Australia & New Zealand

ਤੇਲ ਦੀਆਂ ਵੱਧ ਰਹੀਆਂ ਕੀਮਤਾਂ ‘ਤੇ ਕੰਟਰੋਲ ਦੇ ਲਈ ਐਕਸਾਈਜ਼ ਕਟੌਤੀ ਦੀ ਘੋਖ

ਕੈਨਬਰਾ – ਫੈਡਰਲ ਬਜਟ ਤੋਂ ਪਹਿਲਾਂ ਐਲਬਨੀਜ਼ ਸਰਕਾਰ ਵਲੋਂ ਈਂਧਣ ਐਕਸਾਈਜ਼ ਟੈਕਸ ਕਟੌਤੀ ਨੂੰ ਵਧਾਉਣ ਦੀਆਂ ਯੋਜਨਾਵਾਂ ਦੀ ਘੋਖ ਕੀਤੀ ਜਾ ਰਹੀ ਹੈ। ਤੇਲ ਦੀਆਂ ਵੱਧ ਰਹੀਆਂ ਕੀਮਤਾਂ ਨੂੰ ਕੰਟਰੋਲ ਕਰਨ ਲਈ ਮਾਰਚ ਮਹੀਨੇ ਪਿਛਲੀ ਕੁਲੀਸ਼ਨ ਸਰਕਾਰ ਨੇ ਈਂਧਣ ਐਕਸਾਈਜ਼ ਟੈਕਸ 6 ਮਹੀਨਿਆਂ ਲਈ ਘਟਾ ਕੇ ਅੱਧਾ ਕਰ ਦਿੱਤਾ ਸੀ ਜਿਸ ਨਾਲ ਇਕ ਲਿਟਰ ਪੈਟਰੋਲ ’ਤੇ 22 ਸੈਂਟ ਦੀ ਕਟੌਤੀ ਕੀਤੀ ਗਈ ਸੀ। ਇਹ ਕਟੌਤੀ ਸਤੰਬਰ ਦੇ ਅਖੀਰ ਵਿਚ ਖਤਮ ਹੋਣ ਵਾਲੀ ਹੈ। ਹੁਣ ਜਦੋਂ ਆਰਜ਼ੀ ਉਪਾਅ ਨੂੰ 6 ਮਹੀਨੇ ਸਮੇਂ ਦੀ ਹੱਦ ਤੋਂ ਅੱਗੇ ਵਧਾਉਣ ਲਈ ਦਬਾਅ ਵਧ ਰਿਹਾ ਹੈ ਤਾਂ ਸਰਕਾਰ ਬਜਟ ਦਬਾਅ ਦਾ ਹਵਾਲਾ ਦਿੰਦਿਆਂ ਪੂਰੇ ਟੈਕਸ ਨੂੰ ਬਹਾਲ ਕਰਨ ’ਤੇ ਅੜੀ ਹੋਈ ਹੈ ਪਰ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨੇ ਲੰਬੇ ਸਮੇਂ ਲਈ ਟੈਕਸ ਕਟੌਤੀ ਨੂੰ ਜਾਰੀ ਰੱਖਣ ਲਈ ਵਿਕਲਪ ਖੁੱਲ੍ਹਾ ਰੱਖਿਆ ਹੋਇਆ ਹੈ। ਐਲਬਨੀਜ਼ ਨੇ ਕਿਹਾ ਕਿ ਅਸੀਂ ਇਸ ਦੀ ਘੋਖ ਕਰ ਰਹੇ ਹਨ, ਅਸੀਂ ਉਹ ਕੁਝ ਨਹੀਂ ਕਰ ਸਕਦੇ ਜੋ ਕੁਝ ਅਸੀਂ ਕਰਨਾ ਚਾਹੁੰਦੇ ਹਾਂ। ਸਾਨੂੰ ਹਾਲਾਤ ’ਤੇ ਨਜ਼ਰ ਮਾਰਨੀ ਪੈਣੀ ਹੈ ਪਰ ਅਸੀਂ ਇਹ ਸਪਸ਼ਟ ਕਰ ਦਿੱਤਾ ਹੈ ਕਿ ਪੈਟਰੋਲ ਦੇ ਮਾਮਲੇ ਵਿਚ ਬਜਟ ਵਿਚ ਕੀਮਤ ਬਹੁਤ ਜ਼ਿਆਦਾ ਹੈ, ਉਸ ਨੂੰ ਇਸ ਮੁੱਦੇ ’ਤੇ ਕੋਈ ਰਸਤਾ ਨਹੀਂ ਦਿਸਦਾ। ਸਰਕਾਰ ਆਪਣਾ ਪਹਿਲਾ ਬਜਟ 25 ਅਕਤੂਬਰ ਨੂੰ ਪੇਸ਼ ਕਰੇਗੀ।

Related posts

ਮਹਿਲਾ ਕ੍ਰਿਕਟ ਵਰਲਡ ਕੱਪ 2025: ਆਸਟ੍ਰੇਲੀਆ ਅਜੇਤੂ ਵਜੋਂ ਮੇਜ਼ਬਾਨ ਭਾਰਤ ਦੇ ਸੁਪਨਿਆਂ ਨੂੰ ਚਕਨਾਚੂਰ ਕਰਨ ਲਈ ਤਿਆਰ !

admin

2025 AgriFutures Rural Women’s Award National Winner Revealed

admin

Empowering Asylum Seekers Through Meaningful Employment

admin