂ ਛੁੱਟੀ ਅਪਲਾਈ ਕਰਨ ਤੋਂ ਬਾਅਦ ਆਈਪੀਐੱਸ ਸਹੋਤਾ ਨੂੰ ਵਾਧੂ ਚਾਰਜ ਦਿੱਤਾ ਗਿਆ ਹੈ। ਨਾਲ ਹੀ ਉਨ੍ਹਾਂ ਨੇ ਆਪਣੇ ਪੱਤਰ ਵਿਚ ਕਿਹਾ ਹੈ ਕਿ ਉਨ੍ਹਾਂ ਨੂੰ ਕੇਂਦਰੀ ਡੈਪੂਟੇਸ਼ਨ ਲਈ ਵੀ ਰਿਲੀਵ ਕਰ ਦਿੱਤਾ ਜਾਵੇ। ਧਿਆਨ ਦੇਣ ਯੋਗ ਹੈ ਕਿ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਤੋਂ ਬਾਅਦ ਹੁਣ ਡੀਜੀਪੀ ਸਿਰਫ ਉਹੀ ਹੋ ਸਕਦਾ ਹੈ ਜਿਸਨੂੰ ਯੂਪੀਐੱਸਸੀ ਕਲੀਅਰ ਕਰੇਗੀ।

Related posts

ਚੋਣ ਕਮਿਸ਼ਨ ਵਲੋਂ ਵੋਟਰ ਸੂਚੀਆਂ ਦੀ ਸੁਧਾਈ ਦੀ ਸਮਾਂ ਸਾਰਣੀ ਵਿੱਚ ਬਦਲਾਅ

admin

ਕਾਂਗਰਸ ‘ਚ ਕਾਟੋਕਲੇਸ਼ ਨਗਰ ਨਿਗਮ ਚੋਣਾਂ ਤੋਂ ਬਾਅਦ ਹੋਰ ਖੁੱਲ੍ਹਕੇ ਸ੍ਹਾਮਣੇ ਆ ਗਿਆ !

admin

ਨਵੇਂ ਰੂਟ ਨਾਲ ਚੰਡੀਗੜ੍ਹ ਏਅਰਪੋਰਟ ਲਈ ਸਫ਼ਰ ਸੁਖਾਲਾ ਹੋ ਗਿਆ !

admin