ਬੈਂਗਲੁਰੂ – ਬੈਂਗਲੁਰੂ ਵਿਚ IPL 2022 ਦੀ 2 ਦਿਨਾ ਮੈਗਾ ਨਿਲਾਮੀ ਵਿਚ ਕੁੱਲ 10 ਟੀਮਾਂ ਹਿੱਸਾ ਲੈ ਰਹੀਆਂ ਹਨ। ਕੁੱਲ 590 ਖਿਡਾਰੀਆਂ ਦੀ ਨਿਲਾਮੀ ਕੀਤੀ ਜਾਵੇਗੀ। 1217 ਖਿਡਾਰੀਆਂ ਨੇ ਆਪਣੇ ਨਾਮ ਦਰਜ ਕਰਵਾਏ ਸਨ, ਜਿਨ੍ਹਾਂ ਵਿਚੋਂ 590 ਨੂੰ ਸ਼ਾਰਟਲਿਸਟ ਕੀਤਾ ਗਿਆ ਹੈ। ਨਿਲਾਮੀ ਲਈ ਰਜਿਸਟਰਡ 590 ਖਿਡਾਰੀਆਂ ਵਿਚੋਂ 228 ਕੈਪਡ, 355 ਅਨਕੈਪਡ ਅਤੇ 7 ਐਸੋਸੀਏਟ ਨੇਸ਼ਨਜ਼ ਦੇ ਹਨ।
ਰਵੀਚੰਦਰਨ ਅਸ਼ਵਿਨ, ਟ੍ਰੇਂਟ ਬੋਲਟ, ਪੈਟ ਕਮਿੰਸ, ਕਵਿੰਟਨ ਡੀ ਕਾਕ, ਸ਼ਿਖਰ ਧਵਨ, ਫਾਫ ਡੂ ਪਲੇਸਿਸ, ਸ਼੍ਰੇਅਸ ਅਈਅਰ, ਕਾਗਿਸੋ ਰਬਾਡਾ, ਮੁਹੰਮਦ ਸ਼ਮੀ ਅਤੇ ਡੇਵਿਡ ਵਾਰਨਰ ਵੱਡੀ ਨਿਲਾਮੀ ਦੀ ਸ਼ੁਰੂਆਤ ਲਈ (ਸਭ ਤੋਂ ਮਹੱਤਵਪੂਰਨ) ਸੈੱਟ ਦਾ ਹਿੱਸਾ ਹੋਣਗੇ। ਨਿਲਾਮੀ ਲਈ ਰਜਿਸਟਰਡ ਕੁੱਲ 590 ਖਿਡਾਰੀਆਂ ਵਿਚੋਂ 370 ਭਾਰਤੀ ਅਤੇ 220 ਵਿਦੇਸ਼ੀ ਖਿਡਾਰੀ ਹਨ।
8.25 ਕਰੋੜ ‘ਚ ਵਿਕੇ ਸ਼ਿਖਰ ਧਵਨ, ਪੰਜਾਬ ਕਿੰਗਜ਼ ਨੇ ਖ਼ਰੀਦਿਆ।
5 ਕਰੋੜ ‘ਚ ਵਿਕੇ R.ਅਸ਼ਵਿਨ, ਰਾਜਸਥਾਨ ਰਾਇਲਜ਼ ਨੇ ਖ਼ਰੀਦਿਆ।
7.25 ਕਰੋੜ ‘ਚ ਵਿਕੇ ਪੈਟ ਕਮਿੰਸ, ਕੋਲਕਾਤਾ ਨਾਈਟ ਰਾਈਡਰਜ਼ ਨੇ ਖ਼ਰੀਦਿਆ।
9. 25 ਕਰੋੜ ‘ਚ ਵਿਕੇ ਕਾਗਿਸੋ ਰਬਾਦਾ, ਪੰਜਾਬ ਕਿੰਗਜ਼ ਨੇ ਖ਼ਰੀਦਿਆ।
8 ਕਰੋੜ ‘ਚ ਵਿਕੇ ਟ੍ਰੇਂਟ ਬੋਲਟ, ਰਾਜਸਥਾਨ ਰਾਇਲਜ਼ ਨੇ ਖ਼ਰੀਦਿਆ।
12.25 ਕਰੋੜ ‘ਚ ਵਿਕੇ ਸ਼੍ਰੇਅਸ ਅਈਅਰ, ਕੋਲਕਾਤਾ ਨਾਈਟ ਰਾਈਡਰਜ਼ ਨੇ ਖ਼ਰੀਦਿਆ।
6.25 ਕਰੋੜ ‘ਚ ਵਿਕੇ ਮੁਹੰਮਦ ਸ਼ਮੀ, ਗੁਜਰਾਤ ਟਾਈਟਨਸ ਨੇ ਖ਼ਰੀਦਿਆ।
7 ਕਰੋੜ ‘ਚ ਵਿਕੇ ਫਾਫ ਡੂ ਪਲੇਸਿਸ, ਰਾਇਲ ਚੈਲੇਂਜਰਸ ਬੰਗਲੌਰ ਨੇ ਖ਼ਰੀਦਿਆ।
6.75 ਕਰੋੜ ‘ਚ ਵਿਕੇ ਕੁਇੰਟਨ ਡੀ ਕਾਕ, ਲਖਨਊ ਸੁਪਰ ਜਾਇੰਟਸ ਨੇ ਖ਼ਰੀਦਿਆ।
6.25 ਕਰੋੜ ‘ਚ ਵਿਕੇ ਡੇਵਿਡ ਵਾਰਨਰ, ਦਿੱਲੀ ਕੈਪੀਟਲਸ ਨੇ ਖ਼ਰੀਦਿਆ।
4.60 ਕਰੋੜ ਰੁਪਏ ‘ਚ ਵਿਕੇ ਮਨੀਸ਼ ਪਾਂਡੇ, ਲਖਨਊ ਟੀਮ ਨੇ ਖਰੀਦਿਆ।
8.50 ਕਰੋੜ ‘ਚ ਵਿਕੇ ਸ਼ਿਮਰੋਨ ਹੇਟਮਾਇਰ, ਰਾਜਸਥਾਨ ਰਾਇਲਜ਼ ਨੇ ਖਰੀਦਿਆ।
2 ਕਰੋੜ ‘ਚ ਵਿਕੇ ਰੌਬਿਨ ਉੱਥਪਾ, ਚੇਨਈ ਸੁਪਰ ਕਿੰਗਜ਼ ਨੇ ਖਰੀਦਿਆ।
2 ਕਰੋੜ ‘ਚ ਵਿਕੇ ਜੇਸਨ ਰਾਏ, ਗੁਜਰਾਤ ਟਾਈਟਨਸ ਨੇ ਖਰੀਦਿਆ।
7.75 ਕਰੋੜ ‘ਚ ਵਿਕੇ ਦੇਵਦੱਤ ਪੱਡੀਕਲ, ਰਾਜਸਥਾਨ ਰਾਇਲਜ਼ ਨੇ ਖਰੀਦਿਆ।
4.40 ਕਰੋੜ ‘ਚ ਵਿਕੇ ਡਵੇਨ ਬ੍ਰਾਵੋ, ਚੇਨਈ ਸੁਪਰ ਕਿੰਗਜ਼ ਨੇ ਖਰੀਦਿਆ।
8 ਕਰੋੜ ‘ਚ ਵਿਕੇ ਨਿਤੀਸ਼ ਰਾਣਾ, ਕੋਲਕਾਤਾ ਨਾਈਟ ਰਾਈਡਰਜ਼ ਨੇ ਖਰੀਦਿਆ।
8.75 ਕਰੋੜ ‘ਚ ਵਿਕੇ ਜੇਸਨ ਹੋਲਡਰ, ਲਖਨਊ ਸੁਪਰ ਜਾਇੰਟਸ ਨੇ ਖਰੀਦਿਆ।
10.75 ਕਰੋੜ ‘ਚ ਵਿਕੇ ਹਰਸ਼ਲ ਪਟੇਲ, ਰਾਇਲ ਚੈਲੰਜਰਜ਼ ਬੈਂਗਲੌਰ ਨੇ ਖਰੀਦਿਆ।
5.75 ਕਰੋੜ ‘ਚ ਵਿਕੇ ਦੀਪਕ ਹੁੱਡਾ, ਲਖਨਊ ਸੁਪਰ ਜਾਇੰਟਸ ਨੇ ਖਰੀਦਿਆ।
10.75 ਕਰੋੜ ‘ਚ ਵਿਕੇ ਵਨਿੰਦੁ ਹਸਾਰੰਗਾ, ਰਾਇਲ ਚੈਲੇਂਜਰਸ ਬੰਗਲੌਰ ਨੇ ਖ਼ਰੀਦਿਆ।
8.75 ਕਰੋੜ ‘ਚ ਵਿਕੇ ਵਾਸ਼ਿੰਗਟਨ ਸੁੰਦਰ, ਸਨਰਾਈਜ਼ਰਸ ਹੈਦਰਾਬਾਦ ਨੇ ਖ਼ਰੀਦਿਆ।
8.25 ਕਰੋੜ ‘ਚ ਵਿਕੇ ਕਰੁਣਾਲ ਪੰਡਯਾ, ਲਖਨਊ ਸੁਪਰ ਜਾਇੰਟਸ ਨੇ ਖ਼ਰੀਦਿਆ।
6.50 ਕਰੋੜ ‘ਚ ਵਿਕੇ ਮਿਸ਼ੇਲ ਮਾਰਸ਼, ਦਿੱਲੀ ਕੈਪੀਟਲਸ ਨੇ ਖ਼ਰੀਦਿਆ।
6.75 ਕਰੋੜ ‘ਚ ਵਿਕੇ ਅੰਬਾਤੀ ਰਾਇਡੂ, ਚੇਨਈ ਸੁਪਰ ਕਿੰਗਜ਼ ਨੇ ਖ਼ਰੀਦਿਆ।
15.25 ਕਰੋੜ ‘ਚ ਵਿਕੇ ਈਸ਼ਾਨ ਕਿਸ਼ਨ, ਮੁੰਬਈ ਇੰਡੀਅਨਜ਼ ਨੇ ਖ਼ਰੀਦਿਆ।
6.75 ਕਰੋੜ ‘ਚ ਵਿਕੇ ਜੌਨੀ ਬੇਅਰਸਟੋ, ਪੰਜਾਬ ਕਿੰਗਜ਼ ਨੇ ਖ਼ਰੀਦਿਆ।
5.50 ਕਰੋੜ ‘ਚ ਵਿਕੇ ਦਿਨੇਸ਼ ਕਾਰਤਿਕ, ਰਾਇਲ ਚੈਲੇਂਜਰਸ ਬੰਗਲੌਰ ਨੇ ਖ਼ਰੀਦਿਆ।
10.75 ਕਰੋੜ ‘ਚ ਵਿਕੇ ਨਿਕੋਲਸ ਪੂਰਨ, ਸਨਰਾਈਜ਼ਰਸ ਹੈਦਰਾਬਾਦ ਨੇ ਖ਼ਰੀਦਿਆ।
ਇੰਡੀਅਨ ਪ੍ਰੀਮੀਅਰ ਲੀਗ ਦੇ 15ਵੇਂ ਸੀਜ਼ਨ ਲਈ ਬੈਂਗਲੁਰੂ ‘ਚ ਮੈਗਾ ਨਿਲਾਮੀ ਕਰਵਾਈ ਜਾ ਰਹੀ ਹੈ। ਨਿਲਾਮੀ ਦੇ ਪਹਿਲੇ ਦਿਨ 12 ਫਰਵਰੀ ਨੂੰ ਖਿਡਾਰੀਆਂ ਦੀ ਨਿਲਾਮੀ ਚੱਲ ਰਹੀ ਸੀ ਕਿ ਅਚਾਨਕ ਇਹ ਹਾਦਸਾ ਵਾਪਰ ਗਿਆ। ਨਿਲਾਮੀ ਦਾ ਸੰਚਾਲਨ ਕਰਨ ਵਾਲੇ ਹਿਊਗ ਐਡਮੀਡਸ ਅਚਾਨਕ ਬੇਹੋਸ਼ ਹੋ ਗਏ ਤੇ ਸਟੇਜ ‘ਤੇ ਡਿੱਗ ਪਏ। ਆਈਪੀਐਲ ਦੀ ਮੈਗਾ ਨਿਲਾਮੀ ਨੂੰ ਸੁਚਾਰੂ ਢੰਗ ਨਾਲ ਚਲਾਉਣ ਵਾਲੇ ਹਿਊਜ ਦੇ ਅਚਾਨਕ ਬੇਹੋਸ਼ ਹੋ ਜਾਣ ਤੋਂ ਬਾਅਦ ਮੈਡੀਕਲ ਸਟਾਫ਼ ਦੀ ਮਦਦ ਨਾਲ ਉਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਨਿਲਾਮੀ ਰੋਕਣ ਤੋਂ ਬਾਅਦ ਦੁਪਹਿਰ ਦੇ ਖਾਣੇ ਦਾ ਐਲਾਨ ਕੀਤਾ ਗਿਆ ਸੀ। ਦੁਪਹਿਰ ਦੇ ਖਾਣੇ ਦਾ ਐਲਾਨ ਸਮੇਂ ਤੋਂ ਪਹਿਲਾਂ ਕੀਤਾ ਗਿਆ ਸੀ ਤਾਂ ਜੋ ਸਾਰੇ ਫਰੈਂਚਾਈਜ਼ੀ ਮਾਲਕ ਜੋ ਹਿਊਜ਼ ਦੀ ਸਿਹਤ ਬਾਰੇ ਚਿੰਤਤ ਸਨ, ਉਨ੍ਹਾਂ ਦੀ ਦੇਖਭਾਲ ਕਰ ਸਕਣ। ਜਾਣਕਾਰੀ ਮੁਤਾਬਕ ਹਿਊਜ ਠੀਕ ਹਨ ਅਤੇ ਉਨ੍ਹਾਂ ਨੂੰ ਮੈਡੀਕਲ ਮਦਦ ਦਿੱਤੀ ਜਾ ਰਹੀ ਹੈ।